ਸਾਬਕਾ ਐਸ.ਪੀ. ਬਿਕਰਮਜੀਤ ਸਿੰਘ ਦੀ ਜ਼ਮਾਨਤ ਵਿਰੁਧ ਹਾਈ ਕੋਰਟ 'ਚ ਜਾਵੇਗੀ ਐਸਆਈਟੀ
Published : Feb 28, 2019, 11:03 am IST
Updated : Feb 28, 2019, 11:03 am IST
SHARE ARTICLE
Bikramjit Singh
Bikramjit Singh

ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਲੋਂ ਵੀ ਡੂੰਘਾਈ ਨਾਲ ਕੀਤੀ ਪੁਛਗਿਛ

ਕੋਟਕਪੂਰਾ : ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ 14 ਅਕਤੂਬਰ 2015 ਨੂੰ ਵਾਪਰੇ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਪਿਛਲੇ ਸਾਲ 9 ਨਵੰਬਰ ਨੂੰ ਅਕਾਲੀ ਦਲ ਦੇ ਜਿਲਾ ਪ੍ਰਧਾਨ ਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਦਿਤਾ ਬਿਆਨ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਐਸਆਈਟੀ ਨੇ ਮਨਤਾਰ ਸਿੰਘ ਬਰਾੜ ਤੋਂ ਸ਼ਾਮ ਕਰੀਬ 3:00 ਵਜੇ ਪੁੱਛਗਿੱਛ ਸ਼ੁਰੂ ਕੀਤੀ ਜੋ 8:00 ਵਜੇ ਅਰਥਾਤ ਖ਼ਬਰ ਲਿਖੇ ਜਾਣ ਤਕ ਜਾਰੀ ਸੀ। ਐਸਆਈਟੀ ਦੇ ਦਫ਼ਤਰ ਮੂਹਰੇ ਅਕਾਲੀਆਂ ਦਾ ਜਮਾਵੜਾ ਦੇਖ ਕੇ ਭਾਰੀ ਗਿਣਤੀ 'ਚ ਪੁਲਿਸ ਤੈਨਾਤ ਕਰ ਦਿਤੀ ਗਈ। 

ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਮਨਤਾਰ ਸਿੰਘ ਬਰਾੜ ਨੇ ਐਸਆਈਟੀ ਨੂੰ ਦਸਿਆ ਸੀ ਕਿ ਭਾਵੇਂ ਉਹ ਘਟਨਾ ਸਮੇਂ ਕੋਟਕਪੂਰਾ ਹਲਕੇ ਦੀ ਨੁਮਾਇੰਦਗੀ ਕਰਦਾ ਸੀ ਅਤੇ 12 ਅਕਤੂਬਰ 2015 ਨੂੰ ਬਰਗਾੜੀ 'ਚ ਵਾਪਰੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਪੈਦਾ ਹੋਏ ਹਾਲਾਤ ਤੋਂ ਵੀ ਕਾਫੀ ਚਿੰਤਤ ਸੀ ਪਰ ਜਦੋਂ ਗੋਲੀ ਚਲਾਉਣ ਦੀ ਘਟਨਾ ਹੋਈ ਤਾਂ ਉਹ ਮੌਕੇ 'ਤੇ ਮੌਜੂਦ ਨਹੀਂ ਸੀ। ਅਜਿਹਾ ਕੀ ਹੋਇਆ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਵੀ ਮਨਤਾਰ ਸਿੰਘ ਬਰਾੜ ਦੀ ਭੂਮਿਕਾ 'ਤੇ ਸਵਾਲ ਖੜੇ ਕੀਤੇ ਗਏ ਸਨ।

ਇਸ ਤੋਂ ਇਲਾਵਾ ਐਸਆਈਟੀ ਨੇ ਐਸ.ਪੀ. ਬਿਕਰਮਜੀਤ ਸਿੰਘ ਅਤੇ ਥਾਣਾ ਬਾਜਾਖ਼ਾਨਾ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਤੋਂ ਵੀ ਬੀਤੇ ਕਲ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਕੁਲਾਰ ਨੂੰ ਐਸਆਈਟੀ ਵਲੋਂ ਤਲਬ ਕਰਨ ਦੇ ਬਾਵਜੂਦ ਉਨ੍ਹਾਂ ਐਸਆਈਟੀ ਮੂਹਰੇ ਪੇਸ਼ ਹੋਣ ਦੀ ਬਜਾਇ ਅਦਾਲਤ ਦਾ ਦਰਵਾਜਾ ਖੜਕਾਇਆ ਤੇ ਅਦਾਲਤ ਨੇ ਦੋਵਾਂ ਪੁਲਿਸ ਅਧਿਕਾਰੀਆਂ ਨੂੰ 21 ਮਈ ਤਕ ਪੇਸ਼ਗੀ ਜ਼ਮਾਨਤ ਦਿਤੀ ਹੋਈ ਹੈ। ਜਿਸ ਕਰਕੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਤੋਂ ਬਾਅਦ ਦੋਵੇ ਪੁਲਿਸ ਅਧਿਕਾਰੀ ਵਾਪਸ ਚਲੇ ਗਏ।

