
ਚੰਨੀ ਸਰਕਾਰ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਲੱਗੇ ਹੋਏ ਸਨ ਪਰ ਉਹਨਾਂ ਨੇ ਅਜੇ ਤੱਕ 36 ਅਧਿਆਪਕਾਂ ਨੂੰ ਵੀ ਪੱਕਾ ਨਹੀਂ ਕੀਤਾ।
ਮੋਹਾਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼ਨੀਵਾਰ ਨੂੰ ਮੋਹਾਲੀ ਵਿਖੇ ਕੱਚੇ ਅਧਿਆਪਕਾਂ ਦੇ ਧਰਨੇ 'ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਹੋਰ ਵੀ ਸੀਨੀਅਰ ਪਾਰਟੀ ਆਗੂ ਮੌਜੂਦ ਹਨ। ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਙ ਚੰਡੀਗੜ੍ਹ ਏਅਰਪੋਰਟ ਤੋਂ ਆ ਰਹੇ ਸਨ ਤੇ ਉਹਨਾਂ ਨੇ ਰਸਤੇ ਵਿਚ ਦੇਖਿਆ ਕਿ ਚੰਨੀ ਸਰਕਾਰ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਲੱਗੇ ਹੋਏ ਸਨ ਪਰ ਉਹਨਾਂ ਨੇ ਅਜੇ ਤੱਕ 36 ਅਧਿਆਪਕਾਂ ਨੂੰ ਵੀ ਪੱਕਾ ਨਹੀਂ ਕੀਤਾ।
Arvind Kejriwal
ਉਨ੍ਹਾਂ ਕਿਹਾ ਕਿ ਸਰਕਾਰ ਜਿਨ੍ਹੇ ਵੀ ਵਾਅਦੇ ਕਰ ਰਹੇ ਹੀ ਸਭ ਝੂਠੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ 'ਚ 16 ਲੱਖ ਬੱਚੇ ਪੜ੍ਹਦੇ ਹਨ ਅਤੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇਨ੍ਹਾਂ ਬੱਚਿਆਂ ਦਾ ਭਵਿੱਖ ਖ਼ਤਰੇ 'ਚ ਸੀ ਪਰ ਦਿੱਲੀ ਦੇ ਸਕੂਲ ਦੇਖੋ ਸ਼ਾਨਦਾਰ ਹਨ, ਬੱਚੇ ਵੀ ਉੱਥੋ ਪੜ੍ਹ ਕੇ ਬਹੁਤ ਖੁਸ਼ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਸਾਡੀ ਸਰਕਾਰ ਆਉਣ 'ਤੇ ਅਸੀਂ ਸਰਕਾਰੀ ਸਕੂਲਾਂ ਦਾ ਮਾਹੌਲ ਬਦਲ ਦਿੱਤਾ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕਮਾਲ ਕਰ ਕੇ ਦਿਖਾ ਦਿੱਤਾ ਕਿਉਂਕਿ ਅਧਿਆਪਕਾਂ ਦੇ ਸਾਰੇ ਮਸਲੇ ਹੱਲ ਕੀਤੇ ਗਏ।
Arvind Kejriwal
ਇਸ ਸਭ ਵਿਚ ਸਾਡਾ ਕੋਈ ਰੋਲ ਨਹੀਂ ਹੈ ਬਲਕਿ ਅਧਿਆਪਕਾਂ ਨੇ ਹੀ ਅਪਣੀ ਹਿੰਮਤ ਨਾਲ ਸਭ ਕਰ ਦਿਖਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਪੰਜਾਬ 'ਚ ਵੀ ਉਨ੍ਹਾਂ ਦੀ ਸਰਕਾਰ ਆਉਣ 'ਤੇ ਅਧਿਆਪਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਉਹਨਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਇਕ ਵਾਰ ਅਪਣੇ ਇਸ ਛੋਟੇ ਭਰਾ ਨੂੰ ਮੌਕਾ ਦੇ ਕੇ ਦੇਖੋ ਜੇ ਕੰਮ ਨਾਲ ਕੀਤਾ ਤਾਂ ਫਿਰ ਚਾਹੇ ਉਸੇ ਦਿਨ ਹੀ ਭਜਾ ਦਿਓ। ਉਹਨਾਂ ਕਿਹਾ ਕਿ ਦਿੱਲੀ ਵਿਚ ਨਰੇਗਾ ਵਾਲਿਆਂ ਨੂੰ ਵੀ 15000 ਮਿਲਦੇ ਹਨ ਪਰ ਇੱਥੇ ਅਧਿਆਪਕਾਂ ਨੂੰ ਸਿਰਫ਼ 6000। ਸਾਡੀ ਸਰਕਾਰ ਆਉਣ 'ਤੇ ਤਨਖ਼ਾਹ ਵਿਚ ਵੀ ਵਾਧਾ ਕੀਤਾ ਜਾਵੇਗਾ।