ਕਿਸਾਨਾਂ ਦੀ ਤਰ੍ਹਾਂ ਦਲਿਤ ਪੱਤਾ ਵੀ ਭਾਜਪਾ ਨੂੰ ਸੂਤ ਬੈਠਦਾ ਨਜ਼ਰ ਨਹੀਂ ਆ ਰਿਹਾ
Published : Oct 27, 2020, 1:15 am IST
Updated : Oct 27, 2020, 1:15 am IST
SHARE ARTICLE
image
image

ਕਿਸਾਨਾਂ ਦੀ ਤਰ੍ਹਾਂ ਦਲਿਤ ਪੱਤਾ ਵੀ ਭਾਜਪਾ ਨੂੰ ਸੂਤ ਬੈਠਦਾ ਨਜ਼ਰ ਨਹੀਂ ਆ ਰਿਹਾ

ਦਲਿਤ ਪੱਤੇ ਦੇ ਮੁੱਦੇ ਉਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਘੇਰ ਲਈ ਭਾਜਪਾ

ਕੋਟਕਪੂਰਾ, 26 ਅਕਤੂਬਰ (ਗੁਰਿੰਦਰ ਸਿੰਘ) : ਭਾਜਪਾ ਨੇ ਸ਼ੋਸ਼ਲ ਮੀਡੀਏ ਰਾਹੀਂ ਪ੍ਰਚਾਰ ਕੀਤਾ ਕਿ ਉਹ ਕਿਸਾਨ ਸੰਘਰਸ਼ ਦੇ ਨਾਲ ਹੈ, ਥਾਂ-ਥਾਂ ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਵਿਰੋਧ ਕਰਨ ਅਤੇ ਪੰਜਾਬ ਵਿਧਾਨ ਸਭਾ 'ਚ ਕਿਸਾਨ ਵਿਰੋਧੀ ਕਾਨੂੰਨਾ ਦੇ ਵਿਰੋਧ 'ਚ ਲਿਆਂਦੇ ਮਤੇ 'ਤੇ ਭਾਜਪਾ ਦੇ ਮਹਿਜ਼ 2 ਵਿਧਾਇਕਾਂ ਵਲੋਂ ਦਸਤਖ਼ਤ ਨਾ ਕਰਨ ਤੋਂ ਸਪੱਸ਼ਟ ਹੋ ਗਿਆ ਕਿ ਭਾਜਪਾ ਦੀ ਬਿਆਨਬਾਜ਼ੀ ਸਿਰਫ ਕਿਸਾਨੀ ਦੇ ਵੋਟ ਬੈਂਕ ਤਕ ਹੀ ਸੀਮਤ ਹੈ। ਹੁਣ ਭਾਜਪਾ ਆਗੂਆਂ 'ਚ ਜਾਗਿਆ ਦਲਿਤਾਂ ਪ੍ਰਤੀ ਹੇਜ ਅਰਥਾਤ ਦਲਿਤ ਪੱਤਾ ਵੀ ਭਾਜਪਾ ਦੇ ਸੂਤ ਬੈਠਣਾ ਗਵਾਰਾ ਨਹੀਂ ਜਾਪ ਰਿਹਾ। ਕਿਉਂਕਿ ਕਿਸਾਨਾਂ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਵਲੋਂ ਭਾਜਪਾ ਉੱਪਰ ਕੀਤੇ ਜਾ ਰਹੇ ਤਾਬੜਤੋੜ ਹਮਲਿਆਂ ਨਾਲ ਭਾਜਪਾ ਦੀ ਥਾਂ-ਥਾਂ ਕਿਰਕਰੀ ਹੋ ਰਹੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਦਲਿਤ ਵਿੰਗ ਦੇ ਆਗੂਆਂ ਤੇ ਖਾਸ ਕਰ ਕੇ ਬਸਪਾ ਨੇ ਡਾ. ਅੰਬੇਦਕਰ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕਣ ਤੋਂ ਭਾਜਪਾ ਆਗੂਆਂ ਨੂੰ ਵਰਜਦਿਆਂ ਕੁਝ ਸੁਆਲ ਕੀਤੇ ਹਨ ਕਿ ਜਿਨਾਂ ਨੇ ਭਾਜਪਾ ਦੀ ਪੰਜਾਬ ਇਕਾਈ ਨੂੰ ਕਸੂਤੀ ਸਥਿਤੀ 'ਚ ਫਸਾ ਦਿਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਭਾਜਪਾ 'ਚ ਅਚਾਨਕ ਦਲਿਤਾਂ ਦਾ ਹੇਜ ਜਾਗਣ ਦੀ ਹਰਕਤ ਸਮਝ ਤੋਂ ਬਾਹਰ ਹੈ। ਉਨ੍ਹਾਂ ਸੁਆਲ ਕੀਤਾ ਕਿ ਭਾਜਪਾ ਦੀ ਯੂ.ਪੀ. ਸਰਕਾਰ ਨੇ 'ਹਾਥਰਸ' ਦੀ ਦਲਿਤ ਲੜਕੀ ਨੂੰ ਇਨਸਾਫ਼ ਦੇਣ ਲਈ ਅੱਖਾਂ ਕਿਉਂ ਮੀਚ ਲਈਆਂ? ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਹਾਥਰਸ ਦੀ ਘਟਨਾ ਨਜ਼ਰ ਕਿਉਂ ਨਹੀਂ ਆ ਰਹੀ?

ਉਨ੍ਹਾਂ ਪੁੱਛਿਆ ਕਿ ਭਾਜਪਾ ਦੀ ਮਾਂ ਆਰਐਸਐਸ ਵਲੋਂ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਕਈ ਮੰਦਰਾਂ 'ਚ ਦਲਿਤਾਂ ਦਾ ਅਛੂਤ ਕਹਿ ਕੇ ਦਾਖ਼ਲਾ ਕਿਉਂ ਬੰਦ ਰਖਿਆ ਹੋਇਆ ਹੈ? ਭਾਜਪਾ ਵਲੋਂ ਦਲਿਤ ਹੱਕਾਂ ਦਾ ਕਹਿ ਕੇ ਕੱਢੀ ਗਈ ਯਾਤਰਾ ਅਤੇ ਡਾ. ਅੰਬੇਦਕਰ ਦੇ ਬੁੱਤ ਉੱਪਰ ਪਾਏ ਗਏ ਫੁੱਲਾਂ ਦੇ ਹਾਰਾਂ ਦਾ ਵਿਰੋਧ ਕਰਦਿਆਂ ਬਸਪਾ ਨੇ ਇਸ ਨੂੰ ਡਾ. ਅੰਬੇਦਕਰ ਦੇ ਬੁੱਤਾਂ ਦੀ ਬੇਅਦਬੀ ਕਰਾਰ ਦਿਤਾ ਹੈ।
  ਬਸਪਾ ਨੇ ਦਾਅਵਾ ਕੀਤਾ ਕਿ ਡਾ. ਅੰਬੇਦਕਰ ਜੀ ਦੇ ਬੁੱਤਾਂ ਨੂੰ ਦੁਬਾਰਾ ਫਿਰ ਦੁੱਧ ਨਾਲ ਧੋਹ ਕੇ ਪਵਿੱਤਰ ਕੀਤਾ ਜਾਵੇਗਾ, ਕਿਉਂਕਿ ਭਾਜਪਾ ਨੇ ਅਪਣੀ ਕੁਟਿਲ ਨੀਤੀ ਤਹਿਤ ਡਾ. ਅੰਬੇਦਕਰ ਜੀ ਦੀ ਵਿਚਾਰਧਾਰਾ ਦਾ ਅਪਮਾਨ ਕੀਤਾ ਹੈ। ਜੇਕਰ ਭਾਜਪਾ ਸੱਚੀ ਹੈ ਤਾਂ ਦੱਸੇ ਕਿ ਮੋਦੀ ਸਰਕਾਰ ਨੇ ਕੇਂਦਰ ਵਲੋਂ ਚਲਾਈ ਜਾ ਰਹੀ 'ਵਜੀਫ਼ਾ ਸਕੀਮ' ਨੂੰ ਫ਼ੰਡਿੰਗ ਬੰਦ ਕਿਉਂ ਕੀਤੀ? ਉਨ੍ਹਾਂ ਦੋਸ਼ ਲਾਇਆ ਕਿ ਅੱਜ ਹਰ ਜਗ੍ਹਾ ਭਾਜਪਾ ਦੇ ਲੀਡਰ ਬਸਪਾ ਦੇ ਪ੍ਰਵਾਨਿਤ ਨਾਹਰੇ 'ਜੈ ਭੀਮ-ਜੈ ਭਾਰਤ' ਦੀ ਓਟ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਬਰਾਬਰ ਵਿਰੋਧ ਪ੍ਰਦਰਸ਼ਨ ਕਰ ਕੇ ਦਲਿਤਾਂ ਅਤੇ ਕਿਸਾਨਾ ਦਾ ਝਗੜਾ ਖੜਾ ਕਰਨ ਦੀਆਂ ਕੁਟਿਲ ਚਾਲਾਂ ਚੱਲ ਰਹੇ ਹਨ, ਤਾਂ ਹੀ ਭਾਜਪਾ ਦੇ ਲੀਡਰਾਂ ਦੀਆਂ ਜੁਬਾਨਾਂ 'ਚੋਂ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜਗ੍ਹਾ 'ਜੈ ਭੀਮ-ਜੈ ਭਾਰਤ' ਨਿਕਲ ਰਿਹਾ ਹੈ।

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement