ਗਮਾਡਾ ਸਾਈਟਾਂ ਦੀ ਈ-ਨਿਲਾਮੀ 4 ਅਗਸਤ ਤੋਂ 16 ਅਗਸਤ ਤੱਕ
Published : Jul 27, 2021, 4:25 pm IST
Updated : Jul 27, 2021, 4:25 pm IST
SHARE ARTICLE
 E-AUCTION OF GMADA SITES FROM AUG 4 TO AUG 16
E-AUCTION OF GMADA SITES FROM AUG 4 TO AUG 16

31 ਵਪਾਰਕ ਸਾਈਟਾਂ ਜਿਨ੍ਹਾਂ ਵਿਚ 5 ਐਸ.ਸੀ.ਓ/ਐਸ.ਸੀ.ਐਫ ਅਤੇ 26 ਬੂਥ ਸ਼ਾਮਲ ਹਨ।

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ 40 ਤੋਂ ਜ਼ਿਆਦਾ ਸਾਈਟਾਂ ਦੀ ਈ-ਨਿਲਾਮੀ 4 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 16 ਅਗਸਤ, 2021 ਨੂੰ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ। ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ ਵਿਚ ਵਪਾਰਕ, ਉਦਯੋਗਿਕ, ਸੰਸਥਾਗਤ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 31 ਵਪਾਰਕ ਸਾਈਟਾਂ ਜਿਨ੍ਹਾਂ ਵਿਚ 5 ਐਸ.ਸੀ.ਓ/ਐਸ.ਸੀ.ਐਫ ਅਤੇ 26 ਬੂਥ ਸ਼ਾਮਲ ਹਨ। ਇਸੇ ਤਰ੍ਹਾਂ 4 ਆਈ.ਟੀ. ਉਦਯੋਗਿਕ ਪਲਾਟ ਅਤੇ 4 ਸੰਸਥਾਗਤ ਸਾਈਟਾਂ ਦੀ ਈ-ਨਿਲਾਮੀ ਹੋਣੀ ਹੈ, ਜਿਨ੍ਹਾਂ ਵਿਚ 1 ਨਰਸਿੰਗ ਹੋਮ, 1 ਸਕੂਲ ਸਾਈਟ ਅਤੇ 2 ਹੋਰ ਵਿੱਦਿਅਕ ਅਦਾਰਿਆਂ ਦੀਆਂ ਸਾਈਟਾਂ ਸ਼ਾਮਲ ਹਨ। ਬੁਲਾਰੇ ਅਨੁਸਾਰ 4 ਚੰਕ ਸਾਈਟਾਂ ਅਤੇ 1 ਗਰੁੱਪ ਹਾਊਸਿੰਗ ਸਾਈਟ ਲਈ ਵੀ ਈ-ਨਿਲਾਮੀ ਹੋਣੀ ਹੈ। ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ www.puda.e-auctions.in ਵੇਖੀ ਜਾ ਸਕਦੀ ਹੈ।

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement