ਨਵਜੋਤ ਸਿੰਘ ਸਿੱਧੂ ਦੀ ਕੈਬਨਿਟ 'ਚ ਵਾਪਸੀ ਦਾ ਰਾਹ ਹੋਇਆ ਸਾਫ਼ ਮੰਤਰੀ ਮੰਡਲ ਵਿਚ ਫੇਰ ਬਦਲ ਦੀਆਂ ਵੀ
Published : Oct 27, 2020, 1:14 am IST
Updated : Oct 27, 2020, 1:14 am IST
SHARE ARTICLE
image
image

ਨਵਜੋਤ ਸਿੰਘ ਸਿੱਧੂ ਦੀ ਕੈਬਨਿਟ 'ਚ ਵਾਪਸੀ ਦਾ ਰਾਹ ਹੋਇਆ ਸਾਫ਼ ਮੰਤਰੀ ਮੰਡਲ ਵਿਚ ਫੇਰ ਬਦਲ ਦੀਆਂ ਵੀ ਅਟਕਲਾਂ

ਚੰਡੀਗੜ੍ਹ, 26 ਅਕਤੂਬਰ (ਗੁਰਉਪਦੇਸ਼ ਭੁੱਲਰ) : ਲੰਮੇ ਸਮੇਂ ਤੋਂ ਕੈਬਨਿਟ ਵਿਚੋਂ ਬਾਹਰ ਹੋਏ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਸਰਕਾਰ ਦੀ ਕੈਬਨਿਟ ਵਿਚ ਵਾਪਸੀ ਦਾ ਰਾਹ ਹੁਣ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਹੈ। ਇਸ ਨਾਲ ਹੀ ਮੰਤਰੀ ਮੰਡਲ ਵਿਚ ਕੁੱਝ ਫੇਰ ਬਦਲ ਦੀਆਂ ਅਟਕਲਾਂ ਦਾ ਬਾਜ਼ਾਰ ਵੀ ਹੁਣ ਪ੍ਰਸ਼ਾਸਨਿਕ ਤੇ ਕਾਂਗਰਸ ਦੇ ਸਿਆਸੀ ਗਲਿਆਰਿਆਂ ਵਿਚ ਗਰਮ ਹੈ। ਸਿਰਫ਼ ਪਾਰਟੀ ਹਾਈਕਮਾਨ ਦੀ ਪ੍ਰਵਾਨਗੀ ਬਾਕੀ ਹੈ। ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਯਤਨਾਂ ਬਾਅਦ ਬਣੇ ਸੁਲਾਹ ਸਫ਼ਾਈ ਦੇ ਮਾਹੌਲ ਬਾਅਦ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਦਿੱਲੀ ਜਾ ਕੇ ਇਕ ਦੋ ਦਿਨ ਵਿਚ ਹੀ ਮੁਲਾਕਾਤ ਦੀ ਤਿਆਰੀ ਵਿਚ ਹਨ। ਇਸ ਮੀਟਿੰਗ ਵਿਚ ਸਿੱਧੂ ਦੀ ਵਾਪਸੀ ਤੇ ਮੰਤਰੀ ਮੰਡਲ ਵਿਚ ਲੋੜੀਂਦੇ ਹੋਰ ਫੇਰਬਦਲ ਬਾਰੇ ਅੰਤਮ ਫ਼ੈਸਲਾ ਹੋ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਵਿਧਾਨ ਸਭਾ ਸੈਸ਼ਨ ਬਾਅਦ ਕੈਪਟਨ ਤੇ ਸਿੱਧੂ ਦੀ ਵੀ ਰਾਵਤ ਮਿਲਣੀ ਕਰਵਾ ਚੁੱਕੇ ਹਨ। ਭਾਵੇਂ ਵਿਧਾਨ ਸਭਾ ਵਿਚ ਸਿੱਧੂ  ਨੂੰ ਸੱਭ ਤੋਂ ਪਹਿਲਾਂ ਬੋਲਣ ਦਾ ਸਮਾਂ ਦੇਣ, ਸਿੱਧੂ ਵਲੋਂ ਕੈਪਟਨ ਦੀ ਤਾਰੀਫ਼ ਕਰਨ ਤੇ ਉਸੇ

ਦਿਨ ਕੈਪਟਨ ਵਲੋਂ ਸਿੱਧੂ ਨੂੰ ਜਨਮ ਦਿਨ ਦੀ ਵਧਾਈ ਦੇਣ ਬਾਅਦ ਬਦਲੇ ਮਾਹੌਲ ਦੇ ਸਪੱਸ਼ਟ ਸੰਕੇਤ ਮਿਲ ਗਏ ਸਨ ਪਰ ਬੀਤੇ ਦਿਨੀਂ ਪਟਿਆਲਾ ਵਿਚ ਖੇਡ ਯੂਨੀਵਰਸਿਟੀ ਦੇ ਸਮਾਗਮ ਮੌਕੇ ਵੀ ਕੈਪਟਨ ਦੀ ਸਿੱਧੂ ਬਾਰੇ ਟਿਪਣੀ ਅਹਿਮ ਮੰਨੀ ਜਾ ਰਹੀ ਹੈ। ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਸਿੱਧੂ ਨੂੰ ਦਰਕਿਨਾਰ ਕੀਤਾ ਹੋਇਆ ਹੈ। ਜੇਕਰ ਪਾਰਟੀ ਹਾਈਕਮਾਨ ਤੋਂ ਮੰਤਰੀ ਮੰਡਲ ਵਿਚ ਫੇਰ ਬਦਲ ਦੀ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਰਾਹੁਲ ਦੇ ਨੇੜੇ ਮੰਨੇ ਜਾਂਦੇ ਕੁਲਜੀਤ ਨਾਗਰਾ, ਰਾਜਾ ਵੜਿੰਗ ਤੋਂ ਇਲਾਵਾ ਡਾ. ਰਾਜ ਕੁਮਾਰ ਵੇਰਕਾ ਨੂੰ ਮੰਤਰੀ ਲਿਆ ਜਾ ਸਕਦਾ ਹੈ ਅਤੇ ਕਾਰਗੁਜ਼ਾਰੀ ਦੇ ਆਧਾਰ 'ਤੇ ਕੁੱਝ ਮੰਤਰੀਆਂ ਦੀ ਛਾਂਟਂ ਹੋ ਸਕਦੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਨੂੰ ਲੈ ਕੇ ਦੋ ਫ਼ਾਰਮੂਲੇ ਮੁੱਖ ਤੌਰ 'ਤੇ ਚਰਚਾ ਵਿਚ ਹਨ। ਇਕ ਫ਼ਾਰਮੂਲਾ ਮੰਤਰੀ ਦੇ ਨਾਲ ਵਰਕਿੰਗ ਪ੍ਰਧਾਨ ਬਣਾਉਣ ਤੇ ਦੂਜੀ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਦਾ ਦਰਜਾ ਦੇਦ ਦਾ ਹੈ। ਹਾਲੇ ਸਿੱਧੂ ਨੂੰ ਪਹਿਲਾਂ ਵਾਲਾ ਮਹਿਕਮਾ ਮੁੜ ਦੇਣ ਨੂੰ ਲੈ ਕੇ ਵੀ ਸਥਿਤੀ ਸਪਸ਼ਟ ਨਹੀਂ ਹੈ ਪਰ ਅੰਤਮ ਫ਼ੈਸਲਾ ਸੋਨੀਆ ਗਾਂਧੀ ਦੀ ਸਹਿਮਤੀ ਨਾਲ ਹੀ ਦੀਵਾਲੀ ਤੋਂ ਪਹਿਲਾਂ ਹੋ ਸਕਦਾ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement