ਰਣਜੀਤ ਐਵੇਨਿਊ ਦੇ ਵਿਕਾਸ ਲਈ ਜਾਰੀ ਕੀਤੇ ਫੰਡਾਂ ਨਾਲ ਸਬੰਧਤ ਕਥਿਤ ਘਪਲੇ ਦਾ ਮਾਮਲਾ
ਅੰਮ੍ਰਿਤਸਰ: ਮਸ਼ਹੂਰ ਸਮਾਜ ਸੇਵਕ ਕਹਾਉਣ ਵਾਲੇ ਮਨਦੀਪ ਸਿੰਘ ਮੰਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਣਜੀਤ ਐਵੇਨਿਊ ਦੇ ਵਿਕਾਸ ਲਈ ਜਾਰੀ ਕੀਤੇ ਫੰਡਾਂ ਨਾਲ ਸਬੰਧਤ ਕਥਿਤ ਘਪਲੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਖੇਤਰ ਵਿਚ 55 ਕਰੋੜ ਰੁਪਏ ਦੇ ਟੈਂਡਰ ਤਹਿਤ ਕੋਈ ਵਿਕਾਸ ਕਾਰਜ ਨਹੀਂ ਕੀਤਾ ਗਿਆ ਸੀ। ਇਹ ਰਕਮ ਕਥਿਤ ਤੌਰ ’ਤੇ ਕਈ ਵਿਅਕਤੀਆਂ ਵਿਚ ਵੰਡੀ ਗਈ ਸੀ ਅਤੇ ਇਸ ਸਬੰਧੀ ਇੱਕ ਸ਼ਿਕਾਇਤ ਸਰਕਾਰ ਕੋਲ ਪਹੁੰਚੀ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਐਸਐਸਪੀ ਲਖਬੀਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
