
ਮ੍ਰਿਤਕਾਂ ਦੀ ਪਛਾਣ ਹੁਕਮ ਚੰਦ (42) ਅਤੇ ਉਸ ਦੇ ਪੁੱਤਰ ਸਾਹਿਬਜੋਤ ਸਿੰਘ (12) ਵਾਸੀ ਕੋਟਲਾ ਭਾਈਕੇ ਵਜੋਂ ਹੋਈ।
Punjab News: ਸਰਹਿੰਦ ਰੇਲਵੇ ਸਟੇਸ਼ਨ ਨੇੜੇ ਵਾਪਰੇ ਹਾਦਸੇ ਵਿਚ ਪਿਤਾ ਅਤੇ ਉਸ ਦੇ ਮਾਸੂਮ ਪੁੱਤਰ ਦੀ ਮੌਤ ਹੋ ਗਈ। ਦਰਅਸਲ ਦੋਵੇਂ ਰੇਲਵੇ ਲਾਈਨ ਪਾਰ ਕਰ ਰਹੇ ਸਨ ਤਾਂ ਇਸ ਦੌਰਾਨ ਉਹ ਰੇਲ ਇੰਜਣ ਦੀ ਲਪੇਟ ਵਿਚ ਆ ਗਏ। ਮ੍ਰਿਤਕਾਂ ਦੀ ਪਛਾਣ ਹੁਕਮ ਚੰਦ (42) ਅਤੇ ਉਸ ਦੇ ਪੁੱਤਰ ਸਾਹਿਬਜੋਤ ਸਿੰਘ (12) ਵਾਸੀ ਕੋਟਲਾ ਭਾਈਕੇ ਵਜੋਂ ਹੋਈ।
ਜਾਣਕਾਰੀ ਅਨੁਸਾਰ ਰੇਲ ਇੰਜਣ ਮੰਡੀ ਗੋਬਿੰਦਗੜ੍ਹ ਤੋਂ ਰਾਜਪੁਰਾ ਵੱਲ ਜਾ ਰਿਹਾ ਸੀ। ਇਸੇ ਦੌਰਾਨ ਹੁਕਮ ਚੰਦ ਅਪਣੇ ਪੁੱਤਰ ਸਾਹਿਬਜੋਤ ਨਾਲ ਰੇਲਵੇ ਲਾਈਨ ਪਾਰ ਕਰਨ ਲੱਗਿਆ। ਦੋਵੇਂ ਰੇਲ ਇੰਜਣ ਦੀ ਲਪੇਟ 'ਚ ਆ ਗਏ। ਘਟਨਾ ਤੋਂ ਬਾਅਦ ਜੀਆਰਪੀ ਪੁਲਿਸ ਮੌਕੇ 'ਤੇ ਪਹੁੰਚੀ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਏਐਸਆਈ ਕਰਮਜੀਤ ਸਿੰਘ ਨੇ ਦਸਿਆ ਕਿ ਹੁਕਮ ਚੰਦ ਦਾ ਘਰ ਰੇਲਵੇ ਲਾਈਨ ਦੇ ਕੋਲ ਹੈ, ਜਿਸ ਕਾਰਨ ਉਹ ਇਕ ਪਾਸੇ ਤੋਂ ਦੂਜੇ ਪਾਸੇ ਆਉਣ ਜਾਣ ਲਈ ਰੇਲਵੇ ਲਾਈਨ ਪਾਰ ਕਰਦੇ ਸਨ। ਇਹ ਹਾਦਸਾ ਸੋਮਵਾਰ ਨੂੰ ਰੇਲਵੇ ਲਾਈਨ ਪਾਰ ਕਰਦੇ ਸਮੇਂ ਵਾਪਰਿਆ। ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਘਟਨਾ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
(For more news apart from father and son died in train accident, stay tuned to Rozana Spokesman)