
ਵਿਸ਼ਵ ਦੀ ਸਭ ਤੋ ਵੱਡੀ ਐਂਟੀ ਡਰੱਗ ਦੀ ਜਾਗਰੂਕਤਾ ਮੁਹਿੰਮ 30 ਜੁਲਾਈ ਨੂੰ ਪੰਜਾਬ ਵਿੱਚ ਸ਼ੁਰੂ ਕੀਤੀ ਜਾਵਗੀ................
ਅੰਮ੍ਰਿਤਸਰ : ਵਿਸ਼ਵ ਦੀ ਸਭ ਤੋ ਵੱਡੀ ਐਂਟੀ ਡਰੱਗ ਦੀ ਜਾਗਰੂਕਤਾ ਮੁਹਿੰਮ 30 ਜੁਲਾਈ ਨੂੰ ਪੰਜਾਬ ਵਿੱਚ ਸ਼ੁਰੂ ਕੀਤੀ ਜਾਵਗੀ। ਇਸ ਮੁਹਿੰਮ ਵਿੱਚ ਪੰਜਾਬ ਦੇ 5 ਲੱਖ ਤੋ ਵੱਧ ਨੌਜਵਾਨ ਨਸ਼ਿਆਂ ਦੀ ਬੁਰਾਈ ਵਿਰੁੱਧ ਲੜਨ ਦੀ ਸਹੁੰ ਚੁੱਕਣਗੇ ਅਤੇ ਨਵੇਂ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਹ ਫੈਸਲਾ ਪੰਜਾਬ ਦੇ ਅਨਏਡਿਡ ਕਾਲੇਜਿਸ ਦੇ 14 ਵੱਖੋ-ਵੱਖਰੇ ਐਸੋਸਿਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੁਆਰਾ ਸ਼੍ਰੀ ਅਸ਼ਵਨੀ ਸੇਖੜੀ, ਚੈਅਰਮੈਨ, ਜੈਕ ਦੀ ਅਗਵਾਈ ਵਿੱਚ ਕੀਤਾ ਗਿਆ।
ਜੈਕ ਦੇ ਬੁਲਾਰੇ ਨੇ ਕਿਹਾ ਕਿ ਇਹ ਮੁਹਿੰਮ 30 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ੁਰੂ ਕੀਤੀ ਜਾਵੇਗੀ। ਇਸ ਤੋ ਬਾਅਦ ਪੰਜਾਬ ਦੇ 22 ਜ਼ਿਲ੍ਹਿਆਂ ਦੇ 1600 ਤੋ ਵੱਧ ਕਾਲੇਜਿਸ ਵਿੱਚ ਇਹ ਮੁਹਿੰਮ ਸ਼ੁਰੂ ਹੋਵੇਗੀ। ਅਸ਼ਵਨੀ ਸੇਖੜੀ ਨੇ ਦੱਸਿਆ ਕਿ ਲਾਂਚ ਕਰਨ ਤੋ ਬਾਅਦ ਇਹ ਮੁਹਿੰਮ ਪੰਜਾਬ ਦੇ 5 ਲੱਖ ਨੌਜਵਾਨਾਂ ਰਾਹੀ ਹਰ ਤਹਿਸੀਲ/ ਮੰਡਲ/ ਬਲਾਕ/ ਤਾਲੂਕਾ, ਨਗਰ ਪਾਲਿਕਾਵਾਂ, ਨਗਰ ਪੰਚਾਇਤਾਂ, ਪਿੰਡ ਦੀਆਂ ਪੰਚਾਇਤਾਂ ਆਦਿ ਵਿੱਚ ਵੀ ਚਲਾਇਆ ਜਾਵੇਗਾ।