ਗੁੰਝਲਦਾਰ ਤੇ ਰੌਲੇ ਵਾਲੀ ਨਿਸ਼ਾਨਦੇਹੀ ਦੇ ਮਾਮਲੇ ਸੁਲਝਾਉਣ 'ਚ ਮਸ਼ੀਨਾਂ ਕਾਰਗਰ‘: ਸਰਕਾਰੀਆ
Published : Oct 27, 2018, 4:56 pm IST
Updated : Oct 27, 2018, 4:56 pm IST
SHARE ARTICLE
Revenue Dept uses Total Station machines for accurate demarcation
Revenue Dept uses Total Station machines for accurate demarcation

ਸੂਬੇ ਵਿਚ ਜ਼ਮੀਨਾਂ ਦੀ ਸਟੀਕ ਨਿਸ਼ਾਨਦੇਹੀ ਲਈ ਪੰਜਾਬ ਦੇ ਮਾਲ ਵਿਭਾਗ ਵਲੋਂ ਅੱਠ ਥੀਓਡੋਲਾਈਟ (ਟੋਟਲ ਸਟੇਸ਼ਨ) ਮਸ਼ੀਨਾਂ ਦਾ...

ਚੰਡੀਗੜ੍ਹ (ਸਸਸ) : ਸੂਬੇ ਵਿਚ ਜ਼ਮੀਨਾਂ ਦੀ ਸਟੀਕ ਨਿਸ਼ਾਨਦੇਹੀ ਲਈ ਪੰਜਾਬ ਦੇ ਮਾਲ ਵਿਭਾਗ ਵਲੋਂ ਅੱਠ ਥੀਓਡੋਲਾਈਟ (ਟੋਟਲ ਸਟੇਸ਼ਨ) ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਮੀਂਦਾਰਾਂ ਦੇ ਵੱਟ-ਬੰਨ੍ਹੇ ਦੇ ਰੌਲੇ ਨਿਬੇੜਨ ਅਤੇ ਇਨ੍ਹਾਂ ਦੇ ਪੱਕੇ ਹੱਲ ਲਈ ਮਾਲ ਵਿਭਾਗ ਨੇ ਇਹ ਮਸ਼ੀਨਾਂ ਖਰੀਦੀਆਂ ਹਨ ਕਿਉਂਕਿ ਅੱਜ ਜ਼ਮੀਨਾਂ ਦੇ ਭਾਅ ਬਹੁਤ ਜ਼ਿਆਦਾ ਹਨ, ਜਿਸ ਕਾਰਨ ਵੱਟਾਂ ਤੇ ਨਿਸ਼ਾਨਦੇਹੀ ਲਈ ਝਗੜੇ ਹੁੰਦੇ ਰਹਿੰਦੇ ਹਨ। 

mfufuPerfect remedy for land disputesਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਡਾਇਰੈਕਟਰ ਲੈਂਡ ਰਿਕਾਰਡਜ਼, ਪੰਜਾਬ ਵਲੋਂ ਅੱਠ ਟੋਟਲ ਸਟੇਸ਼ਨ ਮਸ਼ੀਨਾਂ ਖਰੀਦੀਆਂ ਗਈਆਂ ਹਨ, ਜੋ ਜ਼ਮੀਨਾਂ ਦੀ ਗੁੰਝਲਦਾਰ ਨਿਸ਼ਾਨਦੇਹੀ ਨਾਲ ਸਬੰਧਤ ਮਾਮਲਿਆਂ ਦੇ ਨਿਬੇੜੇ ਅਤੇ ਇਨ੍ਹਾਂ ਰੌਲਿਆਂ ਦੇ ਪੱਕੇ ਹੱਲ ਵਿਚ ਸਹਾਈ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਪੰਜ ਟੋਟਲ ਸਟੇਸ਼ਨ ਮਸ਼ੀਨਾਂ ਲਾਈਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਤਲਵਾੜਾ ਦੇ ਮਾਲ ਰਿਕਾਰਡ ਨੂੰ ਤਰਤੀਬਬੱਧ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿਤੇ ਸਨ। ਇਸ ਲਈ ਬਾਕੀ ਤਿੰਨ ਮਸ਼ੀਨਾਂ ਤਲਵਾੜਾ 'ਚ ਲਾਈਆਂ ਗਈਆਂ ਹਨ। ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਕਿਹਾ ਕਿ ਟੋਟਲ ਸਟੇਸ਼ਨ ਮਸ਼ੀਨਾਂ ਬਾਰੇ ਜਾਣਕਾਰੀ ਦੇਣ ਲਈ ਡੀਐਲਆਰ ਦਫ਼ਤਰ ਵਲੋਂ ਸਾਰੇ ਮਾਲ ਅਮਲੇ ਅਤੇ ਅਫ਼ਸਰਾਂ ਨੂੰ ਸਿਖਲਾਈ ਦਿਤੀ ਜਾ ਰਹੀ ਹੈ

ਤਾਂ ਜੋ ਇਸ ਸਹੂਲਤ ਨੂੰ ਸੂਬੇ ਭਰ ਵਿਚ ਉਪਲਬਧ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ 10 ਅਕਤੂਬਰ, 2018 ਤਕ ਨਿਸ਼ਾਨਦੇਹੀ ਸਬੰਧੀ ਕੁੱਲ 179 ਕੇਸ ਸੁਲਝਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ 72, ਲੁਧਿਆਣਾ ਵਿਚ 37, ਅੰਮ੍ਰਿਤਸਰ 'ਚ 8, ਜਲੰਧਰ ਵਿਚ 57 ਅਤੇ ਮੁਹਾਲੀ (ਐਸਏਐਸ ਨਗਰ) 'ਚ 5 ਕੇਸਾਂ ਵਿਚ ਟੋਟਲ ਸਟੇਸ਼ਨ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਹੈ। 

ਸ੍ਰੀ ਐਮਪੀ ਸਿੰਘ ਨੇ ਦੱਸਿਆ ਕਿ ਬੰਦੋਬਸਤ ਤੇ ਮੁਰੱਬਾਬੰਦੀ ਸਮੇਂ ਸਥਾਪਤ ਕੀਤੇ ਸਹੱਦੇ/ਬੁਰਜ਼ੀਆਂ ਸਮੇਂ ਨਾਲ ਖ਼ਤਮ ਜਾਂ ਅੱਗੇ-ਪਿੱਛੇ ਹੋ ਗਏ ਹਨ ਪਰ ਹੁਣ ਇਨ੍ਹਾਂ ਮਸ਼ੀਨਾਂ ਨਾਲ ਹਰੇਕ ਸਹੱਦੇ/ਬੁਰਜ਼ੀ ਦਾ ਸੈਟੇਲਾਈਟ ਰਿਕਾਰਡ (ਸੈਟੇਲਾਈਟ ਕੋਆਰਡੀਨੇਟ) ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗੁੰਝਲਦਾਰ ਤੇ ਰੌਲੇ ਵਾਲੀ ਨਿਸ਼ਾਨਦੇਹੀ ਲਈ ਪ੍ਰਾਈਵੇਟ ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਸਨ, ਜਿਨ੍ਹਾਂ ਕੋਲ ਟੋਟਲ ਸਟੇਸ਼ਨ ਮਸ਼ੀਨਾਂ ਹੁੰਦੀਆਂ ਸਨ,

ਪਰ ਉਨ੍ਹਾਂ ਵਲੋਂ ਨਿਸ਼ਾਨਦੇਹੀ ਲਈ ਮੋਟੀ ਰਕਮ ਵਸੂਲੀ ਜਾਂਦੀ ਸੀ ਕਿਉਂਕਿ ਉਨ੍ਹਾਂ ਦਾ ਏਕਾਅਧਿਕਾਰ ਸੀ। ਹੁਣ ਮਾਲ ਵਿਭਾਗ ਨੇ ਇਹ ਮਸ਼ੀਨਾਂ ਖ਼ਰੀਦ ਲਈਆਂ ਹਨ ਅਤੇ ਲੋਕਾਂ ਨੂੰ ਪੂਰਵ-ਨਿਰਧਾਰਤ ਨਿਗੂਣੀ ਫੀਸ 'ਤੇ ਹੀ ਇਹ ਸੇਵਾ ਮੁਹੱਈਆ ਕਰਾਈ ਜਾ ਰਹੀ ਹੈ। ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਈ ਵਾਰ ਲੋਕ ਮਾਲ ਅਮਲੇ ਵਲੋਂ ਕੀਤੀ ਪੈਮਾਇਸ਼ ਨਾਲ ਸਹਿਮਤ ਨਹੀਂ ਹੁੰਦੇ ਸਨ ਅਤੇ ਇਕੋ ਨਿਸ਼ਾਨਦੇਹੀ ਲਈ ਵਾਰ ਵਾਰ ਦਰਖ਼ਾਸਤਾਂ ਦਿੰਦੇ ਰਹਿੰਦੇ ਸਨ।

ਇਕ ਨਿਸ਼ਾਨਦੇਹੀ ਉਤੇ ਮਾਲ ਅਮਲੇ ਦਾ ਪੂਰਾ ਦਿਨ ਲੱਗ ਜਾਂਦਾ ਸੀ ਪਰ ਕਈ ਵਾਰ ਫਿਰ ਵੀ ਸਬੰਧਤ ਧਿਰਾਂ ਇਸ ਨਾਲ ਸਹਿਮਤ ਨਹੀਂ ਹੁੰਦੀਆਂ ਸਨ। ਪਰ ਹੁਣ ਇਨ੍ਹਾਂ ਮਸ਼ੀਨਾਂ ਨਾਲ ਸਟੀਕ ਨਿਸ਼ਾਨਦੇਹੀ ਹੋਣ ਬਾਅਦ ਨਿਸ਼ਾਨਦੇਹੀ ਲਈ ਵਾਰ ਵਾਰ ਦਰਖਾਸਤਾਂ ਆਉਣ ਦਾ ਝੰਜਟ ਖ਼ਤਮ ਹੋ ਜਾਵੇਗਾ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਸਮੇਂ ਦੇ ਨਾਲ ਅਤੇ ਤਜਰਬਾ ਵਧਣ ਨਾਲ ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਹੋਰ ਮਾਮਲੇ ਹੱਲ ਹੋਣਗੇ ਅਤੇ ਇਨ੍ਹਾਂ ਮਸ਼ੀਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਹ ਮਸ਼ੀਨਾਂ ਮਾਲ ਅਮਲੇ ਅਤੇ ਅਧਿਕਾਰੀਆਂ ਤੋਂ ਇਲਾਵਾ ਆਮ ਲੋਕਾਂ ਲਈ ਵੀ ਵੱਡੀ ਰਾਹਤ ਸਾਬਤ ਹੋਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement