
ਉਹਨਾਂ ਨੇ ਇਹ ਹੁਕਮ 26 ਜੁਲਾਈ 2019 ਨੂੰ ਜਾਰੀ ਕੀਤਾ ਸੀ।
ਫ਼ਾਜ਼ਿਲਕਾ: ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਅੱਜ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਲਿਖਤੀ ਰੂਪ ਵਿਚ ਦਿੱਤਾ ਹੈ। ਉਹਨਾਂ ਲਿਖਿਆ ਕਿ ਦਫ਼ਤਰ ਵਿਚ ਕਰਮਚਾਰੀ ਟੀ-ਸ਼ਰਟ ਪਹਿਨ ਕੇ ਨਹੀਂ ਆ ਸਕਦੇ ਅਤੇ ਇਸ ਦੇ ਨਾਲ ਹੀ ਉਹਨਾਂ ਔਰਤਾਂ ਲਈ ਲਿਖਿਆ ਕਿ ਉਹ ਚੁੰਨੀ ਤੋਂ ਬਿਨਾ ਦਫ਼ਤਰ ਵਿਚ ਨਹੀਂ ਆ ਸਕਦੀਆਂ।
DC Order
ਫ਼ਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਅਪਣੇ ਹੁਕਮ ਵਿਚ ਕਿਹਾ ਕਿ ਇਸਤਰੀ ਮੁਲਾਜ਼ਮ ਬਗੈਰ ਦੁਪੱਟੇ ਤੋਂ ਦਫ਼ਤਰ ਵਿਚ ਨਹੀਂ ਆ ਸਕਦੀ। ਉਹਨਾਂ ਨੇ ਇਹ ਹੁਕਮ 26 ਜੁਲਾਈ 2019 ਨੂੰ ਜਾਰੀ ਕੀਤਾ ਸੀ। ਉਹਨਾਂ ਦੇ ਇਸ ਆਦੇਸ਼ ਦਾ ਪਾਲਣ ਹੋਰਨਾਂ ਸਬੰਧਿਤ ਦਫ਼ਤਰਾਂ ਨੂੰ ਵੀ ਕਰਨਾ ਪਵੇਗਾ।
ਉਹਨਾਂ ਅੱਗੇ ਲਿਖਿਆ ਕਿ ਜੇ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਡੀਸੀ ਨੂੰ ਹੁਕਮ ਜਾਰੀ ਕਰਨ ਦੀ ਵਜ੍ਹਾ ਹੈ ਇਸ ਦਾ ਪਤਾ ਲਗਾਉਣ ਲਈ ਦਫ਼ਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।