ਵੀਰਪਾਲ ਖਿਲਾਫ਼ ਸੁਖਬੀਰ ਦੀ ਵਿਉਂਤਬੰਦੀ, ਮਾਣਹਾਨੀ ਮੁਕੱਦਮਾ ਠੋਕਣ ਬਾਦ ਐਸਐਸਪੀ ਕੋਲ ਕੀਤੀ ਪਹੁੰਚ!
Published : Jul 27, 2020, 5:57 pm IST
Updated : Jul 27, 2020, 5:57 pm IST
SHARE ARTICLE
Sukhbir Badal
Sukhbir Badal

ਵਿਰੋਧੀਆਂ ਨੂੰ ਮਰਦਾਂ ਵਾਂਗ ਲੜਨ ਲਈ ਵੰਗਾਰਦਿਆਂ ਸੁਣਾਈਆਂ ਖਰੀਆਂ ਖਰੀਆਂ

ਚੰਡੀਗੜ੍ਹ : ਅਪਣੇ ਬਿਆਨਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਵਧਾਉਣ ਵਾਲੀ ਡੇਰਾ ਸਿਰਸਾ ਦੀ ਪੈਰੋਕਾਰ ਵੀਰਪਾਲ ਕੌਰ ਨੂੰ ਘੇਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵਿਉਂਤਬੰਦੀ ਸ਼ੁਰੂ ਕਰ ਦਿਤੀ ਹੈ। ਇਸੇ ਤਹਿਤ ਉਨ੍ਹਾਂ ਨੇ ਵੀਰਪਾਲ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਠੋਕ ਦਿਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਐਸਐਸਪੀ ਨੂੰ ਸ਼ਿਕਾਇਤ ਦਿੰਦਿਆਂ ਵੀਰਵਾਰ ਖਿਲਾਫ਼ ਧਾਰਾ 295-1 ਤਹਿਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ।

Sukhbir BadalSukhbir Badal

ਕਾਬਲੇਗੌਰ ਹੈ ਕਿ ਵੀਰਪਾਲ ਕੌਰ ਨੇ ਸੁਖਬੀਰ ਬਾਦਲ ਖਿਲਾਫ਼ ਗੰਭੀਰ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਸਨ। ਪਿਛਲੇ ਦਿਨਾਂ ਦੌਰਾਨ ਵਾਪਰੇ ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਅੰਦਰ ਭੂਚਾਲ ਜਿਹਾ ਆਇਆ ਹੋਇਆ ਹੈ। ਲਗਭਗ ਸਾਰੀਆਂ ਵਿਰੋਧੀ ਧਿਰਾਂ ਇਸ ਮੁੱਦੇ 'ਤੇ ਸੁਖਬੀਰ ਬਾਦਲ ਨੂੰ ਘੇਰਣ ਲਈ ਬਜਿੱਦ ਹਨ।

Veerpal InsaVeerpal Insa

ਵਿਰੋਧੀਆਂ ਦੇ ਇਰਾਦਿਆਂ ਨੂੰ ਭਾਂਪਦਿਆਂ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਵੀਰਪਾਲ ਕੌਰ ਖਿਲਾਫ਼ ਵਿਉਂਤਬੰਦੀ ਕਰਦਿਆਂ ਵਿਰੋਧੀਆਂ 'ਤੇ ਵੀ ਇਸ ਮੁੱਦੇ 'ਤੇ ਮੋੜਵੇਂ ਵਾਰ ਕਰਨੇ ਸ਼ੁਰੂ ਕਰ ਦਿਤੇ ਹਨ। ਡੇਰਾ ਪੈਰੋਕਾਰ ਵੀਰਪਾਲ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਸੁਖਬੀਰ ਬਾਦਲ ਨੇ ਪਹਿਲਾਂ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ। ਹੁਣ ਚੰਡੀਗੜ੍ਹ ਦੀ ਐਸਐਸਪੀ ਨੂੰ ਵੀਰਪਾਲ ਕੌਰ ਖਿਲਾਫ ਧਾਰਾ 295-1 ਲਾਉਣ ਦੀ ਅਪੀਲ ਕੀਤੀ ਹੈ।

sukhbir badalsukhbir badal

ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਸਿਆਸੀ ਲੜਾਈ ਲੜਨੀ ਹੈ ਤਾਂ ਮਰਦਾਂ ਵਾਂਗ ਲੜੋ। ਇਸ ਤਰ੍ਹਾਂ ਝੂਠੀ ਇਲਜ਼ਾਮਬਾਜ਼ੀ ਦਾ ਸਹਾਰਾ ਲੈਣਾ ਕਿਸੇ ਨੂੰ ਵੀ ਸੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਈ ਸਿਆਸੀ ਦਲਾਂ ਦੀ ਹੋਂਦ ਖ਼ਤਮ ਹੋਣ ਕਿਨਾਰੇ ਹੈ। ਇਸ ਲਈ ਬਿਨਾਂ ਵਜ੍ਹਾ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Sukhbir Badal Sukhbir Badal

ਉਨ੍ਹਾਂ ਕਿਹਾ ਕਿ ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵੀਰਪਾਲ ਕੌਰ ਵਲੋਂ ਪੌਸ਼ਾਕ ਸਬੰਧੀ ਲਾਏ ਗਏ ਦੋਸ਼ਾਂ ਬਾਬਤ ਉਨ੍ਹਾਂ ਕਿਹਾ ਕਿ ਵੀਰਪਾਲ ਕੌਰ ਨੇ ਇਹ ਦੋਸ਼ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੇ ਹਵਾਲੇ ਤੋਂ ਕਹਿ ਕੇ ਲਾਇਆ ਸੀ ਜਦਕਿ ਸ਼ਸ਼ੀਕਾਂਤ ਨੇ ਵੀਰਪਾਲ ਕੌਰ ਦੇ ਇਸ ਬਿਆਨ ਨੂੰ ਉਸੇ ਸਮੇਂ ਹੀ ਖਾਰਜ ਕਰ ਦਿਤਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਵੀਰਪਾਲ ਕੌਰ ਨੇ ਇਹ ਦੋਸ਼ ਇਧਰੋਂ-ਉਧਰੋਂ ਸੁਣੀਆਂ-ਸੁਣਾਈਆਂ ਗੱਲਾਂ ਦੇ ਅਧਾਰ 'ਤੇ ਹੀ ਲਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement