450 ਬੱਚਿਆਂ ਲਈ ਬਣਿਆ ਮਿਡ ਡੇ ਮੀਲ ਖਾਣਾ, 200 ਦੇ ਖਾਣ ਪਿੱਛੋਂ ਨਿਕਲੀ ਛਿਪਕਲੀ
Published : Jul 27, 2018, 5:30 pm IST
Updated : Jul 27, 2018, 5:30 pm IST
SHARE ARTICLE
Lizard found in Mid day meal food in Patiala Govt School
Lizard found in Mid day meal food in Patiala Govt School

ਮਹਿੰਦਰਾ ਕੰਨਿਆ ਸਕੂਲ ਵਿਚ ਬੱਚਿਆਂ ਨੂੰ ਮਿਡ - ਡੇ ਮੀਲ ਦਾ ਖਾਣਾ ਦਿੱਤਾ ਗਿਆ

ਪਟਿਆਲਾ, ਮਹਿੰਦਰਾ ਕੰਨਿਆ ਸਕੂਲ ਵਿਚ ਬੱਚਿਆਂ ਨੂੰ ਮਿਡ - ਡੇ ਮੀਲ ਦਾ ਖਾਣਾ ਦਿੱਤਾ ਗਿਆ। ਉਸੀ ਦੌਰਾਨ 6ਵੀ ਦੀ ਵਿਦਿਆਰਥਣ ਨੇ ਪ੍ਰਿੰਸੀਪਲ ਨੂੰ ਦੱਸਿਆ ਕਿ ਉਸਦੀ ਦਾਲ ਵਿਚ ਛਿਪਕਲੀ ਹੈ। ਇਸ ਤੋਂ ਬਾਅਦ ਸਕੂਲ ਵਿਚ ਕਾਫੀ ਹੜਕੰਪ ਮਚ ਗਿਆ। ਪ੍ਰਿੰਸੀਪਲ ਨੇ ਤੁਰਤ ਸਕੂਲ ਮੈਨੇਜਰ ਪ੍ਰੀਤ ਇੰਦਰ ਸਿੰਘ ਸਿੱਧੂ ਨੂੰ ਇਸ ਘਟਨਾ ਬਾਰੇ ਦੱਸਿਆ ਅਤੇ ਤੁਰਤ ਡੀਈਓ ਕੰਵਲ ਕੁਮਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਡੀਈਓ ਨੇ ਇਸ ਸਾਰੀ ਘਟਨਾ ਸੀਐਮਓ ਦਫਤਰ ਨਾਲ ਸਾਂਝੀ ਕੀਤੀ।

Lizard found in Mid day meal foodLizard found in Mid day meal foodਉਨ੍ਹਾਂ ਨੇ ਸਕੂਲਾਂ ਦੀ ਮਿਡ - ਡੇ - ਮੀਲ ਕੋਆਰਡਿਨੇਟਰ ਨਿਧਿ ਵਰਮਾ ਨੂੰ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ 200 ਬੱਚਿਆਂ ਨੇ ਛਿਪਕਲੀ ਵਾਲਾ ਖਾ ਲਿਆ ਹੈ। ਅਤੇ ਉਨ੍ਹਾਂ ਨੂੰ ਦਵਾਈਆਂ ਅਤੇ ਬੇਡ ਤਿਆਰ ਰੱਖਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਬੀਮਾਰ ਹੁੰਦਾ ਹੈ ਤਾਂ ਉਹ ਉਸਨੂੰ ਹਸਪਤਾਲ ਵਿਚ ਜਲਦੀ ਦਾਖ਼ਲ ਕਰਵਾਉਣਗੇ। ਪਰ ਸਾਰੇ ਬੱਚੇ 24 ਘੰਟੇ ਬਾਅਦ ਵੀ ਸੁਰੱਖਿਅਤ ਹੀ ਸਨ। ਇਸ ਸਬੰਧ ਵਿਚ ਜਦੋਂ ਐਸਐਮਓ ਡਾ. ਹਰੀਸ਼ ਮਲਹੋਤਰਾ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਨਿਧਿ ਵਰਮਾ ਆਪਣੇ ਪੱਧਰ ਉੱਤੇ ਕੋਈ ਫੈਸਲਾ ਨਹੀਂ ਲੈ ਸਕਦੀ।

Lizard found in Mid day meal foodLizard found in Mid day meal foodਉਨ੍ਹਾਂ ਨੇ ਇਸ ਬਾਰੇ ਵਿਚ ਸੂਚਨਾ ਨਹੀਂ ਦਿੱਤੀ। ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿਚ 8ਵੀ ਤੱਕ ਦੇ 450 ਬੱਚਿਆਂ ਨੂੰ ਰੋਜ਼ਾਨਾ ਮਿਡ - ਡੇ ਮੀਲ ਸਕੀਮ ਤਹਿਤ ਖਾਣਾ ਦਿੱਤਾ ਜਾਂਦਾ ਹੈ। ਬੁੱਧਵਾਰ ਨੂੰ ਖਾਣਾ ਆਉਣ ਤੋਂ ਬਾਅਦ ਖਾਣਾ ਬਣਾਉਣ ਵਾਲੀਆਂ ਔਰਤਾਂ ਨੇ ਨਰਸਰੀ, ਪਹਿਲੀ, ਦੂਜੀ, ਤੀਜੀ ਅਤੇ ਛੇਵੀਂ ਜਮਾਤ ਦੇ ਬੱਚਿਆਂ ਨੂੰ ਖਾਣਾ ਵੰਡਿਆ ਸੀ। ਮਿਡ - ਡੇ ਮੀਲ ਦਾ ਪ੍ਰਬੰਧ ਕਰਨ ਵਾਲੇ ਐਨਜੀਓ ਦੇ ਠੇਕੇਦਾਰ ਮਲਕੀਤ ਸਿੰਘ ਨੇ ਕਿਹਾ ਕਿ ਉਹ ਬੱਚਿਆਂ ਨੂੰ ਜੋ ਖਾਣਾ ਭੇਜਦੇ ਹਨ,  ਉਹ ਸਫਾਈ ਨਾਲ ਬਣਾਇਆ ਜਾਂਦਾ ਹੈ। ਇਹ ਸਾਜਿਸ਼ ਕੀਤੀ ਗਈ ਹੈ। 

Lizard found in Mid day meal foodLizard found in Mid day meal foodਮੈਨੇਜਰ ਪ੍ਰੀਤ ਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਠੇਕੇਦਾਰ ਤੋਂ ਪੁੱਛ ਗਿੱਛ ਵੀ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਵਲ ਕੁਮਾਰੀ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ। ਬੱਚਿਆਂ ਦੇ ਮਾਮਲੇ ਵਿਚ ਇਸ ਤਰ੍ਹਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਖਾਣਾ ਬਣਾਉਣ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਠੇਕੇਦਾਰ ਨੂੰ ਸਫਾਈ ਸਖ਼ਤ ਆਦੇਸ਼ ਦੇ ਦਿੱਤੇ ਗਏ ਹਨ। 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement