Flight from France: ਫਰਾਂਸ ਤੋਂ ਮੁੰਬਈ ਪਹੁੰਚੀ ਉਡਾਣ ਵਿਚ 70% ਯਾਤਰੀ ਪੰਜਾਬ ਨਾਲ ਸਬੰਧਤ! ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕਿਆ ਗਿਆ ਸੀ ਜਹਾਜ਼
Published : Dec 27, 2023, 12:02 pm IST
Updated : Dec 27, 2023, 12:03 pm IST
SHARE ARTICLE
Flight from France: Over 70% ‘returnees’ hail from Punjab
Flight from France: Over 70% ‘returnees’ hail from Punjab

ਰੀਪੋਰਟ ਮੁਤਾਬਕ ਜ਼ਿਆਦਾਤਰ ਯਾਤਰੀਆਂ ਦੇ ਉਪਨਾਮ ਪੰਜਾਬੀ

Flight from France: ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਫਰਾਂਸ ਵਿਚ ਚਾਰ ਦਿਨਾਂ ਤਕ ਰੋਕ ਕੇ ਰੱਖਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੰਗਲਵਾਰ ਸਵੇਰੇ ਮੁੰਬਈ ਪਹੁੰਚਿਆ ਹੈ। ਇਕ ਮੀਡੀਆ ਰੀਪੋਰਟ ਮੁਤਾਬਕ ਫਰਾਂਸ ਤੋਂ ਭਾਰਤ ਵਾਪਸ ਪਰਤਣ ਵਾਲੇ 276 ਯਾਤਰੀਆਂ ਵਿਚੋਂ, ਲਗਭਗ 70% ਪੰਜਾਬ ਦੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ 20 ਤੋਂ 30 ਸਾਲ ਦੇ ਵਿਚਕਾਰ ਹਨ।

ਇਕ ਅੰਗਰੇਜ਼ੀ ਅਖ਼ਬਾਰ ਨੂੰ ਮਿਲੀ ਸੂਚੀ ਅਨੁਸਾਰ, ਜ਼ਿਆਦਾਤਰ ਯਾਤਰੀਆਂ ਦੇ ਉਪਨਾਮ ਪੰਜਾਬੀ ਹਨ। ਸੂਚੀ ਦਰਸਾਉਂਦੀ ਹੈ ਕਿ ਬਾਕੀ ਯਾਤਰੀ ਗੁਜਰਾਤ ਅਤੇ ਗੁਆਂਢੀ ਨੇਪਾਲ ਅਤੇ ਹੋਰ ਦੇਸ਼ਾਂ ਦੇ ਮੰਨੇ ਜਾਂਦੇ ਹਨ। ਏਅਰਬੱਸ ਏ340 ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ ਪੈਰਿਸ ਨੇੜੇ ਵਿਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਅਧਿਕਾਰੀਆਂ ਨੇ ਦਸਿਆ ਕਿ ਇਹ ਸਵੇਰੇ 4 ਵਜੇ ਤੋਂ ਬਾਅਦ ਮੁੰਬਈ ਪਹੁੰਚਿਆ।

ਜਹਾਜ਼ ਵਿਚ ਚਾਲਕ ਦਲ ਦੇ 15 ਮੈਂਬਰ ਵੀ ਸਵਾਰ ਸਨ। ਇਕ ਅਧਿਕਾਰੀ ਨੇ ਦਸਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ 276 ਯਾਤਰੀਆਂ ਵਿਚੋਂ ਕੁੱਝ ਤੋਂ ਪੁੱਛਗਿੱਛ ਕੀਤੀ, ਕਿਸੇ ਯਾਤਰੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਅਤੇ ਉਨ੍ਹਾਂ ਨੂੰ ਸਵੇਰੇ 11.30 ਵਜੇ ਤਕ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿਤੀ ਗਈ। ਫਰਾਂਸੀਸੀ ਅਧਿਕਾਰੀਆਂ ਅਨੁਸਾਰ,  ਜਦੋਂ ਚਾਰਟਰ ਜਹਾਜ਼ ਨੇ ਮੁੰਬਈ ਤੋਂ ਉਡਾਣ ਭਰੀ ਤਾਂ ਇਸ ਵਿਚ 276 ਯਾਤਰੀ ਸਵਾਰ ਸਨ, ਕਿਉਂਕਿ ਦੋ ਨਾਬਾਲਗਾਂ ਸਮੇਤ 25 ਲੋਕਾਂ ਨੇ ਸ਼ਰਣ ਲਈ ਅਰਜ਼ੀ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਹ ਅਜੇ ਵੀ ਫਰਾਂਸ ਦੀ ਧਰਤੀ 'ਤੇ ਸਨ।

ਇਕ ਫ੍ਰੈਂਚ ਨਿਊਜ਼ ਚੈਨਲ ਨੇ ਕਿਹਾ ਕਿ ਦੋ ਹੋਰਾਂ ਨੂੰ ਫੜ ਲਿਆ ਗਿਆ ਅਤੇ ਉਨ੍ਹਾਂ ਦੀ ਜੱਜ ਦੇ ਸਾਹਮਣੇ ਪੇਸ਼ੀ ਹੋਈ, ਉਨ੍ਹਾਂ ਨੂੰ ਸਹਾਇਕ ਗਵਾਹ ਦਾ ਦਰਜਾ ਦਿਤਾ ਗਿਆ। ਭਾਵੇਂ ਪੰਜਾਬ ਪੁਲਿਸ ਨੂੰ ਅਜੇ ਤਕ ਵਿਦੇਸ਼ ਮੰਤਰਾਲੇ (MEA) ਤੋਂ ਨਾਵਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ, ਪਰ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਡਿਪੋਰਟ ਕੀਤੇ ਗਏ ਜ਼ਿਆਦਾਤਰ ਲੋਕ ਪਿਛਲੇ ਦੋ ਮਹੀਨਿਆਂ ਵਿਚ ਟੂਰਿਸਟ ਜਾਂ ਵਰਕ ਪਰਮਿਟ ਪ੍ਰਾਪਤ ਕਰਨ ਮਗਰੋਂ ਦੁਬਈ ਗਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, “ਹੁਣ ਤਕ, ਸਾਨੂੰ ਫਰਾਂਸ ਤੋਂ ਡਿਪੋਰਟ ਕੀਤੇ ਗਏ ਪੰਜਾਬ ਦੇ ਵਸਨੀਕਾਂ ਬਾਰੇ ਵਿਦੇਸ਼ ਮੰਤਰਾਲੇ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਤੋਂ ਕੋਈ ਅਧਿਕਾਰਤ ਸੂਚੀ ਜਾਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਿਵੇਂ ਹੀ ਸਾਨੂੰ ਸੂਚੀ ਮਿਲੇਗੀ ਅਸੀਂ ਕਾਰਵਾਈ ਸ਼ੁਰੂ ਕਰਾਂਗੇ ” ।

ਜਲੰਧਰ-ਅਧਾਰਤ ਇਕ ਇਮੀਗ੍ਰੇਸ਼ਨ ਸਲਾਹਕਾਰ ਵੀ "ਕੁੱਝ ਪੰਜਾਬ ਦੇ ਨੌਜਵਾਨਾਂ ਨੂੰ ਯਾਤਰਾ ਦੀ ਸਹੂਲਤ ਦੇਣ ਲਈ ਜਾਂਚ ਦੇ ਘੇਰੇ ਵਿਚ ਹੈ, ਜਿਨ੍ਹਾਂ ਦੇ ਨਾਮ ਸੂਚੀ ਵਿਚ ਹਨ”। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਸੜਕ ਰਾਹੀਂ ਨਿਕਾਰਾਗੁਆ ਅਤੇ ਮੈਕਸੀਕੋ ਤੋਂ ਅਮਰੀਕਾ ਜਾਣਾ ਸੀ। ਇਕ ਇਮੀਗ੍ਰੇਸ਼ਨ ਕੰਸਲਟੈਂਟ ਨੇ ਅਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਕਿਹਾ, "ਨਿਕਾਰਾਗੁਆ ਰੂਟ ਹੁਣ ਸੰਯੁਕਤ ਰਾਜ ਤਕ ਪਹੁੰਚਣ ਲਈ ਲਿਆ ਜਾਣ ਵਾਲਾ ਇਕ ਆਮ ਗੈਰ ਕਾਨੂੰਨੀ ਰਸਤਾ ਹੈ। ਨਿਕਾਰਾਗੁਆ ਤੋਂ ਮੈਕਸੀਕੋ ਜਾਣਾ ਆਸਾਨ ਹੈ। ਫਿਰ ਲੋਕ ਮੈਕਸੀਕੋ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਕੁੱਝ ਗੈਰ-ਕਾਨੂੰਨੀ ਕੰਸਲਟੈਂਟ ਅਮਰੀਕਾ ਵਿਚ ਦਾਖਲੇ ਦਾ ਵਾਅਦਾ ਕਰਕੇ ਪ੍ਰਤੀ ਵਿਅਕਤੀ 50 ਲੱਖ ਵੀ ਵਸੂਲਦੇ ਹਨ”।

ਰੀਪੋਰਟ ਅਨੁਸਾਰ ਪੰਜਾਬ ਵਿਚ ਇਸ ਸਾਲ ਮਈ ਤੋਂ ਹੁਣ ਤਕ ਮਨੁੱਖੀ ਤਸਕਰੀ ਦੀਆਂ 30 ਦੇ ਕਰੀਬ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ, ਇਨ੍ਹਾਂ ਵਿਚੋਂ ਕੋਈ ਵੀ ਮਾਮਲਾ ਪੰਜਾਬੀਆਂ ਵਲੋਂ ਅਮਰੀਕਾ ਜਾਂ ਹੋਰ ਦੇਸ਼ਾਂ ਵਿਚ ਲਏ ਗੈਰ-ਕਾਨੂੰਨੀ ਰੂਟਾਂ ਨਾਲ ਸਬੰਧਤ ਨਹੀਂ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪੈਟਰੋਲ (ਸੀਬੀਪੀ) ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਵਿੱਤੀ ਸਾਲ 2023 ਵਿਚ 96,917 ਭਾਰਤੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜੋ ਪਿਛਲੇ ਸਾਲ ਨਾਲੋਂ 51% ਵੱਧ ਹੈ। ਸੀਬੀਪੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਘੱਟੋ-ਘੱਟ 41,770 ਭਾਰਤੀਆਂ ਨੇ ਮੈਕਸੀਕੋ ਦੀ ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

 (For more Punjabi news apart from Flight from France: Over 70% ‘returnees’ hail from Punjab, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement