Khanna illicit liquor News: ਖੰਨਾ 'ਚ ਨਜਾਇਜ਼ ਸ਼ਰਾਬ ਦੀਆਂ 150 ਪੇਟੀਆਂ ਬਰਾਮਦ, 3 ਮੁਲਜ਼ਮ ਗ੍ਰਿਫਤਾਰ

By : GAGANDEEP

Published : Oct 27, 2023, 3:23 pm IST
Updated : Oct 27, 2023, 3:23 pm IST
SHARE ARTICLE
Khanna illicit liquor News
Khanna illicit liquor News

Khanna illicit liquor News: ਚੰਡੀਗੜ੍ਹ ਤੋਂ ਲਿਆਂਦੀ ਸੀ ਸਸਤੀ ਸ਼ਰਾਬ

Khanna illicit liquor News: ਖੰਨਾ 'ਚ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਲੱਦੀਆਂ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਗੱਡੀਆਂ ਵਿੱਚ ਸ਼ਰਾਬ ਦੀਆਂ 150 ਪੇਟੀਆਂ ਸਨ। ਮੌਕੇ ਤੋਂ ਤਿੰਨ ਮੁਲਜ਼ਮ ਫੜੇ ਗਏ ਅਤੇ ਤਿੰਨ ਫਰਾਰ ਹੋ ਗਏ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Heroin recovered from District Tarn Taran: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਸਤਗੜ੍ਹ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ 

ਡੀਐਸਪੀ ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਫੈਮਿਲੀ ਢਾਬਾ ਹੈੱਡਾਂ ਨੇੜਿਓਂ ਸ਼ਰਾਬ ਨਾਲ ਲੱਦੀ ਸਕਾਰਪੀਓ ਨੂੰ ਕਾਬੂ ਕੀਤਾ ਗਿਆ। ਸਕਾਰਪੀਓ ਵਿਚ ਸ਼ਰਾਬ ਦੀਆਂ 40 ਪੇਟੀਆਂ ਸਨ। ਇਹ ਸ਼ਰਾਬ ਢਾਬੇ ਨੇੜੇ ਵੇਚੀ ਜਾ ਰਹੀ ਸੀ। ਮੌਕੇ ’ਤੇ ਛਾਪਾ ਮਾਰ ਕੇ ਹਰਦੀਪ ਸਿੰਘ ਵਾਸੀ ਮੋਗਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਜਾਖਾਨਾ ਫਰੀਦਕੋਟ ਦਾ ਰਹਿਣ ਵਾਲਾ ਭਿੰਦਾ ਮੌਕੇ ਤੋਂ ਫਰਾਰ ਹੋ ਗਿਆਇਹ ਵੀ ਪੜ੍ਹੋ: ।

ਇਹ ਵੀ ਪੜ੍ਹੋ:Delhi police Video viral: ਚੈਕਿੰਗ ਕਰ ਰਹੇ ਦਿੱਲੀ ਪੁਲਿਸ ਦੇ ਕਾਂਸਟੇਬਲ ਨੂੰ ਕਾਰ ਨੇ ਜ਼ਬਰਦਸਤ ਮਾਰੀ ਟੱਕਰ, ਘਟਨਾ ਦੀ ਵੀਡੀਓ ਵਾਇਰਲ 

ਦੂਜੇ ਮਾਮਲੇ ਵਿਚ ਇੱਕ ਹੌਂਡਾ ਸਿਟੀ ਕਾਰ ਵਿਚੋਂ 65 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਇਸ ਕਾਰ ਵਿਚ ਸਵਾਰ ਮਨਜਿੰਦਰ ਸਿੰਘ ਵਾਸੀ ਜਗਰਾਉਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਉਸ ਦਾ ਸਾਥੀ ਲਵ ਵਾਸੀ ਲੁਧਿਆਣਾ ਫਰਾਰ ਹੋ ਗਿਆ। ਤੀਜੇ ਮਾਮਲੇ ਵਿਚ ਸਵਿਫਟ ਕਾਰ ਸਵਾਰ ਲਵਪ੍ਰੀਤ ਸਿੰਘ ਵਾਸੀ ਜਗਰਾਉਂ ਨੂੰ ਕਾਬੂ ਕੀਤਾ ਗਿਆ। ਉਸ ਦਾ ਸਾਥੀ ਕਮਲ ਫਰਾਰ ਹੋ ਗਿਆ। ਕਾਰ ਵਿਚੋਂ 45 ਪੇਟੀਆਂ ਸ਼ਰਾਬ ਬਰਾਮਦ ਹੋਈ।
ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆਂਦੀ ਸੀ। ਲੁਧਿਆਣਾ ਚੰਡੀਗੜ੍ਹ ਹਾਈਵੇ ਨੂੰ ਤਸਕਰੀ ਦਾ ਮੁੱਖ ਮਾਰਗ ਬਣਾਇਆ ਗਿਆ ਸੀ। ਇੱਕ ਹੀ ਦਿਨ ਵਿੱਚ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਤਸਕਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੇ ਸਾਥੀਆਂ ਦੀ ਭਾਲ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement