ਐਡੀਸ਼ਨ ਚੀਫ਼ ਸੈਕਟਰੀ ਅਪਣੇ ਚਹੇਤਿਆਂ ਦੀ ਪੋਸਟਿੰਗ ਕਰਵਾਉਣਾ ਚਾਹੁੰਦੇ ਹਨ: ਧਰਮਸੋਤ
Published : Aug 27, 2020, 9:12 pm IST
Updated : Aug 27, 2020, 9:12 pm IST
SHARE ARTICLE
Sadhu Singh Dharamsot
Sadhu Singh Dharamsot

ਕਿਹਾ, ਜੇ ਕਿਸੇ ਇਕ ਫ਼ਾਈਲ 'ਤੇ ਮੇਰੇ ਦਸਤਖ਼ਤ ਹੋਣ ਤਾਂ ਸਜ਼ਾ ਭੁਗਤਨ ਲਈ ਤਿਆਰ ਹਾਂ

ਖੰਨਾ : ਪੰਜਾਬ ਦੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ 64 ਕਰੋੜ ਦੇ ਘਪਲੇ ਸਬੰਧੀ ਦੋਸ਼ਾਂ ਨੂੰ ਲੈ ਕਿ ਸਾਫ਼ ਕਿਹਾ ਕਿ ਜੇਕਰ ਮੇਰੇ ਇਕ ਵੀ ਫ਼ਾਈਲ 'ਤੇ ਦਸਤਖ਼ਤ ਹੋਣ ਤਾਂ ਜੋ ਸਜ਼ਾ ਹੋਵੇਗੀ, ਮੈਂ ਭੁਗਤਨ ਲਈ ਤਿਆਰ ਹਾਂ। ਉੁਨ੍ਹਾਂ ਵੇਰਵਿਆਂ ਸਹਿਤ ਹਵਾਲਾ ਦਿੰਦਿਆਂ ਦਸਿਆ ਕਿ ਅਸਲ 'ਚ ਸਰਬਜਿੰਦਰ ਸਿੰਘ ਰੰਧਾਵਾ ਤੇ 50 ਲੱਖ ਦੀ ਰਿਕਵਰੀ ਹੈ। ਇਸ ਤੋਂ ਬਿਨਾ ਇਕ ਹੋਰ ਜ਼ਿਲ੍ਹਾ ਭਲਾਈ ਅਫਸਰ ਹੈ, ਜਿਸ ਦੀ ਐਡੀਸ਼ਨਲ ਚੀਫ ਸੈਕਟਰੀ ਪੋਸਟਿੰਗ ਕਰਵਾਉਣਾ ਚਾਹੁੰਦੇ ਹਨ, ਜਿਸ ਨੂੰ ਮਂੈ ਰੋਕਿਆ ਹੈ।

Sadhu Singh Dharamsot Sadhu Singh Dharamsot

ਉਨ੍ਹਾਂ ਕਿਹਾ ਕਿ ਉੁਨ੍ਹਾਂ ਵਲੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਸਾਰੀ ਜਾਣਕਾਰੀ ਲਿਆ ਦਿਤੀ ਹੋਈ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਡੀਸ਼ਨ ਚੀਫ਼ ਸੈਕਟਰੀ ਵਲੋਂ ਪਹਿਲਾਂ ਵੀ ਬਿਨਾ ਮਤਲਬ ਸਰਵ ਹਿਤਕਾਰੀ ਮੰਦਰ ਨੂੰ 1 ਕਰੋੜ 70 ਲੱਖ ਦੀ ਰਾਸ਼ੀ ਜਾਰੀ ਕਰ ਦਿਤੀ ਸੀ। ਜਿਸ ਨੂੰ ਮੇਰੇ ਵਲੋਂ ਮੁੱਖ ਮੰਤਰੀ ਦੇ ਧਿਆਨ 'ਚ ਲਿਆ ਕੇ ਰੁਕਵਾਇਆ ਗਿਆ।

 Sadhu Singh DharamsotSadhu Singh Dharamsot

ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਨੇਕਾਂ ਵਾਰ ਐਡੀਸ਼ਨਲ ਚੀਫ਼ ਸੈਕਟਰੀ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਤੁਰਤ ਜਾਰੀ ਕਰਨ ਬਾਰੇ ਕਿਹਾ ਗਿਆ। ਹੁਣ ਵੀ 309 ਕਰੋੜ ਦੀ ਰਾਸ਼ੀ ਨਹੀਂ ਵੰਡੀ ਗਈ। ਸਮਾਜ ਭਲਾਈ ਮੰਤਰੀ ਨੇ ਕਿਹਾ ਕਿ ਐਡੀਸ਼ਨਲ ਚੀਫ਼ ਸੈਕਟਰੀ ਮੇਰੇ ਨਾਲ ਨਿਜੀ ਰੰਜਸ਼ ਰਖਦੇ ਹਨ, ਜਿਸ ਕਰ ਕੇ ਰਾਸ਼ੀ ਸਮੇਂ 'ਤੇ ਨਹੀਂ ਵੰਡਦੇ।

Sadhu Singh DharamsotSadhu Singh Dharamsot

ਕੈਬਨਿਟ ਮੰਤਰੀ ਸਰਦਾਰ ਧਰਮਸੋਤ ਨੇ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ, ਜੋ ਕਰੇਗਾ ਸੋ ਭਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਕਿਸਮ ਦਾ ਕੋਈ ਘੁਟਾਲਾ ਨਹੀਂ ਕੀਤਾ ਅਤੇ ਜੇਕਰ ਕਿਸੇ ਨੇ ਕੀਤਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਸੱਭ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ 'ਤੇ ਪੂਰਾ ਭਰੋਸਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement