ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹੋਇਆ ਧਮਾਕਾ, ਕਈ ਵਿਦਿਆਰਥੀ ਹੋਏ ਜ਼ਖਮੀ
Published : Aug 27, 2022, 3:57 pm IST
Updated : Aug 27, 2022, 4:02 pm IST
SHARE ARTICLE
An explosion took place in Guru Nanak Dev University
An explosion took place in Guru Nanak Dev University

ਲੈਬ ਵਿਚ ਘੱਟ ਵਿਦਿਆਰਥੀ ਹੋਣ ਕਾਰਨ ਰਿਹਾ ਬਚਾਅ

 

ਅੰਮ੍ਰਿਤਸਰ: ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇਥੇ  ਕੈਮਿਸਟਰੀ ਵਿਭਾਗ ਦੀ ਲੈਬਾਰਟਰੀ ਵਿੱਚ ਪ੍ਰੈਕਟੀਕਲ ਦੌਰਾਨ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਐਮਐਸਸੀ ਫਾਈਨਲ ਦੀ ਵਿਦਿਆਰਥਣ ਮੁਸਕਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 

An explAn explosion took place in Guru Nanak Dev Universityosion took place in Guru Nanak Dev University
An explosion took place in Guru Nanak Dev University 

ਉਸ ਦੇ ਚਿਹਰੇ ਤੇ ਅੱਖਾਂ ਵਿਚ ਕੈਮੀਕਲ ਮਿਸ਼ਰਣ ਪੈਣ ਤੇ ਸ਼ੀਸ਼ੇ ਦੀਆਂ ਕੰਕਰਾਂ ਲੱਗਣ ਨਾਲ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰਡੀਐਫ) ਦਾ ਪ੍ਰੈਕਟੀਕਲ ਕਰ ਰਹੇ ਸਨ।

An explosion took place in Guru Nanak Dev University
An explosion took place in Guru Nanak Dev University

 ਜਾਣਕਾਰੀ ਅਨੁਸਾਰ ਵਿਦਿਆਰਥੀ ਦੁਪਹਿਰ ਵੇਲੇ ਲੈਬ ਵਿੱਚ ਕੈਮੀਕਲ ਨਾਲ ਪ੍ਰੈਕਟੀਕਲ ਕਰ ਰਹੇ ਸਨ। ਉਹ ਆਰਡੀਐਫ ਭਾਵ ਵੇਸਟ ਮਟੀਰੀਅਲ ਤੋਂ ਬਾਲਣ ਤਿਆਰ ਕਰਨ ਦਾ ਪ੍ਰੈਕਟੀਕਲ ਕਰ ਰਹੇ ਸਨ। ਇਸ ਦੌਰਾਨ ਗਲਤ ਕੈਮੀਕਲ ਰਿਐਕਸ਼ਨ ਹੋਇਆ ਅਤੇ ਜ਼ੋਰਦਾਰ ਧਮਾਕਾ ਹੋਇਆ।

ਪ੍ਰੈਕਟੀਕਲ ਕਰ ਰਹੀ ਮੁਸਕਾਨ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਈ, ਜਦਕਿ ਲੈਬ ‘ਚ ਖੜ੍ਹੇ ਕਈ ਵਿਦਿਆਰਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਮੌਕੇ ਪ੍ਰਯੋਗਸ਼ਾਲਾ ਵਿਚ ਬਹੁਤ ਘੱਟ ਵਿਦਿਆਰਥੀ ਸਨ, ਜਿਸ ਕਾਰਨ ਬਚਾਅ ਹੋ ਗਿਆ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement