ਪੰਜਾਬੀਆਂ ਨੂੰ ਮਿਲੇਗੀ ਰਾਹਤ, ਮਾਨ ਸਰਕਾਰ ਇਕ ਹੋਰ ਟੋਲ ਪਲਾਜ਼ਾ ਕਰਵਾਉਣ ਜਾ ਰਹੀ ਹੈ ਬੰਦ!
Published : Dec 27, 2022, 3:00 pm IST
Updated : Dec 27, 2022, 3:00 pm IST
SHARE ARTICLE
Toll Plaza
Toll Plaza

ਹੁਣ 15 ਸਾਲਾਂ ਬਾਅਦ ਲੋਕਾਂ ਨੂੰ ਇਕ ਹੋਰ ਟੋਲ ਪਲਾਜ਼ਾ ਤੋਂ ਮੁਕਤੀ ਮਿਲੇਗੀ

 

ਚੰਡੀਗੜ੍ਹ - ਪੰਜਾਬ ਵਿਚ ਅਜਿਹੇ ਕਈ ਟੋਲ ਪਲਾਜ਼ੇ ਸਨ ਜੋ ਕਿ ਪੰਜਾਬੀਆਂ ਨੂੰ ਲੁੱਟਦੇ ਸਨ ਤੇ ਉਹਨਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਕੰਜ਼ਾ ਵੀ ਕੱਸਿਆ ਹੈ ਤੇ ਕਈ ਟੋਲ ਪਲਾਜ਼ੇ ਬੰਦ ਵੀ ਕਰਵਾ ਦਿੱਤੇ ਹਨ। ਹੁਣ ਫਿਰ ਮਾਨ ਸਰਕਾਰ ਇਕ ਵੱਡਾ ਐਕਸ਼ਨ ਲੈਣ ਜਾ ਰਹੀ ਹੈ। ਹੁਣ 15 ਸਾਲਾਂ ਬਾਅਦ ਲੋਕਾਂ ਨੂੰ ਇਕ ਹੋਰ ਟੋਲ ਪਲਾਜ਼ਾ ਤੋਂ ਮੁਕਤੀ ਮਿਲੇਗੀ ਕਿਉਂਕਿ 2005 ਦੌਰਾਨ ਸਟੇਟ ਹਾਈਵੇਅ ਨੰਬਰ-10 ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੁਪਕੀ ਨੇੜੇ ਲਗਾਏ ਗਏ ਟੋਲ-ਪਲਾਜ਼ੇ ਦੀ ਮਿਆਦ ਪਹਿਲਾਂ 31 ਮਾਰਚ 2022 ਨੂੰ ਖ਼ਤਮ ਹੋ ਗਈ ਸੀ।

ਫਿਰ ਰੋਹਨ ਐਂਡ ਰਾਜਦੀਪ ਟੋਲ ਕੰਪਨੀ ਨੇ ਸੜਕ ਦਾ ਕੁਝ ਹਿੱਸਾ ਨਵਾਂ ਬਣਾਉਣ ਬਦਲੇ ਮਿਆਦ ’ਚ ਵਾਧਾ ਮਿਲ ਗਿਆ ਸੀ। ਇਸ ਦਰਮਿਆਨ ਟੋਲ-ਪਲਾਜ਼ੇ ਦੀ ਮਿਆਦ ਖ਼ਤਮ ਹੋਣ ਅਤੇ ਮਾਣਯੋਗ ਅਦਾਲਤ ਵੱਲੋਂ ਕੋਈ ਹੁਕਮ ਨਾ ਮਿਲਣ ਦੇ ਬਾਵਜੂਦ ਟੋਲ ਪਰਚੀ ਕੱਟ ਕੇ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਇਸ ਸਬੰਧੀ ਕੋਈ ਵੀ ਅਧਿਕਾਰੀ ਸੁਣਵਾਈ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਿਹਾ ਹੈ। 

ਪਟਿਆਲਾ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਪਸਿਆਣਾ-ਸਮਾਣਾ ਰੋਡ ਤੋਂ ਲੰਘਣ ਵਾਲੇ ਵਾਹਨਾਂ ਨੂੰ ਜਲਦ ਹੀ ਟੋਲ ਤੋਂ ਮੁਕਤ ਕੀਤਾ ਜਾਵੇਗਾ। ਜ਼ਿਕਰਯੋਗ  ਹੈ ਕਿ 23 ਅਕਤੂਬਰ 2022 ਨੂੰ ਟੋਲ ਦੀ ਮੁੜ ਤੋਂ ਮਿਆਦ ਪੂਰੀ ਹੋ ਚੁੱਕੀ ਹੈ, ਜਿਸ ਉਪਰੰਤ ਟੋਲ ਕੰਪਨੀ ਨੇ ਮਾਣਯੋਗ ਅਦਾਲਤ ’ਚ ਹੋਰ ਵਾਧੇ ਲਈ ਮੰਗ ਕੀਤੀ ਹੈ

ਪਰ ਲੋਕ ਨਿਰਮਾਣ ਵਿਭਾਗ ਨੇ ਅਦਾਲਤ ਨੂੰ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਦੋਂ ਤੱਕ ਟੋਲ ਦੀ ਮਿਆਦ ਨਹੀਂ ਵਧਦੀ, ਉਦੋਂ ਤੱਕ ਟੋਲ-ਪਲਾਜ਼ੇ ਤੋਂ ਇਕੱਠੀ ਹੋਣ ਵਾਲੀ ਰਕਮ ਸਰਕਾਰ ਦੇ ਖਜ਼ਾਨੇ ’ਚ ਜਾਵੇਗੀ। ਹੁਣ ਟੋਲ ਕੰਪਨੀ ਵੱਲੋਂ ਇਕੱਤਰ ਹੋਣ ਵਾਲੀ ਰਕਮ ਸਰਕਾਰ ਦੇ ਖਾਤੇ ’ਚ ਜਾਣੀ ਸ਼ੁਰੂ ਹੋ ਗਈ ਹੈ। 
 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement