ਸਿਆਸੀ ਪਾਰਟੀਆਂ ਤੋਂ ਦੁਖੀ ਪਿੰਡਾਂ ਵਿਚ ਕਿਸਾਨ ਸੰਘਰਸ਼ ਕਮੇਟੀਆਂ ਬਣਨੀਆਂ ਸ਼ੁਰੂ
Published : Oct 27, 2020, 1:18 am IST
Updated : Oct 27, 2020, 1:18 am IST
SHARE ARTICLE
image
image

ਸਿਆਸੀ ਪਾਰਟੀਆਂ ਤੋਂ ਦੁਖੀ ਪਿੰਡਾਂ ਵਿਚ ਕਿਸਾਨ ਸੰਘਰਸ਼ ਕਮੇਟੀਆਂ ਬਣਨੀਆਂ ਸ਼ੁਰੂ

ਪਿੰਡਾਂ ਵਿਚ ਸਿਆਸੀ ਆਗੂਆਂ ਦਾ ਦਾਖ਼ਲਾ ਪਹਿਲਾਂ ਵਾਂਗ ਨਹੀਂ ਹੋਵੇਗਾ

ਸੰਗਰੂਰ, 26 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਨਵੇਂ ਖੇਤੀ ਕਾਨੂੰਨ ਬਣਾਏ ਜਾਣ ਦੇ ਵਿਰੋਧ ਵਿਚ ਹੁਣ ਪੰਜਾਬ ਦੇ ਪਿੰਡਾਂ ਦੇ ਅਗਾਂਹਵਧੂ, ਬੁੱਧੀਜੀਵੀ ਅਤੇ ਚੇਤਨ ਕਿਸਾਨਾਂ ਨੇ ਕਿਸਾਨ ਸੰਘਰਸ਼ ਦੌਰਾਨ ਸੂਬੇ ਦੀਆਂ ਲਗਭਗ ਸਾਰੀਆ ਹੀ ਰਾਜਨੀਤਕ ਪਾਰਟੀਆਂ ਦੀ ਨਿਰਾਸ਼ਾਜਨਕ ਅਤੇ ਨਾਕਾਰਾਤਮਕ ਕਾਰਗੁਜ਼ਾਰੀ ਤੋਂ ਦੁਖੀ ਅਤੇ ਨਿਰਾਸ਼ ਹੋ ਕੇ ਪਿੰਡ-ਪਿੰਡ ਕਿਸਾਨ ਸੰਘਰਸ਼ ਕਮੇਟੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਪਿੰਡਾਂ ਦੀਆਂ ਇਹ ਸੰਘਰਸ਼ ਕਮੇਟੀਆਂ ਵਲੋਂ ਭਵਿੱਖ ਦੀ ਉਲੀਕੀ ਰਣਨੀਤੀ ਜਾਂ ਵਿਉਂਤਬੰਦੀ ਅਨੁਸਾਰ ਹੁਣ ਹਰ ਪਿੰਡ ਵਿਚ ਬਣਾਈਆਂ ਜਾ ਰਹੀਆਂ ਕਿਸਾਨ ਸੰਘਰਸ਼ ਕਮੇਟੀਆਂ ਹੀ ਫ਼ੈਸਲਾ ਕਰਨਗੀਆਂ ਕਿ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਵੜਨ ਦੀ ਆਗਿਆ ਦੇਣੀ ਹੈ ਕਿ ਨਹੀਂ।    ਭਾਵੇਂ ਪਿੰਡਾਂ ਦੇ ਲੋਕਾਂ ਦੁਆਰਾ ਚੁਣੀਆਂ ਗਰਾਮ ਪੰਚਾਇਤਾਂ, ਪੰਚ ਅਤੇ ਸਰਪੰਚ ਹੀ ਪਿੰਡਾਂ ਦੀਆਂ ਸਥਾਨਕ ਪੇਂਡੂ ਇਕਾਈਆਂ ਦੇ ਅਸਲ ਮੋਢੀ ਮੰਨੇ ਜਾਂਦੇ ਰਹੇ ਹਨ ਅਤੇ ਇਨ੍ਹਾਂ ਸਾਰਿਆਂ ਚੁਣੇ ਅਹੁਦੇਦਾਰਾਂ ਦੇ ਹਿੱਤ ਵੀ ਕਿਸੇ ਨਾ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਹੁੰਦੇ ਹਨ ਪਰ ਕਿਸਾਨ ਸੰਘਰਸ਼ਾਂ ਦੌਰਾਨ ਹੁਣ ਪਿੰਡਾਂ ਦੀਆਂ ਚੁਣੀਆਂ ਗਰਾਮ ਪੰਚਾਇਤਾਂ ਦੇ ਪੰਚ ਸਰਪੰਚ ਵਰਗੀਆਂ ਹਸਤੀਆਂ ਵੀ ਬਹੁਤੀਆਂ ਪ੍ਰਭਾਵੀ ਨਹੀਂ ਰਹਿਣਗੀਆਂ ਕਿਉਂਕਿ ਪਿੰਡਾਂ ਦੀਆਂ ਨਵੀਆਂ ਬਣਾਈਆਂ ਜਾ ਰਹੀਆਂ ਕਿਸਾਨ ਸੰਘਰਸ਼ ਕਮੇਟੀਆਂ ਦੀ ਪੁੱਛ ਪ੍ਰਤੀਤ ਵਧਣ ਦੇ ਵਧੇਰੇ ਆਸਾਰ ਬਣਦੇ ਜਾ ਰਹੇ ਹਨ।    ਪਿਛਲੇ ਇਕ ਮਹੀਨੇ ਦੇ ਕਿਸਾਨ ਸੰਘਰਸ਼ਾਂ ਦੌਰਾਨ ਰੇਲ ਗੱਡੀਆਂ ਰੋਕ ਰਹੇ ਕਿਸਾਨ, ਰਿਲਾਇੰਸ ਪਟਰੌਲ ਪੰਪ ਘੇਰ ਕੇ ਬੈਠੇ ਕਿਸਾਨ, ਪੰਜਾਬ ਦੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਉ ਕਰਨ ਸਮੇਤ ਟੋਲ ਪਲਾਜ਼ੇ ਰੋਕ ਰਹੇ ਕਿਸਾਨਾਂ ਨੇ ਰੋਸ ਪ੍ਰਗਟਾਉਣ ਲਈ ਲਗਾਈਆਂ ਗਈਆਂ ਅਪਣੀਆਂ ਸਟੇਜਾਂ ਤੋਂ ਸੂਬੇ ਦੀ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂ ਨੂੰ ਬੋਲਣ ਦਾ ਟਾਈਮ ਨਹੀਂ ਦਿਤਾ ਜਿਸ ਦਾ ਸਿੱਧਾ ਤੇ ਸਪਸ਼ਟ ਜਵਾਬ ਇਹ ਬਣਦਾ ਹੈ ਕਿ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਹੁਣ ਪਿੰਡਾਂ ਵਿਚ ਰਾਜਨੀਤਕ ਆਗੂਆਂ ਦਾ ਦਾਖ਼ਲਾ ਪਹਿਲਾਂ ਵਾਂਗ ਅਸਾਨ ਜਾਂ ਸਰਲ ਨਹੀਂ ਰਹਿਣ ਦੇਣਗੀਆਂ।

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement