ਦਿੱਲੀ ਦੇ ਏਮਜ਼ ’ਚ ਹੋਵੇਗੀ ਮੰਕੀਪਾਕਸ ਵਾਇਰਸ ਦੀ ਜਾਂਚ
Published : Jul 27, 2022, 12:28 am IST
Updated : Jul 27, 2022, 12:28 am IST
SHARE ARTICLE
image
image

ਦਿੱਲੀ ਦੇ ਏਮਜ਼ ’ਚ ਹੋਵੇਗੀ ਮੰਕੀਪਾਕਸ ਵਾਇਰਸ ਦੀ ਜਾਂਚ

ਨਵੀਂ ਦਿੱਲੀ, 26 ਜੁਲਾਈ : ਰਾਜਧਾਨੀ ਦਿੱਲੀ ਵਿਚ ਮੰਕੀਪਾਕਸ ਦਾ ਪਹਿਲਾ ਕੇਸ ਆਉਣ ਤੋਂ ਬਾਅਦ ਇੰਡੀਅਨ ਮੈਡੀਕਲ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐਮ. ਆਰ.) ਨੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਟੈਸਟਿੰਗ ਦੀ ਸਹੂਲਤ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕੁਲ 15 ਲੈਬੋਰੇਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਏਮਸ ਦੇ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਵਿਚ ਜਾਂਚ ਕੇਂਦਰ ਬਣਾਇਆ ਗਿਆ ਹੈ। ਉਥੇ ਹੀ ਆਈ. ਸੀ. ਐਮ. ਆਰ. ਨੇ ਕਿਹਾ ਹੈ ਕਿ ਜੇਕਰ ਅੱਗੇ ਹੋਰ ਮੰਕੀਪਾਕਸ ਦੇ ਇਨਫੈਕਟਿਡ ਮਾਮਲੇ ਵਧਦੇ ਹਨ ਤਾਂ ਹੋਰ ਜਾਂਚ ਕੇਂਦਰ ਸਥਾਪਿਤ ਕੀਤੇ ਜਾਣਗੇ। ਆਈ. ਸੀ. ਐਮ. ਆਰ. ਦੇ ਵਿਗਿਆਨੀ ਡਾ. ਲੋਕੇਸ਼ ਸ਼ਰਮਾ ਨੇ ਦਸਿਆ ਕਿ ਆਈ. ਸੀ. ਐਮ. ਆਰ. ਦੀ ਵਾਇਰਸ ਐਂਡ ਡਾਇਗਨੋਸਟਿਕ ਲੈਬੋਰੇਟਰੀ (ਵੀ. ਆਰ. ਡੀ. ਐਲ.) ਵਿਚ ਵੱਖ-ਵੱਖ ਵਾਇਰਸ ਦੇ ਟੈਸਟ ਕੀਤੇ ਜਾਂਦੇ ਹਨ। ਅਜੇ 12 ਲੈਬੋਰੇਟਰੀਆਂ ਹਨ। ਇਨ੍ਹਾਂ ਵਿਚ ਕੋਵਿਡ ਦੇ ਟੈਸਟ ਹੋ ਰਹੇ ਸਨ ਅਤੇ ਹੁਣ ਮੰਕੀਪਾਕਸ ਦੇ ਟੈਸਟ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਫ਼ਿਲਹਾਲ ਦੇਸ਼ ਵਿਚ ਅਜੇ 4 ਮਾਮਲਿਆਂ ਨੂੰ ਦੇਖਦੇ ਹੋਏ 15 ਲੈਬੋਰੇਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। 15 ਵਿਚੋਂ ਇਕ ਏਮਸ ਦੇ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਵਿਚ ਬਣਾਈ ਗਈ ਹੈ। ਟੈਸਟਿੰਗ ਲਈ ਟੀਮ ਨੂੰ ਟ੍ਰੇਨਿੰਗ ਦਿਤੀ ਗਈ ਹੈ। ਜੇਕਰ ਮੰਕੀਪਾਕਸ ਦੇ ਮਾਮਲੇ ਵਧਦੇ ਗਏ ਤਾਂ ਬਾਕੀ ਲੈਬੋਰੇਟਰੀਆਂ ਵਿਚ ਹੌਲੀ-ਹੌਲੀ ਮੰਕੀਪਾਕਸ ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਅਜੇ ਕੋਸ਼ਿਸ਼ ਹੈ ਕਿ 15 ਲੈਬੋਰੇਟਰੀਆਂ ਰਾਹੀਂ ਦੇਸ਼ ਦੇ ਹਰ ਕੋਨੇ ਨੂੰ ਕਵਰ ਕੀਤਾ ਜਾਵੇ। (ਏਜੰਸੀ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement