Ludhiana News : ਪਾਕਿਸਤਾਨ ਤੋਂ ਲਾਪਤਾ ਬੱਚਾ ਲੁਧਿਆਣਾ ਜੇਲ੍ਹ ਵਿੱਚ ਬੰਦ , ਪਰਿਵਾਰ ਨੂੰ WhatsApp ਕਾਲ ਕਰਕੇ ਦਿੱਤੀ ਜਾਣਕਾਰੀ
Published : Aug 27, 2024, 3:35 pm IST
Updated : Aug 27, 2024, 3:51 pm IST
SHARE ARTICLE
Pakistani Child in Ludhiana jail
Pakistani Child in Ludhiana jail

ਮੁਹੰਮਦ ਅਲੀ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ,ਪਿਤਾ ਬੋਲੇ -ਬਾਰਡਰ ਪਾਰ ਕਿਉਂ ਗਿਆ, ਪਤਾ ਨਹੀਂ

 Ludhiana News : ਪਾਕਿਸਤਾਨੀ ਬੱਚਾ ਪਿਛਲੇ ਇੱਕ ਸਾਲ ਤੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਪਾਕਿਸਤਾਨ ਦੇ ਐਬਟਾਬਾਦ ਦੇ ਰਹਿਣ ਵਾਲੇ ਮੁਹੰਮਦ ਅਲੀ ਨੂੰ ਬੀਐਸਐਫ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਕਰਦੇ ਹੋਏ ਫੜ ਲਿਆ ਸੀ। ਉਦੋਂ ਤੋਂ ਉਹ ਲੁਧਿਆਣਾ ਦੇ  ਸ਼ਿਮਲਾਪੁਰੀ ਸਥਿਤ ਬਾਲ ਘਰ ਵਿੱਚ ਹੈ।

ਅਲੀ ਦਾ ਪਰਿਵਾਰ ਹਿਊਮਨ ਰਾਈਟਸ ਤੋਂ ਮਦਦ ਦੀ ਗੁਹਾਰ ਲਗਾ ਚੁੱਕਾ ਹੈ। ਇੱਥੋਂ ਤੱਕ ਕਿ ਪਾਕਿਸਤਾਨ ਸਰਕਾਰ ਨੇ ਵੀ ਭਾਰਤ ਸਰਕਾਰ ਦੇ ਸਾਹਮਣੇ ਇਸ ਬੱਚੇ ਦੀ ਵਕਾਲਤ ਕੀਤੀ ਹੈ। ਪਾਕਿਸਤਾਨ ਸਰਕਾਰ ਵੱਲੋਂ ਬੱਚੇ ਦੀ ਰਿਹਾਈ ਲਈ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜਿਆ ਗਿਆ ਹੈ।

ਮੁਹੰਮਦ ਅਲੀ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ, ਪਰ ਆਖਿਰ ਕਿਉਂ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ?  ਇਸ ਸਵਾਲ ਦਾ ਜਵਾਬ ਉਸ ਦੇ ਪਰਿਵਾਰ ਕੋਲ ਵੀ ਨਹੀਂ ਹੈ।

ਰਾਵਲਪਿੰਡੀ ਲਈ ਨਿਕਲਿਆ, ਭਾਰਤ ਪਹੁੰਚ ਗਿਆ

ਮੁਹੰਮਦ ਅਲੀ ਦੇ ਪਿਤਾ ਮੁਹੰਮਦ ਬਨਾਰਸ ਨੇ ਦੱਸਿਆ ਕਿ ਉਹ ਰਾਵਲਪਿੰਡੀ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦਾ ਹੈ। ਮੁਹੰਮਦ ਅਲੀ ਨੇ 7 ਅਗਸਤ 2023 ਨੂੰ ਐਬਟਾਬਾਦ ਤੋਂ ਰਾਵਲਪਿੰਡੀ ਉਸਨੂੰ ਮਿਲਣ ਆਉਣਾ ਸੀ ਪਰ ਉਹ ਰਾਵਲਪਿੰਡੀ ਨਹੀਂ ਪਹੁੰਚਿਆ।

ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਦੇ ਲੜਕੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੂਰੇ ਇਲਾਕੇ 'ਚ ਭਾਲ ਕੀਤੀ ਪਰ ਐਬਟਾਬਾਦ ਬੱਸ ਸਟੈਂਡ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਐਬਟਾਬਾਦ ਬੱਸ ਸਟੈਂਡ ਤੋਂ ਅਲੀ ਕਿੱਥੇ ਗਾਇਬ ਹੋ ਗਿਆ, ਇਹ ਕਿਸੇ ਨੂੰ ਨਹੀਂ ਪਤਾ ਸੀ।

