ਕਰਤਾਰਪੁਰ ਕੋਰੀਡੋਰ 'ਤੇ ਪੁਲ ਬਣਨ ਦਾ ਰਾਹ ਹੋਇਆ ਪੱਧਰਾ, ਪਾਕਿ ਨੇ ਵਿਖਾਇਆ ਹਾਂਪੱਖੀ ਰਵੱਈਆ!
Published : Aug 27, 2020, 7:33 pm IST
Updated : Aug 27, 2020, 7:33 pm IST
SHARE ARTICLE
Pak Engineer
Pak Engineer

ਪਾਕਿਸਤਾਨੀ ਇੰਜੀਨੀਅਰਾਂ ਨੇ ਲਿਆ ਮੌਕੇ ਦਾ ਜਾਇਜ਼ਾ

ਡੇਰਾ ਬਾਬਾ ਨਾਨਕ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਲਈ ਸੰਗਤਾਂ ਵਾਸਤੇ ਖੋਲ੍ਹੇ ਗਏ ਲਾਘੇ ਦੇ ਉਸਾਰੀ ਅਧੀਨ ਪੁਲ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਅੱਜ ਭਾਰਤ ਤੇ ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਡੇਰਾ ਬਾਬਾ ਨਾਨਕ ਵਿਖੇ ਹੋਈ। ਇਸ ਮੌਕੇ ਪਾਕਿ ਇੰਜੀਨੀਅਰਾਂ ਦੀ ਟੀਮ ਨੇ ਪੁਲ ਵਾਲੇ ਸਥਾਨ ਦਾ ਦੌਰਾ ਕੀਤਾ।  

Kartarpur CorridorKartarpur Corridor

ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦੇ ਸ਼ੁਰੂ ਹੁਣ ਤੋਂ ਹੀ ਭਾਰਤ ਕੋਰੀਡੋਰ ਉੱਪਰ ਪੁਲ ਦੇ ਨਿਰਮਾਣ ਦੇ ਹੱਕ ਵਿਚ ਸੀ। ਭਾਰਤ ਨੇ ਆਪਣੇ ਪਾਸੇ ਕਰੀਬ 100 ਮੀਟਰ ਦਾ ਪੁਲ ਤਿਆਰ ਵੀ ਕਰ ਲਿਆ ਸੀ। ਪਾਕਿਸਤਾਨ ਰਾਵੀ ਦਰਿਆ ਉੱਪਰ ਪੁਲ ਤਾਂ ਬਣਾ ਚੁੱਕਾ ਸੀ ਪਰ ਅਗਲੇ ਪਾਸੇ ਦਰਿਆ ਨਾਲ ਲੱਗਦੇ ਖਾਲੀ ਥਾਂ 'ਤੇ 300 ਮੀਟਰ ਦੇ ਕਰੀਬ ਬਣਨ ਵਾਲਾ ਪੁਲ ਨਹੀਂ ਸੀ ਬਣਾ ਰਿਹਾ। ਇਸ ਕਰਕੇ ਦੋਵਾਂ ਦੇਸ਼ਾਂ ਦੇ ਵਿਚ ਪੁਲ ਦੀ ਉਸਾਰੀ ਨੂੰ ਲੈ ਕੇ ਪੇਚ ਫਸਿਆ ਹੋਇਆ ਸੀ।

Kartarpur Corridor Kartarpur Corridor

ਦੱਸ ਦਈਏ ਕਿ ਪਾਕਿਸਤਾਨ ਹਰ ਵਾਰ ਮੀਟਿੰਗ ਵਿਚ ਪੁਲ ਦੇ ਕਾਰਜ ਨੂੰ ਅਣਗੌਲਿਆ ਕਰ ਰਿਹਾ ਸੀ ਜਦਕਿ ਭਾਰਤ ਦਾ ਤਰਕ ਇਹ ਸੀ ਕਿ ਜੇਕਰ ਰਾਵੀ ਦਰਿਆ ਵਿਚ ਪਾਣੀ ਜ਼ਿਆਦਾ ਆ ਜਾਵੇਗਾ ਤਾਂ ਦੋਵਾਂ ਦੇਸ਼ਾਂ ਵਿਚਾਲੇ ਕੋਰੀਡੋਰ ਸਬੰਧੀ ਜੋ ਰਸਤਾ ਬਣਿਆ ਹੈ,ਇਹ ਰੁੜ੍ਹ ਜਾਵੇਗਾ, ਜਿਸ ਕਰਕੇ ਸੰਗਤ ਦੇ ਪਾਕਿਸਤਾਨ ਜਾਣ ਲਈ ਪੁਲ ਦੀ ਉਸਾਰੀ ਜ਼ਰੂਰੀ ਹੈ।

Kartarpur CorridorKartarpur Corridor

ਹੁਣ ਭਾਰਤ ਸਰਕਾਰ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਈ ਚਾਰ ਮੈਂਬਰੀ ਸਰਵੇ ਟੀਮ ਨੂੰ ਭਾਰਤ ਵਲੋਂ ਉਸਾਰੇ ਗਏ ਪੁਲ ਦੀ ਡਰਾਇੰਗ ਦਿਖਾਈ ਤੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਪੁੱਲ ਦਾ ਨਿਰਮਾਣ ਕਿਉਂ ਜ਼ਰੂਰੀ ਹੈ। ਇਸ ਸਬੰਧੀ ਡੀਜੀਐਮ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਹਾਂ ਪੱਖੀ ਮਾਹੌਲ ਵਿਚ ਹੋਈ ਹੈ। ਪਿਛਲੀਆਂ ਮੀਟਿੰਗਾਂ ਵਿਚ ਪਾਕਿਸਤਾਨ ਕੋਈ ਨਾ ਕੋਈ ਇਤਰਾਜ਼ ਜ਼ਰੂਰ ਜ਼ਾਹਿਰ ਕਰਦਾ ਸੀ ਪਰ ਇਸ ਵਾਰ ਪਾਕਿਸਤਾਨ ਨੇ ਹਾਂ ਪੱਖੀ ਰਵੱਈਆ ਦਿਖਾਇਆ ਹੈ।

Kartarpur CorridorKartarpur Corridor

ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਆਪਣੇ ਵਾਲੇ ਪਾਸੇ 208 ਮੀਟਰ ਤੋਂ 300 ਮੀਟਰ ਤਕ ਦਾ ਪੁਲ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਕ ਮਹੀਨੇ ਦੇ ਵਿਚ ਸਾਰੀ ਡ੍ਰਾਇੰਗ ਫਾਈਨਲ ਹੋ ਜਾਵੇਗੀ ਤੇ ਇਕ ਸਾਲ ਦਰਮਿਆਨ ਪਾਕਿਸਤਾਨ ਵਾਲੇ ਪਾਸਿਓ ਪੁਲ ਦੇ ਨਿਰਮਾਣ ਦਾ ਕੰਮ ਤੇ ਇਸ ਨੂੰ ਜੋੜਨ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਸਬੰਧੀ ਅੱਜ ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ ਦੋਹਾਂ ਦੇਸ਼ਾਂ ਦੇ ਵਿਚਕਾਰ ਬਣੀ ਜ਼ੀਰੋ ਲਾਈਨ ਦੀ ਬਜਾਏ ਭਾਰਤ ਵਲੋਂ ਬਣਾਏ ਗਏ ਪੁਲ ਉਪਰ ਕੀਤੀ ਗਈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement