ਸੋਨਾ ਤਸਕਰੀ ਦੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼: CIA ਵਿਚ ਤੈਨਾਤ ASI ਕਮਲ ਕਿਸ਼ੋਰ ਨੂੰ 4 ਸਾਥੀਆਂ ਸਣੇ ਕੀਤਾ ਗਿਆ ਗ੍ਰਿਫ਼ਤਾਰ
Published : Sep 27, 2023, 8:54 pm IST
Updated : Sep 27, 2023, 10:22 pm IST
SHARE ARTICLE
Ludhiana Police cracked down on an international gold smuggling network
Ludhiana Police cracked down on an international gold smuggling network

ਦੁਬਈ ਅਤੇ ਸਾਊਦੀ ਅਰਬ ਤੋਂ ਲਿਆਂਦਾ ਗਿਆ 800 ਗ੍ਰਾਮ ਸੋਨਾ ਅਤੇ 8 ਲੱਖ ਰੁਪਏ ਨਕਦੀ ਬਰਾਮਦ



ਲੁਧਿਆਣਾ: ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿਚ ਤਾਇਨਾਤ ਇਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇਕ ਅੰਤਰਰਾਸ਼ਟਰੀ ਸੋਨਾ ਤਸਕਰ ਨੂੰ ਲੁੱਟਿਆ ਸੀ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਪੁਲਿਸ ਨੇ 9 ਸਤੰਬਰ ਨੂੰ ਇਕ ਅੰਤਰਰਾਸ਼ਟਰੀ ਸੋਨਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ।

ਇਸ ਮਾਮਲੇ ਵਿਚ ਆਜ਼ਾਦ ਕੁਮਾਰ ਅਤੇ ਆਸ਼ੂ ਕੁਮਾਰ ਨੂੰ 1 ਕਿਲੋ 230 ਗ੍ਰਾਮ ਸੋਨਾ ਅਤੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਰੋਹ ਦਾ ਮਾਸਟਰਮਾਈਂਡ ਪੁਨੀਤ ਉਰਫ਼ ਪੰਕਜ ਦੁਬਈ ਵਿਚ ਹੈ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਦੀ ਵਰਤੋਂ ਕਰਕੇ ਸੋਨੇ ਦੀ ਤਸਕਰੀ ਕਰਦੇ ਹਨ। ਮੁਲਜ਼ਮਾਂ ਨੇ ਮੁਹਾਲੀ ਹਵਾਈ ਅੱਡੇ ’ਤੇ ਇੱਕ ਯਾਤਰੀ ਰਾਹੀਂ 1 ਕਿਲੋ 700 ਗ੍ਰਾਮ ਤੋਂ ਵੱਧ ਸੋਨੇ ਦੀ ਪੇਸਟ ਭੇਜੀ ਸੀ। ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ।

ਨੇਹਾ ਨਾਂ ਦੀ ਲੜਕੀ ਦੋਸ਼ੀ ਪੰਕਜ ਦੇ ਕੋਲ ਕੰਮ ਕਰਦੀ ਹੈ। ਉਸ ਨੂੰ ਪਤਾ ਸੀ ਕਿ ਸੋਨੇ ਦੀ ਤਸਕਰੀ ਕਿਵੇਂ ਹੁੰਦੀ ਹੈ ਅਤੇ ਜਦੋਂ ਕੋਈ ਯਾਤਰੀ ਸੋਨਾ ਲੈ ਕੇ ਹਵਾਈ ਅੱਡੇ 'ਤੇ ਪਹੁੰਚਦਾ ਹੈ। ਨੇਹਾ ਦੁਬਈ ਤੋਂ ਗੁਰਦਾਸਪੁਰ ਆਈ ਸੀ। ਉਥੇ ਉਸ ਨੇ ਅਪਣਾ ਗੈਂਗ ਬਣਾ ਲਿਆ।

ਹਰਜਿੰਦਰ ਸਿੰਘ ਉਰਫ਼ ਬੱਬਾ, ਸਤਨਾਮ ਸਿੰਘ ਉਰਫ਼ ਸੋਢੀ, ਹਰਪ੍ਰੀਤ ਸਿੰਘ ਉਰਫ਼ ਬੱਬੂ ਨੇ ਗੁਰਦਾਸਪੁਰ ਸੀਆਈਏ ਵਿਚ ਤਾਇਨਾਤ ਏਐਸਆਈ ਕਮਲ ਕਿਸ਼ੋਰ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਜਿਵੇਂ ਹੀ ਯਾਤਰੀ ਏਅਰਪੋਰਟ ਤੋਂ ਕੁੱਝ ਦੂਰ ਗਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਡਰਾ ਧਮਕਾ ਕੇ ਲੁੱਟ-ਖੋਹ ਕਰ ਲਈ। ਏਐਸਆਈ ਕਮਲ ਕਿਸ਼ੋਰ ਨੇ ਚਾਰ ਮੁਲਜ਼ਮਾਂ ਨਾਲ ਏਅਰਪੋਰਟ ਤੋਂ ਬਾਹਰ ਆ ਰਹੇ ਯਾਤਰੀ ਨੂੰ ਰੋਕਿਆ। ਉਸ ਨੇ ਮੁਲਜ਼ਮਾਂ ਨਾਲ ਮਿਲ ਕੇ ਰਾਹਗੀਰ ਨੂੰ ਡਰਾ-ਧਮਕਾ ਕੇ ਯਾਤਰੀ ਤੋਂ ਪਾਸਪੋਰਟ ਵੀ ਖੋਹ ਲਿਆ।

ਮੁਲਜ਼ਮਾਂ ਨੇ ਗੁਰਦਾਸਪੁਰ ਵਿਚ ਕਰੀਬ 50 ਲੱਖ ਰੁਪਏ ਦਾ ਸੋਨਾ ਵੇਚਿਆ। ਇਸ ਤੋਂ ਬਾਅਦ ਮੁਲਜ਼ਮ ਸਕਾਰਪੀਓ ਕਾਰ ਵਿਚ ਸੋਨਾ ਵੇਚਣ ਲਈ ਲੁਧਿਆਣਾ ਆਏ। ਪੁਲਿਸ ਨੇ ਮੁਲਜ਼ਮਾਂ ਕੋਲੋਂ 825 ਗ੍ਰਾਮ ਸੋਨਾ, 8 ਲੱਖ ਰੁਪਏ ਨਕਦ, 2 ਮੋਬਾਈਲ ਅਤੇ ਇਕ ਪਾਸਪੋਰਟ ਬਰਾਮਦ ਕੀਤਾ ਹੈ। ਹੁਣ ਗੁਰਦਾਸਪੁਰ 'ਚ ਸੋਨਾ ਲੁੱਟਣ ਵਾਲਿਆਂ ਖਿਲਾਫ ਪੁਲਿਸ ਛਾਪੇਮਾਰੀ ਕਰੇਗੀ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM
Advertisement