Mantar Singh BrarMantar Singh Brar

ਪਤਾ ਲੱਗਾ ਹੈ ਕਿ ਜਾਂਚ ਟੀਮ ਨੇ ਐਸ.ਪੀ. ਬਿਕਰਮਜੀਤ ਸਿੰਘ ਵਿਰੁਧ ਪੁਖ਼ਤਾ ਸਬੂਤ ਅਤੇ ਗਵਾਹ ਇਕੱਤਰ ਕਰ ਲਏ ਹਨ ਅਤੇ ਅਗਾਮੀ ਦਿਨਾ 'ਚ ਬਿਕਰਮਜੀਤ ਸਿੰਘ ਦੀ ਜ਼ਮਾਨਤ ਰੱਦ ਕਰਵਾਉਣ ਲਈ ਐਸਆਈਟੀ ਹਾਈ ਕੋਰਟ 'ਚ ਪਹੁੰਚ ਕਰੇਗੀ। ਸੂਤਰਾਂ ਮੁਤਾਬਕ ਪੁਲਿਸ ਨੇ 2 ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਖ਼ੁਦ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਚਾਉਣ ਲਈ ਪੁਲਿਸ ਦੀ ਜਿਪਸੀ ਫ਼ਰੀਦਕੋਟ ਦੇ ਇਕ ਕਾਂਗਰਸੀ ਆਗੂ ਦੇ ਫ਼ਾਰਮ ਹਾਊਸ 'ਤੇ ਲਿਆਂਦੀ ਅਤੇ ਉੱਥੇ ਉਕਤ ਜਿਪਸੀ 'ਚ ਗੋਲੀਆਂ ਮਾਰੀਆਂ ਗਈਆਂ। ਪੁਲਿਸ ਨੇ ਪਿੰਡ ਬੁਰਜ ਮਸਤਾ ਦੇ ਉਸ ਨੌਜਵਾਨ ਨੂੰ ਵੀ ਹਿਰਾਸਤ 'ਚ ਲੈ ਲਿਆ।

ਜਿਸ ਦੀ ਬੰਦੂਕ ਜਿਪਸੀ ਉਪਰ ਗੋਲੀਆਂ ਮਾਰਨ ਲਈ ਵਰਤੀ ਗਈ ਸੀ। ਐਸਆਈਟੀ ਨੂੰ ਬਿਕਰਮਜੀਤ ਸਿੰਘ ਵਿਰੁਧ 2 ਗਵਾਹ ਮਿਲੇ ਹਨ ਅਤੇ ਜਾਂਚ ਟੀਮ ਨੇ ਉਕਤ ਗਵਾਹਾਂ ਦੇ ਬਿਆਨ ਵੀ ਕਲਮਬੰਦ ਕਰ ਲਏ ਹਨ। ਵਿਵਾਦਾਂ 'ਚ ਘਿਰੇ ਫ਼ਰੀਦਕੋਟ ਦੇ ਇਕ ਵਕੀਲ ਨੂੰ ਵੀ ਪੁਲਿਸ ਨੇ ਦੋਸ਼ੀ ਨਾਮਜਦ ਕਰਨ ਦੀ ਥਾਂ ਪੁਲਿਸ ਵਿਰੁਧ ਗਵਾਹ ਬਣਾ ਲਿਆ ਹੈ। ਇਹ ਵਕੀਲ ਕਾਂਗਰਸ ਅਤੇ ਅਕਾਲੀਆਂ ਦਾ ਕਾਫੀ ਕਰੀਬੀ ਸੀ ਤੇ ਜਿਸ ਫ਼ਾਰਮ ਹਾਊਸ 'ਚ ਪੁਲਿਸ ਦੀ ਜਿਪਸੀ ਉੱਪਰ ਗੋਲੀਆਂ ਚਲਾਈਆਂ ਗਈਆਂ, ਉਹ ਫ਼ਾਰਮ ਹਾਊਸ ਵੀ ਇਸੇ ਵਕੀਲ ਦਾ ਹੈ।

ਵਿਸ਼ੇਸ਼ ਜਾਂਚ ਟੀਮ ਕੋਲ ਪੜਤਾਲ ਲਈ ਮਹਿਜ਼ 30 ਦਿਨ ਦਾ ਸਮਾਂ ਬਚਿਆ ਹੈ ਅਤੇ ਇਸ ਸਮੇਂ ਦੌਰਾਨ ਅਦਾਲਤ 'ਚ ਦੋਸ਼ ਪੱਤਰ ਪੇਸ਼ ਕਰਨੇ ਲਾਜ਼ਮੀ ਹਨ। ਪੁਲਿਸ ਅਧਿਕਾਰੀਆਂ ਅਤੇ ਮਨਤਾਰ ਸਿੰਘ ਬਰਾੜ ਤੋਂ ਡੀਆਈਜੀ ਅਰੁਣਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੁੱਛਗਿੱਛ ਕੀਤੀ ਪਰ ਪੱਤਰਕਾਰਾਂ ਨੂੰ ਪੁੱਛਗਿੱਛ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ। ਖ਼ਬਰ ਲਿਖੇ ਜਾਣ ਤਕ ਮਨਤਾਰ ਬਰਾੜ ਤੋਂ ਐਸ.ਆਈ.ਟੀ ਪੁਛਗਿੱਛ ਕਰ ਰਹੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement