
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
ਰਾਏਕੋਟ, 27 ਅਕਤੂਬਰ (ਜਸਵੰਤ ਸਿੰਘ ਸਿੱਧੂ): ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਸਰਕਲ ਰਾਏਕੋਟ ਵੱਲੋਂ ਸਥਾਨਕ ਸਹਿਰ ਦੇ ਮਾਰਕਫੈੱਡ ਦਫ਼ਤਰ ਵਿਖੇ ਪ੍ਰਧਾਨ ਸੁਰਜੀਤ ਸਿੰਘ ਤੁਗਲ ਦੀ ਅਗਵਾਈ ਹੇਠ ਖੇਤੀਬਾੜੀ ਸਹਿਕਾਰੀ ਸਭਾਵਾਂ 'ਵਿੱਚ ਡੀਏਪੀ, ਯੂਰੀਆ ਅਤੇ ਹੋਰ ਖਾਦਾਂ ਦੀ ਨਾ-ਮਾਤਰ ਸਪਲਾਈ ਹੋਣ ਅਤੇ ਛੇ-ਛੇ ਮਹੀਨੇ ਬਾਅਦ ਦੀ ਖਾਦਾਂ ਦੇ ਨਾ ਮਿਲਣ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ¢
ਇਸ ਮÏਕੇ ਧਰਨੇ ਦÏਰਾਨ ਕਰਮਚਾਰੀਆਂ ਤੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਮਾਰਕਫੈੱਡ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ¢ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਰਾਏਕੋਟ ਸਰਕਲ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਸਮੇਂ ਸਿਰ ਖਾਦਾਂ ਦੀ ਸਪਲਾਈ ਨਹੀਂ ਹੋ ਰਹੀਆਂ, ਜਦਕਿ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਫਸਲੀ ਸੀਜ਼ਨ ਮੁਤਾਬਿਕ ਕਿਸਾਨਾਂ ਦੀ ਮੰਗ ਦੇ ਮੱਦੇਨਜ਼ਰ ਛੇ ਮਹੀਨੇ ਪਹਿਲਾਂ ਹੀ ਪੰਜਾਬ ਸਰਕਾਰ, ਮਾਰਕਫੈਡ, ਇਫਕੋ ਆਦਿ ਏਜੰਸੀਆਂ ਨੂੰ ਐਡਿਟ ਭੇਜਦੇ ਹਨ ਪਰ ਫਿਰ ਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਨਾ ਮਾਤਰ ਖਾਦ ਹੀ ਸਪਲਾਈ ਕੀਤੀ ਜਾਂਦੀ ਹੈ, ਉਹ ਵੀ ਕਾਫ਼ੀ ਦੇਰੀ ਨਾਲ ਕੀਤੀ ਜਾਂਦੀ ਹੈ¢ ਖਾਦਾਂ ਦੀ ਕਮੀ ਤੋਂ ਪਰੇਸ਼ਾਨ ਕਿਸਾਨ ਉਨ੍ਹਾਂ ਨਾਲ ਲੜਦੇ ਹਨ ਅਤੇ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਲਈ ਕਾਫ਼ੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਖੇਤੀਬਾੜੀ ਸਭਾਵਾਂ ਦੇ ਕਰਮਚਾਰੀ ਵੀ ਡਾਢੇ ਪ੍ਰੇਸ਼ਾਨ ਹੁੰਦੇ ਹਨ, ਜਦਕਿ ਪੰਜਾਬ ਸਰਕਾਰ, ਮਾਰਕਫੈੱਡ, ਇਫਕੋ ਵੱਲੋਂ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ¢ ਇਸ ਮÏਕੇ ਧਰਨਾਕਾਰੀਆਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਅਤੇ ਲੋੜ ਮੁਤਾਬਕ ਡੀਏਪੀ ਯੂਰੀਆ ਆਦਿ ਖਾਦਾਂ ਮੁਹੱਈਆ ਨਾ ਕਰਵਾਈਆਂ ਗਈਆਂ ਤਾਂ ਉਹ ਜ਼ਿਲ੍ਹਾ ਅਤੇ ਸੂਬਾ ਕਮੇਟੀਆਂ ਸਮੇਤ ਆਪਣੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਪੰਜਾਬ ਪੱਧਰੀ ਰੋਸ ਧਰਨੇ ਲਗਾਉਣਗੇ¢ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਮਾਰਕਫੈੱਡ ਅਤੇ ਏਜੰਸੀਆਂ ਦੀ ਹੋਵੇਗੀ¢ ਇਸ ਮÏਕੇ ਮਾਰਕਫੈੱਡ ਰਾਏਕੋਟ ਦੇ ਮੈਨੇਜਰ ਤੇਜਿੰਦਰ ਸਿੰਘ ਵੱਲੋਂ ਦੋ ਨਵੰਬਰ ਨੂੰ ਕਿਲਾ ਰਾਇਪੁਰ ਵਿਖੇ ਡੀਏਪੀ ਦਾ ਰੈਕ ਲੱਗਣ ਤੋਂ ਬਾਅਦ ਰਾਏਕੋਟ ਇਲਾਕੇ ਦੀਆਂ ਖੇਤੀਬਾੜੀ ਸਭਾਵਾਂ ਨੂੰ ਇੰਡੈੰਟ ਮੁਤਾਬਿਕ ਵੱਧ ਤੋਂ ਵੱਧ ਡੀਏਪੀ ਖਾਦ ਭੇਜਣ ਸਬੰਧੀ ਦਿੱਤੇ ਲਿੱਖਤੀ ਭਰੋਸੇ ਤੋਂ ਬਾਅਦ ਆਪਣਾ ਧਰਨਾ ਸਮਾਪਤ ਕੀਤਾ¢
ਇਸ ਸਮੇਂ ਸੁਰਜੀਤ ਸਿੰਘ ਤੁਗਲ ਪ੍ਰਧਾਨ, ਕਰਮ ਸਿੰਘ ਸਹਿਬਾਜਪੁਰਾ ਮੀਤ ਪ੍ਰਧਾਨ, ਹਰਜੀਤ ਸਿੰਘ ਜਨਰਲ ਸਕੱਤਰ, ਤਜਿੰਦਰ ਸਿੰਘ ਰਾਜਗੜ ਜੂਨੀਅਰ ਮੀਤ ਪ੍ਰਧਾਨ,ਹਰਪ੍ਰੀਤ ਸਿੰਘ ਦੱਧਾਹੂਰ, ਮਨਜੋਤ ਸਿੰਘ ਹੇਰਾਂ, ਰਾਜਿੰਦਰ ਸਿੰਘ ਜੱਪਪੁਰਾ, ਭਵਨੀਤ ਸਿੰਘ ਰਛੀਨ, ਦਰਸ਼ਨ ਸਿੰਘ ਰੱਤੋਵਾਲ, ਗੁਰਸ਼ਰਨ ਸਿੰਘ, ਬਲਦੇਵ ਸਿੰਘ, ਗੁਰਕੀਰਤ ਸਿੰਘ, ਸੁਖਚੈਨ ਸਿੰਘ, ਕਿਸਾਨ ਆਗੂ ਸੁਰਿੰਦਰ ਸਿੰਘ ਜਲਾਲਦੀਵਾਲ, ਅਜੀਤਪਾਲ ਸਿੰਘ ਹੇਰਾਂ ਆਦਿ ਹਾਜ਼ਰ ਸਨ |