ਲੁਧਿਆਣਾ ਜੇਲ ਤੋਂ ਬੇਟੇ ਦਾ ਫੋਨ ਆਇਆ

ਅਲੀ ਦੇ ਲਾਪਤਾ ਹੋਣ 'ਤੇ ਪਰਿਵਾਰ ਨੇ ਸਬੰਧਤ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪਰਿਵਾਰ ਨੇ ਵੀ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸਨ ਪਰ ਫਿਰ ਲਗਭਗ 2 ਮਹੀਨਿਆਂ ਬਾਅਦ ਅਚਾਨਕ ਇੱਕ ਦਿਨ ਅਲੀ ਦੀ ਵਟਸਐਪ ਕਾਲ ਆਈ।

ਮੁਹੰਮਦ ਬਨਾਰਸ ਆਪਣੇ ਬੇਟੇ ਨਾਲ ਗੱਲ ਕਰ ਕੇ ਖੁਸ਼ ਤਾਂ ਸੀ ਪਰ ਉਨ੍ਹਾਂ ਦੀ ਟੈਨਸ਼ਨ ਹੋਰ ਵੱਧ ਗਈ ,ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਹੁਣ ਪਾਕਿਸਤਾਨ 'ਚ ਨਹੀਂ ਸਗੋਂ ਭਾਰਤ ਦੀ ਜੇਲ 'ਚ ਹੈ। ਤਦ ਪਰਿਵਾਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ।

ਮੁਹੰਮਦ ਬਨਾਰਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਐਬਟਾਬਾਦ ਤੋਂ ਬਾਰਡਰ ਕਾਫੀ ਦੂਰ ਹੈ। ਅੱਜ ਤੱਕ ਉਸਨੇ ਖੁਦ ਕਦੇ ਸਰਹੱਦੀ ਖੇਤਰ ਨਹੀਂ ਦੇਖਿਆ। ਅੱਜ ਤੱਕ ਉਸ ਦੇ ਮਨ ਵਿੱਚ ਇਹ ਸਵਾਲ ਘੁੰਮਦਾ ਰਹਿੰਦਾ ਹੈ ਕਿ 9ਵੀਂ ਜਮਾਤ ਵਿੱਚ ਪੜ੍ਹਦੇ ਉਸ ਦੇ ਪੁੱਤਰ ਨੂੰ ਸਰਹੱਦ ਤੋਂ ਪਾਰ ਕੌਣ ਲੈ ਗਿਆ। ਉਸ ਨੇ ਆਪਣੇ ਪੁੱਤਰ ਦੀ ਰਿਹਾਈ ਸਬੰਧੀ ਭਾਰਤ ਸਰਕਾਰ ਨੂੰ ਕਈ ਪੱਤਰ ਵੀ ਭੇਜੇ ਹਨ ਪਰ ਹੁਣ ਤੱਕ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ ਹਨ।

ਪਰਿਵਾਰ ਦਾ ਇਕਲੌਤਾ ਪੁੱਤਰ, ਭਰਾ ਦੀ ਹੋ ਚੁੱਕੀ ਮੌਤ 

ਮੁਹੰਮਦ ਬਨਾਰਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਸਰਕਾਰ ਛੇਤੀ ਹੀ ਉਨ੍ਹਾਂ ਦੇ ਪੁੱਤਰ ਅਲੀ ਨੂੰ ਰਿਹਾਅ ਕਰ ਦੇਵੇਗੀ। ਅਲੀ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਉਸ ਦੇ ਭਰਾ ਉਸੇਵ ਦੀ ਮੌਤ ਹੋ ਚੁੱਕੀ ਹੈ। ਉਸ ਦੀਆਂ ਦੋ ਭੈਣਾਂ ਵੀ ਹਨ, ਜਿਨ੍ਹਾਂ ਦਾ ਨਾਂ ਨਬੀਲਾ ਅਤੇ ਸਬਾ ਹੈ। ਅਲੀ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਸੋਗ ਦਾ ਮਾਹੌਲ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਬੇਟਾ ਮਨੁੱਖੀ ਤਸਕਰਾਂ ਦੇ ਹੱਥ ਲੱਗ ਗਿਆ ਹੋਣਾ, ਜਿਸ ਕਾਰਨ ਉਹ ਭਾਰਤ ਪਹੁੰਚ ਗਿਆ।

Location: India, Punjab

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement