
ਥਾਣਾ ਸਦਰ ਮੋਗਾ ਦੇ ਇੰਸਪੈਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਦੋਸ਼ੀ ਰਮਨਦੀਪ ਸਿੰਘ ਵਾਸੀ ਪਿੰਡ ਪੰਡੋਰੀ ਖੱਤਰੀਆਂ (ਫ਼ਿਰੋਜ਼ਪੁਰ) ਹੁਣ ਕਨੈਡਾ ਨੇ ਗਲਤ...
ਮੋਗਾ (ਜਸਵਿੰਦਰ ਸਿੰਘ ਧੱਲੇਕੇ) : ਥਾਣਾ ਸਦਰ ਮੋਗਾ ਦੇ ਇੰਸਪੈਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਦੋਸ਼ੀ ਰਮਨਦੀਪ ਸਿੰਘ ਵਾਸੀ ਪਿੰਡ ਪੰਡੋਰੀ ਖੱਤਰੀਆਂ (ਫ਼ਿਰੋਜ਼ਪੁਰ) ਹੁਣ ਕਨੈਡਾ ਨੇ ਗਲਤ ਨਾਮ 'ਤੇ ਫ਼ੈਸਬੁਕ ਆਈ.ਡੀ ਬਣਾ ਕੇ ਦਰਖ਼ਾਸਤੀ ਦੀ ਪਤਨੀ ਦੀ ਆਈ.ਡੀ 'ਤੇ ਫ਼ੋਟੋ ਦੀ ਵਰਤੋ ਕਰ ਕੇ ਦਰਖ਼ਾਸਤੀ ਨੂੰ ਧਮਕੀਆਂ ਦਿਤੀਆਂ ਹਨ ਅਤੇ ਉਸ ਦੀ ਪਤਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਦਰਖ਼ਾਸਤੀ ਦੇ ਬਿਆਨਾਂ 'ਤੇ ਦੋਸ਼ੀ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ।