ਸਮਾਰਟ ਸਰਕਾਰੀ ਸਕੂਲਾਂ ਦੇ ਸਟਾਫ਼ ਰੂਮ ਵੀ ਬਣਨਗੇ ਸਮਾਰਟ 
Published : Jul 27, 2021, 4:21 pm IST
Updated : Jul 27, 2021, 4:21 pm IST
SHARE ARTICLE
Vijay Inder singla
Vijay Inder singla

ਸਿੰਗਲਾ ਦੇ ਨਿਰਦੇਸ਼ਾਂ ’ਤੇ ਸਮਾਰਟ ਸਟਾਫ਼ ਰੂਮਜ਼ ਲਈ 1.09 ਕਰੋੜ ਦੀ ਗ੍ਰਾਂਟ ਜਾਰੀ 

ਚੰਡੀਗੜ੍ਹ-  ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਸਟਾਫ਼ ਰੂਮਜ਼ ਨੂੰ ਪ੍ਰਭਾਵਸ਼ਾਲੀ ਦਿੱਖ ਦੇਣ ਲਈ 1.09 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਮਾਰਟ ਸਕੂਲ ਨੀਤੀ ਦੇ ਹੇਠ ਹੁਣ ਤੱਕ ਲਗਪਗ 70 ਫ਼ੀਸਦੀ ਸਰਕਾਰੀ ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ। ਸਿੰਗਲਾ ਨੇ ਇਹ ਕਦਮ ਵੱਖ-ਵੱਖ ਮੀਟਿੰਗਾਂ ਦੌਰਾਨ ਸਕੂਲ ਮੁਖੀਆਂ ਵੱਲੋਂ ਸਮਾਰਟ ਕਲਾਸ ਰੂਮਜ਼ ਦੀ ਤਰਜ਼ ’ਤੇ ਸਮਾਰਟ ਸਟਾਫ਼ ਰੂਮ ਬਣਾਉਣ ਦੇ ਦਿੱਤੇ ਗਏ ਸੁਝਾਵਾਂ ਦੇ ਮੱਦੇਨਜ਼ਰ ਚੁੱਕਿਆ ਹੈ। ਸੂਬੇ ਦੇ ਸਮੂਹ 3638 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਟਾਫ਼ ਰੂਮਜ਼ ਨੂੰ ਨਵਾਂ ਰੂਪ ਦੇਣ ਲਈ 3000 ਰੁਪਏ ਪ੍ਰਤੀ ਸਟਾਫ਼ ਰੂਮ ਫੰਡ ਜਾਰੀ ਕੀਤੇ ਗਏ ਹਨ ਅਤੇ ਬਾਕੀ ਪ੍ਰਬੰਧ ਸਕੂਲਾਂ ਵੱਲੋਂ ਆਪਣੇ ਸਰੋਤਾਂ ਤੋਂ ਕੀਤਾ ਜਾਵੇਗਾ।

Photo

ਇਸ ਰਾਸ਼ੀ ਫਰਨੀਚਰ, ਖਿੜਕੀਆਂ, ਦਰਵਾਜ਼ੇ ਅੰਦਰੋਂ ਅਤੇ ਬਾਹਰੋਂ ਆਕਰਸ਼ਕ ਪੇਂਟ ਕਰਵਾਉਣ , ਸਟਾਫ਼ ਰੂਮ ਵਿੱਚ ਬਾਲਾ ਵਰਕ ਕਰਵਾਉਣ, ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਵਾਾਉਣ, ਸਟਾਫ਼ ਦੇ ਜ਼ਰੂਰੀ ਸਮਾਨ ਲਈ ਰੈਕ ਅਤੇ ਅਲਮਾਰੀਆਂ ਦੀ ਸੁਵਿਧਾ, ਬਿਜਲੀ ਪ੍ਰਬੰਧਾਂ ਆਦਿ ਲਈ ਵਰਤੀ ਜਾਵੇਗੀ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਵਿਭਾਗ ਵੱਲੋਂ ਅੰਮਿ੍ਰਤਸਰ ਜ਼ਿਲ੍ਹੇ ਦੇ ਕੁੱਲ 227 ਸਕੂਲਾਂ ਲਈ 6.81 ਲੱਖ ਰੁਪਏ, ਬਰਨਾਲਾ ਦੇ 90 ਸਕੂਲਾਂ ਲਈ 2.7 ਲੱਖ ਰੁਪਏ, ਬਠਿੰਡਾ ਦੇ 202 ਸਕੂਲਾਂ ਲਈ 6.06 ਲੱਖ ਰੁਪਏ, ਫਰੀਦਕੋਟ ਦੇ 85 ਸਕੂਲਾਂ ਲਈ 2.55 ਲੱਖ ਰੁਪਏ, ਫ਼ਤਹਿਗੜ੍ਹ ਸਾਹਿਬ ਦੇ 81 ਸਕੂਲਾਂ ਲਈ 2.43 ਲੱਖ ਰੁਪਏ, ਫ਼ਾਜ਼ਿਲਕਾ ਦੇ 147 ਸਕੂਲਾਂ ਲਈ 4.41 ਲੱਖ ਰੁਪਏ, ਫ਼ਿਰੋਜ਼ਪੁਰ ਦੇ 125 ਸਕੂਲਾਂ ਲਈ 3.75 ਲੱਖ ਰੁਪਏ, ਗੁਰਦਾਸਪੁਰ ਦੇ 207 ਸਕੂਲਾਂ ਲਈ 6.21 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

vijay inder singlavijay inder singla

ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ 269 ਸਕੂਲਾਂ ਲਈ 8.07 ਲੱਖ ਰੁਪਏ, ਜਲੰਧਰ ਦੇ 273 ਸਕੂਲਾਂ ਲਈ 8.19 ਲੱਖ ਰੁਪਏ, ਕਪੂਰਥਲਾ ਦੇ 232 ਸਕੂਲਾਂ ਲਈ 3.96 ਲੱਖ ਰੁਪਏ, ਲੁਧਿਆਣਾ ਦੇ 343 ਸਕੂਲਾਂ ਲਈ 10.29 ਲੱਖ ਰੁਪਏ, ਮਾਨਸਾ ਦੇ 131 ਸਕੂਲਾਂ ਲਈ 3.93 ਲੱਖ ਰੁਪਏ, ਮੋਗਾ ਦੇ 168 ਸਕੂਲਾਂ ਲਈ 5.04 ਲੱਖ ਰੁਪਏ, ਮੁਕਤਸਰ ਦੇ 153 ਸਕੂਲਾਂ ਲਈ 4.59 ਲੱਖ ਰੁਪਏ, ਪਠਾਨਕੋਟ ਦੇ 81 ਸਕੂਲਾਂ ਲਈ 2.43 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਪਟਿਆਲਾ ਜ਼ਿਲ੍ਹੇ ਦੇ 203 ਸਕੂਲਾਂ ਲਈ 6.09 ਲੱਖ ਰੁਪਏ, ਰੂਪਨਗਰ ਦੇ 114 ਸਕੂਲਾਂ ਲਈ 3.42 ਲੱਖ ਰੁਪਏ, ਐਸ.ਬੀ.ਐਸ. ਨਗਰ ਦੇ 105 ਸਕੂਲਾਂ ਲਈ 3.15 ਲੱਖ ਰੁਪਏ, ਸੰਗਰੂਰ ਦੇ 221 ਸਕੂਲਾਂ ਲਈ 6.63 ਲੱਖ ਰੁਪਏ, ਐਸ.ਏ.ਐਸ. ਨਗਰ ਦੇ 109 ਸਕੂਲਾਂ ਲਈ 3.27 ਲੱਖ ਰੁਪਏ  ਅਤੇ ਤਰਨ ਤਾਰਨ ਦੇ 172 ਸਕੂਲਾਂ ਲਈ 5.16 ਲੱਖ ਰੁਪਏ ਦੀ ਗ੍ਰਾਂਟ ਜਾਰੀ  ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement