
ਇਸ ਦੇ ਚੱਲਦੇ ਪਿੱਛਲੇ ਕਈ ਦਿਨਾਂ ਤੋਂ ਜੇਲਾਂ 'ਚ ਬੰਦ ਅਤੇ ਬਾਹਰ ਬੈਠੇ ਗੈਂਗਸਟਰ ਮਜੀਠੀਆ ਨਾਲ ਰੰਜਿਸ਼ ਰੱਖ ਰਹੇ ਹਨ।
ਅੰਮ੍ਰਿਤਸਰ: ਪੰਜਾਬ ਵਿਚ ਗੈਂਗਸਟਰਾਂ ਦਾ ਖੌਫ ਵਧਦਾ ਹੀ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਜੇਲਾਂ ਦੀਆਂ ਸਲਾਖਾਂ ਦਾ ਵੀ ਕੋਈ ਡਰ ਨਹੀਂ ਹੈ। ਗੈਂਗਸਟਰ ਜੇਲਾਂ 'ਚ ਬੈਠ ਕੇ ਆਪਣਾ ਨਸ਼ੇ ਦਾ ਕਾਰੋਬਾਰ ਅਤੇ ਨੈੱਟਵਰਕ ਚਲਾ ਰਹੇ ਹਨ। ਸੀਨੀਅਰ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਗੈਂਗਟਰਾਂ ਦੇ ਖਿਲਾਫ ਆਵਾਜ਼ ਚੁੱਕਦੇ ਹੋਏ ਸਰਕਾਰ ਦੀ ਭੂਮਿਕਾ ਨੂੰ ਕਟਿਹਰੇ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
Bikram Singh Majithiaਇਸ ਦੇ ਚੱਲਦੇ ਪਿੱਛਲੇ ਕਈ ਦਿਨਾਂ ਤੋਂ ਜੇਲਾਂ 'ਚ ਬੰਦ ਅਤੇ ਬਾਹਰ ਬੈਠੇ ਗੈਂਗਸਟਰ ਮਜੀਠੀਆ ਨਾਲ ਰੰਜਿਸ਼ ਰੱਖ ਰਹੇ ਹਨ। ਸੋਸ਼ਲ ਮੀਡੀਆ 'ਤੇ ਗੈਂਗਸਟਰ ਨੇ ਪੋਸਟ ਪਾ ਕੇ ਮਜੀਠੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚੱਲ ਮਚ ਗਈ ਹੈ। ਗੈਂਗਸਟਰ ਦੀ ਧਮਕੀ ਭਰੀ ਪੋਸਟ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ।
Bikram Singh Majithiaਦੱਸ ਦੇਈਏ ਕਿ ਬਟਾਲਾ 'ਚ ਅਕਾਲੀ ਨੇਤਾ ਅਤੇ ਸਰਪੰਚ ਦੀ ਹੱਤਿਆ ਦੇ ਬਾਅਦ ਬਿਕਰਮ ਮਜੀਠੀਆ ਨੇ ਜੇਲ 'ਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ 'ਤੇ ਦੋਸ਼ ਲਗਾਏ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਪੰਜਾਬ ਪੰਜਾਬ ਸਰਕਾਰ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੱਗੂ ਦੀ ਹਰ ਪ੍ਰਕਾਰ ਨਾਲ ਮਦਦ ਕਰ ਰਹੇ ਹਨ। ਇਸ ਦੇ ਚੱਲਦੇ ਜੱਗੂ ਦਾ ਨਸ਼ੇ ਦਾ ਧੰਦਾ ਅਤੇ ਗੁੰਡਾਗਰਦੀ ਦਾ ਨੈੱਟਵਰਕ ਵੱਧਦਾ ਜਾ ਰਿਹਾ ਹੈ।
Bikram Singh Majithiaਮਜੀਠੀਆ ਵਲੋਂ ਲਗਾਏ ਗਏ ਆਰੋਪਾਂ ਤੋਂ ਬਾਅਦ ਪੰਜਾਬ ਸਰਕਾਰ 'ਚ ਹੜਕੰਪ ਮਚ ਗਿਆ। ਡੀ.ਜੀ.ਪੀ. ਵਲੋਂ ਜਾਂਚ ਦੇ ਆਦੇਸ਼ ਦਿੱਤੇ ਗਏ। ਇਸ ਜਾਂਚ 'ਚ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਗਈ। ਮਜੀਠੀਆ ਵਲੋਂ ਸੋਮਵਾਰ ਨੂੰ ਚੰਡੀਗੜ੍ਹ 'ਚ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ 'ਚ ਜੱਗੂ ਅਤੇ ਮੰਤਰੀ ਰੰਧਾਵਾ ਦੇ ਸਬੰਧਾਂ ਦੇ ਬਾਰੇ 'ਚ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਇਹ ਪ੍ਰੈੱਸ ਕਾਨਫਰੰਸ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ।
Bikram Singh Majithia ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀ ਅਤੇ ਸੁੱਖਾ ਕਾਹਲਵਾਂ ਗਰੁੱਪ ਦੇ ਗੈਂਗਸਟਰ ਜੱਸ ਪੂਹਲਾ ਵਾਲਾ ਨੇ ਸ਼ਰੇਆਮ ਫੇਸਬੁੱਕ ਪੇਜ਼ 'ਤੇ ਮਜੀਠੀਆ ਨੂੰ ਧਮਕੀ ਦਿੱਤੀ ਹੈ। ਉਸ ਨੇ ਪੰਜਾਬੀ 'ਚ ਲਿਖਿਆ ਹੈ ਕਿ 'ਬਿਕਰਮ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਰਿਹਾ ਹੈ। ਹੁਣ ਤੱਕ ਅਸੀਂ ਚੁੱਪ ਰਹੇ ਸੀ ਹੁਣ ਤੇਰਾ ਨੰਬਰ ਲੱਗੂ'।
ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਦਾ ਜੋ ਲਿੰਕ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ ਉਸ 'ਤੇ ਵੀ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ ਹੈ। ਮਜੀਠੀਆ ਵਲੋਂ ਗੈਂਗਸਟਰਾਂ ਨੂੰ ਮਿਲ ਰਹੀ ਧਮਕੀਆਂ ਅਤੇ ਆਪਣੇ ਜਾਨ ਨੂੰ ਖਤਰੇ ਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਦਿੱਤੀ ਜਾ ਚੁੱਕੀ ਹੈ। ਪੁਲਸ ਵਿਭਾਗ ਵਲੋਂ ਮਜੀਠੀਆ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।