Ludhiana News: ਲੁਧਿਆਣਾ 'ਚ RTA ਸਕੱਤਰ ਨੂੰ 5 ਹਜ਼ਾਰ ਦਾ ਜੁਰਮਾਨਾ, 145 ਦਿਨਾਂ ਤੱਕ ਨਹੀਂ ਜਾਰੀ ਹੋਇਆ ਲਾਇਸੈਂਸ

By : GAGANDEEP

Published : Dec 27, 2023, 10:41 am IST
Updated : Dec 27, 2023, 10:45 am IST
SHARE ARTICLE
5 thousand fine to RTA secretary in Ludhiana
5 thousand fine to RTA secretary in Ludhiana

Ludhiana News: ਖਪਤਕਾਰ ਫੋਰਮ ਨੇ ਸੁਣਾਇਆ ਫ਼ੈਸਲਾ

5 thousand fine to RTA secretary in Ludhiana, license not issued for 145 days News in punjabi : ਲੁਧਿਆਣਾ ਵਿੱਚ ਖਪਤਕਾਰ ਫੋਰਮ ਨੇ ਇੱਕ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ 145 ਦਿਨਾਂ ਤੱਕ ਜਾਰੀ ਨਾ ਕਰਨ 'ਤੇ ਆਰਟੀਏ ਸਕੱਤਰ ਨੂੰ 5,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਅਦਾਲਤ ਦੇ ਹੁਕਮਾਂ ਦੀ ਮਿਤੀ ਤੋਂ ਬਾਅਦ 30 ਦਿਨਾਂ ਦੇ ਅੰਦਰ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ: Charanjit Singh Atwal: ਸਿੱਖ ਟੈਕਸੀ ਡਰਾਈਵਰ ਨੂੰ ਮਿਲਿਆ 4 ਲੱਖ ਰੁਪਏ ਨਾਲ ਭਰਿਆ ਬੈਗ, ਇਮਾਨਦਾਰੀ ਵਿਖਾਉਂਦੇ ਹੋਏ ਕੀਤਾ ਵਾਪਸ 

ਸ਼ਿਕਾਇਤਕਰਤਾ ਜੋਧਾ ਸਿੰਘ ਨੇ ਖਪਤਕਾਰ ਫੋਰਮ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਨੇ 15 ਅਗਸਤ 2022 ਨੂੰ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦਿਤੀ ਸੀ। ਉਸ ਦੇ ਦਸਤਾਵੇਜ਼ਾਂ ਦੀ ਤਸਦੀਕ 18 ਅਗਸਤ 2022 ਨੂੰ ਪੂਰੀ ਹੋਈ ਸੀ। ਇਸ ਤੋਂ ਬਾਅਦ 14 ਜਨਵਰੀ 2023 ਨੂੰ ਉਸ ਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਗਿਆ। ਇਹ ਦੇਰੀ ਨਿਰਧਾਰਤ ਸਮੇਂ ਤੋਂ 145 ਦਿਨ ਵੱਧ ਸੀ।

ਇਹ ਵੀ ਪੜ੍ਹੋ: CM Bhagwant Maan : CM ਭਗਵੰਤ ਮਾਨ ਪਤਨੀ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ 

ਜੋਧਾ ਸਿੰਘ ਦੇ ਕੇਸ ਨੇ ਆਰਟੀਏ (ਰੀਜਨਲ ਟਰਾਂਸਪੋਰਟ ਅਥਾਰਟੀ) ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਵਿੱਚ ਘੋਰ ਅਣਗਹਿਲੀ ਦਾ ਖੁਲਾਸਾ ਕੀਤਾ, ਜੋ ਕਿ ਪੰਜਾਬ ਪਾਰਦਰਸ਼ਤਾ ਅਤੇ ਡਿਲੀਵਰੀ ਆਫ ਪਬਲਿਕ ਸਰਵਿਸਿਜ਼ ਐਕਟ 2018 ਵਿੱਚ ਜਵਾਬਦੇਹੀ ਦੀ ਸਪੱਸ਼ਟ ਉਲੰਘਣਾ ਹੈ। ਜੋਧਾ ਸਿੰਘ ਨੇ 20 ਦਸੰਬਰ 2022 ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। 1 ਸਾਲ ਬਾਅਦ ਅਦਾਲਤ ਦਾ ਫੈਸਲਾ ਉਸ ਦੇ ਹੱਕ ਵਿੱਚ ਆਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੋਧਾ ਸਿੰਘ ਦੇ ਕੇਸ ਦੀ ਨੁਮਾਇੰਦਗੀ ਕਰਨ ਵਾਲੇ ਜੈ ਸ਼ਰਮਾ ਨੇ ਆਰਟੀਏ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਲਗਾਤਾਰ ਹੋ ਰਹੀ ਦੇਰੀ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਬਿਨੈ-ਪੱਤਰ ਅਤੇ ਲਾਇਸੈਂਸ ਦੀ ਰਸੀਦ ਵਿਚਕਾਰ ਸੱਤ ਮਹੀਨਿਆਂ ਦਾ ਅੰਤਰ ਵਿਭਾਗ ਦੀ ਢਿੱਲੀ ਕਾਰਜਸ਼ੈਲੀ ਨੂੰ ਉਜਾਗਰ ਕਰਦਾ ਹੈ।

(For more news apart from 5 thousand fine to RTA secretary in Ludhiana, stay tuned to Rozana Spokesman)

ਟਰਾਂਸਪੋਰਟ ਵਿਭਾਗ ਨੇ ਖਪਤਕਾਰ ਫੋਰਮ ਨੂੰ ਲਿਖਿਆ ਕਿ ਬਿਨੈਕਾਰ ਦੇ ਟੈਸਟ ਵਿੱਚ ਦੇਰੀ ਹੋਈ ਹੈ ਕਿਉਂਕਿ ਉਸ ਦੇ ਮੋਟਰ ਵਾਹਨ ਇੰਸਪੈਕਟਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਕਾਰਨ ਬਿਨੈਕਾਰ ਦੇ ਡਰਾਈਵਿੰਗ ਟੈਸਟ ਵਿੱਚ ਦੇਰੀ ਹੋਈ ਹੈ। ਫੋਰਮ ਦੇ ਹੁਕਮਾਂ ਅਨੁਸਾਰ ਟਰਾਂਸਪੋਰਟ ਵਿਭਾਗ 7 ਕੰਮਕਾਜੀ ਦਿਨਾਂ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇਣ ਲਈ ਪਾਬੰਦ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement