
ਜੇਕਰ ਭਵਿੱਖ ਵਿਚ ਵਿਰਾਸਤੀ ਮਾਰਗ ’ਤੇ ਅਜਿਹਾ ਕੋਈ ਵਿਅਕਤੀ ਨਜ਼ਰ ਆਇਆ ਤਾਂ ਉਸ ਦੇ ਖਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਵਿਰਾਸਤੀ ਮਾਰਗ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਹੋਟਲਾਂ/ਸਰਾਵਾਂ/ਗੈਸਟ ਹਾਊਸ ਲੈਣ ਸਬੰਧੀ ਬਿਨਾਂ ਵਜ੍ਹਾਂ ਤੰਗ-ਪ੍ਰੇਸ਼ਾਨ, ਭਰਮਾਉਣ ਅਤੇ ਲੁੱਟ-ਖੋਹ ਕਰਨ ਵਾਲਿਆ ਖਿਲਾਫ਼ ਸ਼ਿਕੰਜਾ ਕੱਸਿਆ ਗਿਆ ਹੈ। ਇਹਨਾਂ ਕਰਿੰਦਿਆਂ ਕਾਰਨ ਗੁਰੂ ਨਗਰੀ ਅੰਮ੍ਰਿਤਸਰ ਸਬੰਧੀ ਦੇਸ਼ਾ-ਵਿਦੇਸ਼ਾਂ ਤੋ ਆਉਣ ਵਾਲੇ ਯਾਤਰੀਆਂ ਵਿਚ ਗਲਤ ਸੁਨੇਹਾ ਜਾਂਦਾ ਹੈ।
ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨਅੰਮ੍ਰਿਤਸਰ ਵੱਲੋਂ ਅਜਿਹੇ 21 ਵਿਅਕਤੀਆਂ ਖਿਲਾਫ ਜ਼ਾਬਤਾ ਫੌਜ਼ਦਾਰੀ ਤਹਿਤ ਰੋਕੂ ਕਾਰਵਾਈ (Preventive Action) ਕੀਤੀ ਗਈ। ਜੇਕਰ ਭਵਿੱਖ ਵਿਚ ਵਿਰਾਸਤੀ ਮਾਰਗ ’ਤੇ ਅਜਿਹਾ ਕੋਈ ਵਿਅਕਤੀ ਨਜ਼ਰ ਆਇਆ ਤਾਂ ਉਸ ਦੇ ਖਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।