ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਖੇਡ ਮੁਕਾਬਲੇ ਸ਼ੁਰੂ
Published : Dec 27, 2019, 6:26 pm IST
Updated : Dec 27, 2019, 6:26 pm IST
SHARE ARTICLE
file photo
file photo

ਫ਼ਾਈਨਲ ਮੁਕਾਬਲੇ ਭਲਕੇ

ਚੰਡੀਗੜ੍ਹ : ਸ਼੍ਰੋਮਣੀ ਸੰਤ ਖ਼ਾਲਸਾ ਇੰਟਰਨੈਸ਼ਨਲ ਫਾਉਡੇਸ਼ਨ ਦੇ ਚੇਅਰਮੈਨ  ਸੰਤ ਪ੍ਰਿਤਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਸਹਿਯੋਗ ਨਾਲ ਐਨਬਾਲ ਫੈਡਰੇਸ਼ਨ ਆਫ ਇੰਡੀਆ ਨੇ ਦੂਜਾ ਇਨਬਾਲ ਮੁਕਾਬਲੇ ਸ਼ੁਰੂ ਹੋ ਗਏ। ਗੁਰਸਾਗਰ ਪਬਲਿਕ ਸਕੂਲ 'ਚ ਸ਼ਾਂਤੀ ਦਾ ਸੰਦੇਸ਼ ਦਿੰਦਿਆਂ ਪੰਜਾਬ, ਕੇਰਲਾ, ਅਸਾਮ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਹਰਿਆਣਾ, ਯੂਪੀ ਆਦਿ ਰਾਜਾਂ ਖਿਡਾਰੀਆਂ ਨੂੰ ਫੁੱਟਬਾਲ, ਬਾਸਕਟਬਾਲ, ਹੈਂਡਬਾਲ, ਦੌੜਾਂ ਅਤੇ 4 ਰੰਗਾਂ ਦੇ ਆਪਸੀ ਤਾਲਮੇਲ ਬਣਾਇਆ। ਖੇਡਾਂ ਦਾ ਉਦਘਾਟਨ ਅੱਜ ਭਾਰਤੀ ਕਬੱਡੀ ਟੀਮ ਦੇ ਕੋਚ ਬਲਵਾਨ ਸਿੰਘ ਨੇ ਮਾਈਂਡ ਟ੍ਰੇਨਰ ਜਗਵੀਰ ਸਿੰਘ, ਬੀਬਾ ਚਰਨਕਮਲ ਕੌਰ ਚੇਅਰਪਰਸਨ  ਕਰਤਾਰ ਆਸਰਾ ਟ੍ਰਸਟ, ਕਰਨੈਲ ਸਿੰਘ ਪੀਰਮੁਹੰਮਦ ਜਨਰਲ ਸਕੱਤਰ ਅਤੇ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਮਿਲ ਕੇ ਕੀਤਾ।

PhotoPhoto

ਇਸ ਮੌਕੇ ਇਨਬਾਲ ਦੇ ਪ੍ਰਧਾਨ ਪ੍ਰਤਾਪ ਸਿੰਘ ਨੇ ਦਸਿਆ ਕਿ ਬੀਤੇ ਦਿਨੀ ਭਾਰਤੀ ਟੀਮ ਦੇ ਮੋਰਾਕੋ  ਵਿਚ ਇੰਨਬਾਲ ਦੇ ਵਿਸ਼ਵ ਕੱਪ 'ਚ ਸਿਲਵਰ ਮੈਡਲ ਜਿੱਤਿਆ ਅਤੇ ਇਹ ਖੇਡ ਬਹੁਤ ਤੇਜੀ ਨਾਲ ਪੂਰੇ ਦੇਸ਼ ਚ ਫੈਲ ਰਹੀ ਹੈ। ਇਸੇ ਦੌਰਾਨ ਅਪਣੇ ਸੰਬੋਧਨ 'ਚ ਸੱਯਦ ਵਸੀਮ ਨੇ ਕਿਹਾ ਮੈਂ ਕਸ਼ਮੀਰ ਤੋਂ ਆਇਆ ਹਾਂ ਤੇ ਸਰਕਾਰਾਂ ਚਾਹੇ ਕਿੰਨੀਆਂ ਵੀ ਨੀਤੀਆਂ ਬਣਾ ਲੈਣ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਲੇਕਿਨ ਦੇਸ਼ ਦੇ ਨੌਜਵਾਨ ਇਸੇ ਤਰ੍ਹਾਂ ਮਾਨਵਤਾ ਦੀ ਭਲਾਈ ਦਾ ਸੰਦੇਸ਼ ਖੇਡਾਂ ਰਾਹੀ ਦਿੰਦੇ ਰਹਿਣਗੇ।

PhotoPhoto

ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦੇਸ਼ ਅੰਦਰ ਫਿਰਕਾਪ੍ਰਸਤ ਤਾਕਤਾ ਸਿੱਖ ਹਿੰਦੂ ਮੁਸਲਿਮ ਤੇ ਇਸਾਈ ਧਰਮ ਸਮੇਤ ਅਲੱਗ ਅਲੱਗ ਧਰਮਾ ਨੂੰ ਆਪਸ ਵਿਚ ਲੜਾਉਣ ਲਈ ਤੱਤਪਰ ਹਨ ਪਰ ਅਸੀਂ ਐਨਬਾਲ ਖੇਡ ਰਾਹੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸਾਰੇ ਧਰਮਾ ਦੇ ਖਿਡਾਰੀਆ ਨੂੰ ਇਕਜੁੱਟ ਕਰ ਕੇ ਇਕੱਠਿਆ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਹ। ਉਨ੍ਹਾਂ ਫਿਰਕੂ ਸੋਚ ਵਿਚਾਰ ਰੱਖਣ ਵਾਲਿਆਂ ਨੂੰ ਸੱਦਾ ਦਿਤਾ ਹੈ ਕਿ ਉਹ ਕੱਲ੍ਹ ਫਾਈਨਲ ਮੈਚ ਦੇਖਣ ਆਉਣ, ਉਨ੍ਹਾਂ ਨੂੰ ਸਿੱਖ ਹਿੰਦੂ ਮੁਸਲਮਾਨ ਤੇ ਈਸਾਈ ਖਿਡਾਰੀ ਇਕੱਠੇ ਖੇਡਦੇ ਦਿੱਸਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement