
ਨਸ਼ਿਆਂ ਨੂੰ ਖ਼ਤਮ ਕਰਨ ਲਈ ਧਾਰਮਕ ਮੰਚ ਤੋਂ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਜ਼ਿਲ੍ਹਾ ਪਧਰੀ ਪ੍ਰਚਾਰਕਾਂ ਨੂੰ ਅੱਗੇ ਲਾ ਕੇ ਇਕ ਵਿਸ਼ੇਸ਼ ਲਹਿਰ ਚਲਾਈ ਜਾਵੇਗੀ.......
ਚੰਡੀਗੜ੍ਹ : ਨਸ਼ਿਆਂ ਨੂੰ ਖ਼ਤਮ ਕਰਨ ਲਈ ਧਾਰਮਕ ਮੰਚ ਤੋਂ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਜ਼ਿਲ੍ਹਾ ਪਧਰੀ ਪ੍ਰਚਾਰਕਾਂ ਨੂੰ ਅੱਗੇ ਲਾ ਕੇ ਇਕ ਵਿਸ਼ੇਸ਼ ਲਹਿਰ ਚਲਾਈ ਜਾਵੇਗੀ। ਇਹ ਪ੍ਰਗਟਾਵਾ ਗੁਰਮਤਿ ਪ੍ਰਚਾਰ ਖ਼ਾਲਸਾ ਦਲ ਦੇ ਪ੍ਰਚਾਰਕਾਂ ਦੀ ਮੋਹਾਲੀ ਵਿਚ ਹੋਈ ਇਕ ਮੀਟਿੰਗ ਤੋਂ ਬਾਅਦ ਦਲ ਦੇ ਮੁੱਖ ਅਹੁਦੇਦਾਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਮਹਿੰਦਰ ਸਿੰਘ ਭੜੀ ਵਾਲੇ, ਭਾਈ ਉਮਰਾਉ ਸਿੰਘ ਲੰਮਿਆ ਵਾਲੇ, ਹਰਜਿੰਦਰ ਸਿੰਘ ਭੰਗੂ, ਗਿ. ਸਿਮਰਜੋਤ ਸਿੰਘ, ਗਿ. ਅਵਤਾਰ ਸਿੰਘ, ਗਿਆਨੀ ਦਵਿੰਦਰ ਸਿੰਘ ਆਦਿ ਨੇ ਕੀਤਾ। ਆਗੂਆਂ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ
ਹੁਣ ਧਾਰਮਕ ਸੰਸਥਾਵਾਂ ਨੂੰ ਅਪਣਾ ਨੈਤਿਕ ਫ਼ਰਜ਼ ਸਮਝਦੇ ਹੋਏ ਯੋਗਦਾਨ ਪਾਉਣਾ ਚਾਹੀਦਾ ਹੈ। ਖ਼ਾਲਸਾ ਦਲ ਪ੍ਰਚਾਰਕਾਂ ਨੇ ਕਿਹਾ ਇਹ ਸਾਜ਼ਸ ਦਾ ਹਿੱਸਾ ਹੈ ਕਿ ਜਿਸ ਪੰਜਾਬ ਦਾ ਨਾਂ ਖੇਡਾਂ, ਫ਼ੌਜ ਅਤੇ ਹਰ ਖੇਤਰ ਵਿਚ ਅੱਗੇ ਚਲਦਾ ਸੀ, ਅੱਜ ਉਸ ਦਾ ਨਾਂ ਨਸ਼ਿਆਂ 'ਚ ਅੱਗੇ ਆ ਰਿਹਾ ਹੈ। ਅੱਜ ਦੀ ਮੀਟਿੰਗ ਵਿਚ ਮੁੱਖ ਦਫ਼ਤਰ ਤੋਂ ਲੈ ਕੇ ਮੀਡੀਆ ਸੰਚਾਲਨ ਆਦਿ ਅਹਿਮ ਫ਼ੈਸਲੇ ਕੀਤੇ ਗਏ।