
ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਨੇਤਾ ਵਿਰੋਧੀ ਧਿਰ ਸੁਖਪਾਲ ਸਿਂੰਘ ਖਹਿਰਾ ਦੀ ਛੁਟੀ ਦਾ ਐਲਾਨ ਤਾਂ ਭਾਵੇਂ
ਚੰਡੀਗੜ: (ਨੀਲ ਭਲਿੰਦਰ ਸਿਂੰਘ) ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਨੇਤਾ ਵਿਰੋਧੀ ਧਿਰ ਸੁਖਪਾਲ ਸਿਂੰਘ ਖਹਿਰਾ ਦੀ ਛੁਟੀ ਦਾ ਐਲਾਨ ਤਾਂ ਭਾਵੇਂ ਅਚਨਚੇਤ ਹੀ ਕਰ ਦਿਤਾ ਗਿਆ ਪਰ ਅੰਦਰੂਨੀ ਸੂਤਰਾਂ ਮੁਤਾਬਿਕ ਇਹ ਕਰਵਾਈ ਕਾਫੀ 'ਗਿਣ ਮਿਥ' ਕੇ ਕੀਤੀ ਗਈ ਹੈ. ਕੇਂਦਰ `ਚ 2019 ਦੀਆਂ ਆਮ ਚੋਣਾਂ ਲਈ ਪੱਕ ਰਹੀ ਕਾਂਗਰਸ ਕੇਂਦਰਤ ਮਹਾਂ ਗਠਜੋੜ ਦੀ ਖਿਚੜੀ ਕਿਤੇ ਨਾ ਕਿਤੇ ਪੰਜਾਬ ਚ ਖਹਿਰਾ ਨੂੰ ਪਾਰਟੀ ਅੰਦਰ ਨੁਕਰੇ ਲਾਉਣ ਦਾ ਕਾਰਨ ਮੰਨੀ ਜਾ ਰਹੀ ਹੈ।
Sukhpal Khaira
ਜਾਣਕਾਰ ਹਲਕਿਆਂ ਮੁਤਾਬਿਕ ਕਾਂਗਰਸ ਨਾਲ ਸੰਭਾਵੀ ਗਠਜੋੜ ਦਾ ਪਹਿਲਾਂ ਸਾਬਕਾ ਨੇਤਾ ਵਿਰੋਧੀ ਧਿਰ ਐਚ.ਐਸ ਫੂਲਕਾ ਨੇ ਖੁੱਲ ਕੇ ਵਿਰੋਧ ਕੀਤਾ ਫਿਰ ਭਾਈਵਾਲ ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾਵਾਂ ਨੇ ਵੀ ਇਸ ਦਾ ਵਿਰੋਧ ਕੀਤਾ। ਹੁਣ ਜਦੋਂ ਕਾਂਗਰਸ ਪਾਰਟੀ ਪੱਧਰ ਉਤੇ ਅੰਦਰੂਨੀ ਤੌਰ ਉਤੇ ਮਹਾਂ ਗਠਜੋੜ ਕਾਇਮ ਕਰਨ ਹਿਤ ਸਾਰੇ ਕਾਂਗਰਸੀ ਆਗੂਆਂ ਨੂਂ ਜਾਣੂ ਕਰਵਾ ਚੁਕੀ ਹੈ ਤਾਂ ਪਿਛਲੇ ਦਿਨੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿਂੰਘ ਵੀ ਦਿਲੀ ਵਿਖੇ ਸੰਭਾਵੀ ਮਹਾਂ ਗਠਜੋੜ ਦੀ ਭਰਵੀਂ ਹਮਾਇਤ ਕਰਕੇ ਆਏ,
harpal cheema
ਪਰ ਉਸੇ ਵੇਲੇ ਆਪ ਨਾਲ ਗਠਜੋੜ ਦੀ ਸੂਰਤ ਵਿਚ ਪੰਜਾਬ ਦੀ ਗਲ ਵੀ ਤੁਰ ਪਈ ਕਿਉਂਕਿ ਸਿਆਸੀ ਤੌਰ ਉਤੇ ਦਿਲੀ ਮਗਰੋਂ ਪੰਜਾਬ ਵਿਚ ਹੀ ਆਪ ਦਾ ਕਾਂਗਰਸ ਨਾਲ ਸਿਧਾ ਟਾਕਰਾ ਹੈ। ਅਤੇ ਪੰਜਾਬ ਵਿਚ ਪਾਰਟੀ ਦੇ ਵਿਧਾਇਕ ਸੁਖਪਾਲ ਸਿਂੰਘ ਖਹਿਰਾ ਪੁਰਾਣਾ ਕਾਂਗਰਸ ਬਾਗੀ ਅਤੇ ਮੌਜੂਦਾ ਸਮੇ ਕਾਂਗਰਸ ਲਈ ਨਿਤ ਨਵੇਂ ਜੱਬ ਛੇੜਨ ਵਾਲਾ ਦਮਦਾਰ ਨੇਤਾ ਵਿਰੋਧੀ ਧਿਰ ਬੈਠਾ ਸੀ। ਸੂਤਰਾਂ ਮੁਤਾਬਿਕ ਕਾਂਗਰਸ ਵਲੋਂ ਹੀ ਆਪ ਹਾਈਕਮਾਨ ਨੂਂ ਗਠਜੋੜ ਤੋਂ ਪਹਿਲਾਂ ਖਹਿਰਾ ਨੂਂ ਲਾਂਭੇ ਕਰਨ ਦਾ ਇਸ਼ਾਰਾ ਕਰ ਦਿਤਾ ਗਿਆ ਸੀ।
Sukhpal Khaira
ਅੱਜ ਜਦੋਂ ਅਮਲੀ ਜਾਮਾ ਪਹਿਨਾਇਆ ਗਿਆ ਤਾਂ ਦਿੜਬਾ ਤੋਂ ਵਿਧਾਇਕ ਹਰਪਾਲ ਚੀਮਾ ਦੇ ਰਹਿਬਰ ਮੰਨੇ ਜਾਂਦੇ ਇਕ ਸੀਨੀਆਰ ਆਪ ਨੇਤਾ ਜੋ ਅੱਜਕਲ ਇਕ ਪਹਾੜੀ ਰਾਜ ਚ ਪਾਰਟੀ ਮਾਮਲਿਆਂ ਦਾ ਇੰਚਾਰਜ ਵੀ ਹੈ, ਉਸਨੇ ਦੇਸ਼ ਦੀ ਸਿਆਸਤ ਚ ਦਲਿਤ ਪਤਾ ਭਾਰੂ ਹੋਣ ਦਾ ਲਾਹਾ ਖਟਦਿਆਂ ਚੀਮਾ ਗਲ ਹਾਰ ਪਵਾ ਦਿਤੇ। ਦੂਜੇ ਪਾਸੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਦਾ ਖਹਿਰਾ ਦੀ ਛੁਟੀ ਬਾਰੇ ਟਵੀਟ ਤਾਂ ਭਾਵੇਂ ਸ਼ਾਮੀਂ ਆਇਆ ਪਰ ਨਵੇਂ ਸ਼ਿੰਗਾਰੇ ਗਏ ਪ੍ਰਧਾਨ ਸਾਹਬ (ਚੀਮਾ) ਸੰਗਰੂਰ ਤੋਂ ਐਮ ਪੀ ਸਾਹਬ ਦੇ ਇਕ ਕਰੀਬੀ ਨਾਲ ਪਹਿਲਾਂ ਤੋਂ ਹੀ ਦਿਲੀ ਚ ਮਜੂਦ ਦੱਸੇ ਜਾ ਰਹੇ ਹਨ।