
ਦੱਸ ਦਈਏ ਕਿ 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਹੋ ਸਕਦੀ ਹੈ।
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਿਚ ਹਲਕੀ ਤੇ ਦਰਮਿਆਨੀ ਬਾਰਸ਼ ਹੋਈ ਹੈ। ਬੀਤੀ ਰਾਤ ਤੋਂ ਹੱਟ ਹੱਟ ਕੇ ਮੀਂਹ ਪੈ ਰਿਹਾ ਹੈ ਪਰ ਪਟਿਆਲਾ ਵਿਚ 36 ਮਿਲੀਮੀਟਰ ਭਰਵੀਂ ਬਾਰਸ਼ ਹੋਈ ਹੈ। ਮੌਸਮ ਵਿਭਾਗ ਨੇ ਭਲਕ ਨੂੰ ਮੀਂਹ ਤੇ ਵੀਰਵਾਰ ਨੂੰ ਅਸਮਾਨ ਵਿਚ ਬਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਲੁਧਿਆਣਾ ਵਿਚ 3 ਮਿਲੀਮੀਟਰ, ਤਲਵਾੜਾ ਵਿਚ 6.2 ਮਿਲੀਮੀਟਰ, ਪਠਾਨਕੋਟ ਵਿਚ 0.6 ਮਿਲੀਮੀਟਰ ਅਤੇ ਬਠਿੰਡਾ ਅਤੇ ਅੰਮ੍ਰਿਤਸਰ ਵਿਚ ਹਲਕੀ ਬੂੰਦਾਂਬਾਂਦੀ ਹੋਈ ਹੈ। ਬਰਸਾਤ ਕਾਰਨ ਹਵਾ ਵਿਚ 90 ਫ਼ੀ ਸਦੀ ਨਮੀ ਪਾਈ ਗਈ ਹੈ। ਉਂਜ ਫ਼ਸਲ ਲਈ ਅੱਜ ਦੀ ਬਾਰਸ਼ ਲਾਹੇਵੰਦ ਦਸੀ ਜਾ ਰਹੀ ਹੈ।
ਦੱਸ ਦਈਏ ਕਿ 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਹੋ ਸਕਦੀ ਹੈ। ਜਦਕਿ ਐਤਵਾਰ ਨੂੰ ਕਈ ਥਾਂਵਾਂ 'ਤੇ ਧੁੱਪ ਖਿੜੇਗੀ। ਇਸ ਦੇ ਨਾਲ ਹੀ ਸੂਬੇ 'ਚ ਪ੍ਰਦੂਸ਼ਣ ਦਾ ਮਸਲਾ ਰਾਹਤ ਦੇਣ ਵਾਲਾ ਨਹੀਂ ਹੈ। ਬਠਿੰਡਾ ਦੇ ਏਕਿਊਆਈ 'ਚ ਐਤਵਾਰ ਨੂੰ ਇਜਾਫਾ ਹੋਇਆ। ਇੱਥੇ ਪੀਐਮ 2.5 ਤੋਂ ਵਧਕੇ 125 ਹੋ ਗਿਆ। ਅੰਮ੍ਰਿਤਸਰ ਦਾ ਏਕਿਊਆਈ 79, ਪਟਿਆਲਾ ਦਾ 100 ਦਰਜ ਕੀਤਾ ਗਿਆ।