
Heroin recovered from District Tarn Taran: ਬਰਾਮਦ ਹੈਰੋਇਨ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ
Heroin recovered from District Tarn Taran: ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਸਰਹੱਦੀ ਇਲਾਕੇ ਤਰਨਤਾਰਨ ਦੇ ਪਿੰਡ ਮੱਸਤਗੜ ਨਜ਼ਦੀਕ ਤੋਂ ਫਿਰ ਤਿੰਨ ਪੈਕਟ ਹੈਰੋਇਨ ਬਰਾਮਦ ਕੀਤੇ ਹਨ। ਬਰਾਮਦ ਹੈਰੋਇਨ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Delhi police Video viral: ਚੈਕਿੰਗ ਕਰ ਰਹੇ ਦਿੱਲੀ ਪੁਲਿਸ ਦੇ ਕਾਂਸਟੇਬਲ ਨੂੰ ਕਾਰ ਨੇ ਜ਼ਬਰਦਸਤ ਮਾਰੀ ਟੱਕਰ, ਘਟਨਾ ਦੀ ਵੀਡੀਓ ਵਾਇਰਲ
ਡੀ. ਐਸ. ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦਸਿਆ ਕਿ ਬੀਤੀ ਰਾਤ ਕਰੀਬ ਤਿੰਨ ਵਜੇ ਸੀਮਾ ਚੌਕੀ ਹਰਭਜਨ ਨੇੜੇ ਬੀ. ਐਸ. ਐਫ਼. ਦੀ 101ਬਟਾਲੀਅਨ ਦੇ ਜਵਾਨਾਂ ਨੇ ਪਕਿਸਤਾਨ ਤਰਫੋਂ ਇਕ ਡਰੋਨ ਦੀ ਹਰਕਤ ਵੇਖੀ ਗਈ। ਜਿਸ ਵੱਲ ਕਰੀਬ 8 ਰਾਊਂਡ ਫ਼ਾਇਰ ਕੀਤੇ, ਉਪਰੰਤ ਐਸ. ਐਚ. ਓ. ਖ਼ੇਮਕਰਨ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ’ਚ ਪੁਲਿਸ ਤੇ ਬੀ. ਐਸ. ਐਫ਼. ਜਵਾਨਾਂ ਵਲੋਂ ਸਾਂਝੇ ਤੌਰ ’ਤੇ ਤਲਾਸ਼ੀ ਅਭਿਆਨ ਸਵੇਰੇ ਤੋਂ ਕੀਤਾ ਜਾ ਰਿਹਾ ਸੀ ਕਿ ਪਿੰਡ ਮੱਸਤਗੜ ਨਜ਼ਦੀਕ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਪੁਲਿਸ ਵਲੋਂ ਕੇਸ ਦਰਜ ਕਰ ਕੇ ਹੈਰੋਇਨ ਮੰਗਵਾਉਣ ਵਾਲੇ ਤਸਕਰਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ: Punjabi youth died in America: 9 ਮਹੀਨੇ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