Punjab News: IAS ਵੀਕੇ ਸਿੰਘ ਦੀ ਹੋਵੇਗੀ ਪੰਜਾਬ ਵਾਪਸੀ, ਬਣ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੇਂ ਪ੍ਰਮੁੱਖ ਸਕੱਤਰ
Published : Dec 27, 2023, 2:19 pm IST
Updated : Dec 27, 2023, 2:19 pm IST
SHARE ARTICLE
Punjab cadre IAS officer VK Singh repatriated to state
Punjab cadre IAS officer VK Singh repatriated to state

1990 ਬੈਚ ਦੇ ਆਈਏਐਸ ਵੀਕੇ ਸਿੰਘ ਇਸ ਸਮੇਂ ਰੱਖਿਆ ਮੰਤਰਾਲੇ ਵਿਚ ਸਕੱਤਰ ਵਜੋਂ ਕੰਮ ਕਰ ਰਹੇ ਹਨ ਅਤੇ ਸਾਬਕਾ ਸੈਨਿਕਾਂ ਦੇ ਵਿਭਾਗ ਦੀ ਦੇਖਭਾਲ ਕਰ ਰਹੇ ਹਨ।

Punjab News: ਪੰਜਾਬ ਦੇ ਸੱਭ ਤੋਂ ਸੀਨੀਅਰ ਅਧਿਕਾਰੀ ਵਿਜੇ ਕੁਮਾਰ ਸਿੰਘ ਦੀ ਪੰਜਾਬ ਵਾਪਸੀ ਨੇ ਅਫ਼ਸਰਸ਼ਾਹੀ ਵਿਚ ਹਲਚਲ ਮਚਾ ਦਿਤੀ ਹੈ। ਚਰਚਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੇਂ ਪ੍ਰਮੁੱਖ ਸਕੱਤਰ ਹੋ ਸਕਦੇ ਹਨ। 1990 ਬੈਚ ਦੇ ਆਈਏਐਸ ਵੀਕੇ ਸਿੰਘ ਇਸ ਸਮੇਂ ਰੱਖਿਆ ਮੰਤਰਾਲੇ ਵਿਚ ਸਕੱਤਰ ਵਜੋਂ ਕੰਮ ਕਰ ਰਹੇ ਹਨ ਅਤੇ ਸਾਬਕਾ ਸੈਨਿਕਾਂ ਦੇ ਵਿਭਾਗ ਦੀ ਦੇਖਭਾਲ ਕਰ ਰਹੇ ਹਨ।

ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਲਈ ਕੇਂਦਰ ਨੂੰ ਬੇਨਤੀ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਨਿਯੁਕਤੀਆਂ ਲਈ ਬਣਾਈ ਕੇਂਦਰੀ ਕੈਬਨਿਟ ਕਮੇਟੀ ਨੇ ਪਿਛਲੇ ਮੰਗਲਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿਤੀ ਹੈ। ਵੀਕੇ ਸਿੰਘ, ਜੋ 2017 ਤੋਂ ਕੇਂਦਰੀ ਡੈਪੂਟੇਸ਼ਨ 'ਤੇ ਹਨ, ਇਸ ਸਮੇਂ ਵਿਨੀ ਮਹਾਜਨ ਤੋਂ ਬਾਅਦ ਸੱਭ ਤੋਂ ਸੀਨੀਅਰ ਹਨ। ਜਦਕਿ ਮੁੱਖ ਸਕੱਤਰ ਦਾ ਅਹੁਦਾ 1993 ਬੈਚ ਦੇ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਕੋਲ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵੀਕੇ ਸਿੰਘ ਨੂੰ ਪੰਜਾਬ ਵਿਚ ਅਹਿਮ ਅਹੁਦਾ ਮਿਲਣ ਦੀ ਸੰਭਾਵਨਾ ਹੈ। ਜਿਥੇ ਇਸ ਸਮੇਂ ਵੱਡੇ ਵਿਭਾਗ ਖਾਲੀ ਪਏ ਹਨ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਵੀ 31 ਜੁਲਾਈ ਤੋਂ ਖਾਲੀ ਹੈ। ਏ ਵੇਣੂ ਪ੍ਰਸਾਦ ਦੇ ਸੇਵਾਮੁਕਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਅਹੁਦੇ 'ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਹੈ।

ਪੰਜਾਬ ਸਰਕਾਰ ਨੂੰ ਸੀਨੀਅਰ ਅਫਸਰਾਂ ਦੀ ਘਾਟ ਹੈ। ਦਰਅਸਲ, ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਦੇ ਕੇਂਦਰ ਵਿਚ ਚਲੇ ਜਾਣ ਤੋਂ ਬਾਅਦ ਵਿਜੇ ਕੁਮਾਰ ਸਿੰਘ ਸੱਭ ਤੋਂ ਸੀਨੀਅਰ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰਿੰਸੀਪਲ ਸਕੱਤਰ ਬਣਾਉਣ ਲਈ ਹੀ ਵਾਪਸ ਬੁਲਾਇਆ ਗਿਆ ਸੀ।

ਦੂਜੇ ਪਾਸੇ ਸੂਬੇ ਦੇ ਵੱਡੇ ਵਿਭਾਗਾਂ ਦੀ ਕਮਾਂਡ ਸੰਭਾਲਣ ਵਾਲੇ ਆਈਏਐਸ ਅਧਿਕਾਰੀਆਂ ਨੂੰ ਇਕ ਦੀ ਬਜਾਏ ਤਿੰਨ-ਤਿੰਨ ਵਿਭਾਗ ਸੌਂਪੇ ਗਏ ਹਨ। 1992 ਬੈਚ ਦੇ ਕੇਏਪੀ ਸਿਨਹਾ ਕੋਲ ਵਿੱਤ, ਖੇਤੀਬਾੜੀ ਅਤੇ ਸਹਿਕਾਰਤਾ ਦੇ ਤਿੰਨੋਂ ਪ੍ਰਮੁੱਖ ਵਿਭਾਗ ਹਨ। ਇਸੇ ਤਰ੍ਹਾਂ ਤੇਜਵੀਰ ਸਿੰਘ ਕੋਲ ਬਿਜਲੀ, ਉਦਯੋਗ, ਪੇਂਡੂ ਵਿਕਾਸ ਅਤੇ ਪੰਚਾਇਤ ਸਮੇਤ ਸੱਤ ਵਿਭਾਗ ਹਨ।

(For more Punjabi news apart from Punjab cadre IAS officer VK Singh repatriated to state, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement