
ਬਾਦਲ ਅਤੇ ਭਾਈ ਲੌਂਗੋਵਾਲ ਨੂੰ ਗੁੰਡੇ ਮਹੰਤ ਦੱਸਿਆ
ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੱਲੋਂ ਸਤਿਕਾਰ ਕਮੇਟੀ ਅਤੇ ਨਿਹੰਗ ਸਿਘਾਂ 'ਤੇ ਕੀਤੇ ਹਮਲੇ ਦੇ ਜਵਾਬ ਵਿਚ ਭਾਈ ਹਰਜਿੰਦਰ ਸਿੰਘ ਮਾਝੀ ਨੇ ਬਾਦਲ ਅਤੇ ਭਾਈ ਗੋਬਿਦ ਸਿੰਘ ਲੌਂਗੋਵਾਲ ਨੂੰ ਗੁੰਡੇ ਦੱਸਦਿਆਂ ਲਾਹਨਤਾਂ ਪਾਈਆਂ ਹਨ । ਉਨ੍ਹਾਂ ਕਿਹਾ ਕਿ ਜਦੋਂ ਗੁਰਧਾਮਾਂ ਵਿਚ ਤੁਹਾਡੇ ਵਰਗੇ ਗੁੰਡੇ ਗੰਦ ਪਾਉਂਦੇ ਹਨ ,ਤਾਂ ਸਿੱਖਾਂ ਨੂੰ ਮਜ਼ਬੂਰਨ ਸ਼ਾਂਤਮਈ ਰੋਸ ਜਤਾਉਣੇ ਪੈਂਦੇ ਹਨ ।
SGPC
ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਬਾਦਲ ਅਤੇ ਭਾਈ ਲੌਂਗੋਵਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੁਹਾਡੇ ਵਰਗੇ ਗੁੰਡਿਆਂ ਮਹੰਤਾਂ ਨੇ ਪਰਿਕਰਮਾ ਵਿਚ ਗੰਦ ਪਾਇਆ ਸੀ ਤਾਂ ਭਾਈ ਹੁਕਮ ਸਿੰਘ ਅਤੇ ਭਾਈ ਹਜ਼ਾਰਾ ਸਿੰਘ ਵਰਗੇ ਸ਼ਹੀਦ ਹੋਏ ਸਨ, ਉਹ ਪਰਿਕਰਮਾ ਵਿਚ ਸ਼ਹੀਦ ਹੋਏ ਸਨ । ਉਨ੍ਹਾਂ ਕਿਹਾ ਕਿ ਤੁਸੀਂ ਸਿੱਖਾਂ ਦੀਆਂ ਪੱਗਾਂ ਲਾਹ ਕੇ ਬੇਅਦਬੀ ਕਰ ਰਹੇ ਹੋ ਅਤੇ ਫਿਰ ਅੱਜ ਤੁਹਾਨੂੰ ਪੁਲਿਸ ਦੀ ਸਰਨ ਲੈਣ ਦੀ ਕੀ ਲੋੜ ਪੈ ਗਈ ।
Bhai Harjinder Singh Manjhi
ਉਨ੍ਹਾਂ ਕਿਹਾ ਕਿ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਖੁਰਦ-ਬਖੁਰਦ ਦਾ ਮਸਲਾ ਹੈ, ਪਤਾ ਨਹੀਂ ਕਿਹੜੇ ਪੰਥ ਦੇ ਦੋਖੀਆਂ ਨੂੰ ਦਿੱਤੇ ਹਨ । ਉਹ ਤਾਂ ਤੁਹਾਨੂੰ ਪਤਾ ਹੋਵੇਗਾ ਉਹ ਤੁਸੀ ਸਪੱਸ਼ਟ ਕਰੋ, ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਪੁਲਿਸ ਉਸ ਮਸਲੇ ‘ਤੇ ਕਾਰਵਾਈ ਕਿਉਂ ਨਹੀਂ ਕਰ ਰਹੀ । ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਪਾਵਨ ਸਰੂਪਾਂ ਦੇ ਮਸਲੇ ‘ਤੇ ਸ਼ਿਰਫ ਧਾਰਮਿਕ ਸ਼ਜਾ ।
Parkash singh badal
ਉਨ੍ਹਾਂ ਕਿਹਾ ਕਿ ਫਿਰ ਉਨ੍ਹਾਂ ਤੋਂ ਮੰਜਵਾ ਲਵੋ ਭਾਂਡੇ ਅਤੇ ਕੜਾਹ ਪ੍ਰਸ਼ਾਦ ਕਰਵਾ ਲਉ । ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਆਪਣੇ ਮੁਲਾਜ਼ਮ ਦੇ ਸੱਟ ਲੱਗਣ ‘ਤੇ ਪੁਲਿਸ ਕਾਰਵਾਈ ਕਰਦੇ ਹੋ ਦੂਸਰੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਦੀ ਬੇਆਦਬੀ ਦਾ ਮਸਲਾ ਹੈ, ਜਿਸ ‘ਤੇ ਧਾਰਮਿਕ ਸ਼ਜਾ ਦੀ ਗੱਲ ਕਰਦੇ ਹੋ । ਤੁਹਾਡੀ ਦੋਗਲੀ ਨੀਤੀ ਨੂੰ ਹੁਣ ਪੂਰੀ ਦੁਨੀਆਂ ਜਾਣਦੀ ਹੈ । ਲੋਕ ਹੁਣ ਤੁਹਾਡੀਆਂ ਗੱਲਾਂ ਵਿਚ ਬਿਲਕੁਲ ਨਹੀਂ ਆਉਂਦੇ । ਭਾਈ ਮਾਝੀ ਨੇ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਰੋਸ ਪ੍ਰਦਰਸ਼ਨ ਕਰਨ ‘ਤੇ ਲਾਈ ਰੋਕ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ।