ਦੂਰੋਂ-ਦੂਰੋਂ ਲੋਕ ਜਾਨਣ ਆਉਂਦੇ ਨੇ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦਾ ਇਤਿਹਾਸ

By : JUJHAR

Published : Jan 28, 2025, 4:42 pm IST
Updated : Jan 28, 2025, 4:42 pm IST
SHARE ARTICLE
People from far and wide come to know the history of Punjab's largest village Mehraj
People from far and wide come to know the history of Punjab's largest village Mehraj

6ਵੇਂ ਅਤੇ 7ਵੇਂ ਪਾਤਸ਼ਾਹ ਜੀ ਨੇ ਪਿੰਡ ਨੂੰ ਆਬਾਦ ਰਹਿਣ ਦੀਆਂ ਦਿਤੀਆਂ ਸਨ ਬਖ਼ਸੀਸ਼ਾਂ : ਪਿੰਡ ਵਾਸੀ

ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦਾ ਇਤਿਹਾਸਕ ਪਿੰਡ ਮਹਿਰਾਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਵੀ ਪਿੰਡ ਹੈ, ਜਿਸ ’ਚ 8 ਪੰਚਾਇਤਾਂ, ਇਕ ਨਗਰ ਪੰਚਾਇਤ ਤੇ ਦੋ ਵੱਡੇ ਸਕੂਲ ਹਨ ਤੇ ਇਸ ਪਿੰਡ ਦੀ 35 ਹਜ਼ਾਰ ਅਬਾਦੀ ਤੇ 18 ਹਜ਼ਾਰ ਵੋਟ ਹੈ। ਰੋਜ਼ਾਨਾ ਸਪੋਕਸਮੈਨ ਟੀ.ਵੀ. ਦੀ ਟੀਮ ਪਿੰਡ ਮਹਿਰਾਜ ਦੇ ਇਤਿਹਾਸ ਬਾਰੇ ਜਾਣਕਾਰੀ ਲੈਣ ਪਹੁੰਚੀ।

ਪਿੰਡ ਮਹਿਰਾਜ ਦੇ ਵਸਨੀਕ ਬੂਟਾ ਸਿੰਘ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ 6ਵੇਂ ਪਾਤਸ਼ਾਹ ਤੇ 7ਵੇਂ ਪਾਤਸ਼ਾਹ ਨੇ ਸਾਡੇ ਪਿੰਡ ਨੂੰ ਬਖ਼ਸੀਸ਼ਾਂ ਦਿਤੀਆਂ ਸਨ ਤੇ ਉਨ੍ਹਾਂ ਦੀ ਬਖ਼ਸੀਸ਼ਾਂ ਨਾਲ ਹੀ ਸਾਡਾ ਪਿੰਡ ਵਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡਾ ਪਿੰਡ 400-450 ਸਾਲ ਪੁਰਾਣਾ ਪਿੰਡ ਹੈ, ਜਿਸ ਵਿਚ ਜ਼ਿਆਦਾ ਤਰ ਨਿਰੋਲ ਭਾਈਚਾਰਾ ਵਸਦਾ ਹੈ ਤੇ ਕੁੱਝ ਹੋਰ ਆਸੇ ਪਾਸੇ ਤੋਂ ਆਏ ਹੋਰ ਪਰਿਵਾਰ ਇਸ ਵਿਚ ਵਸਦੇ ਹਨ।  

ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ 8 ਪੰਚਾਇਤਾਂ ਤੇ ਇਕ ਨਗਰ ਪੰਚਾਇਤ ਹੈ। ਉਨ੍ਹਾਂ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ ਤੇ ਅਮਰਿੰਦਰ ਸਿੰਘ ਇੱਥੇ ਆਉਂਦੇ ਜਾਂਦੇ ਵੀ ਹਨ ਤੇ ਸਾਡਾ ਸਾਰਾ ਪਿੰਡ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ 2002 ਵਿਚ ਜਦੋਂ ਕੈਪਟਨ ਸਰਕਾਰ ਬਣੀ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪਿੰਡ ਨੂੰ 22 ਕਰੋੜ ਰੁਪਏ ਦੀ ਗਰਾਂਟ ਦਿਤੀ ਸੀ।

ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਉਦੋਂ ਪਿੰਡ ਵਿਚ ਸੀਵਰੇਜ, ਕਿਸਾਨ ਕੇਂਦਰ ਤੇ ਗਰਾਮ ਸਭਾ ਆਦਿ ਹੋਰ ਕਈ ਚੰਗੇ ਕੰਮ ਵਰਵਾਏ ਸੀ। ਉਨ੍ਹਾਂ ਕਿਹਾ ਕਿ ਅਸੀਂ 25 ਸਾਲ ਤੋਂ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ 22 ਕਰੋੜ ਰੁਪਏ ਦਿਤੇ ਸੀ ਉਹ ਪਿੰਡ ਲਈ ਵਧੀਆ ਢੰਗ ਨਾਲ ਨਹੀਂ ਵਰਤਿਆ ਗਿਆ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਕਾਲੀ ਦੀ ਸਰਕਾਰ ਬਣੀ ਤੇ ਇੰਨੇ ਹੀ ਪੈਸੇ ਉਨ੍ਹਾਂ ਨੇ ਲਗਾ ਦਿਤੇ ਪਰ ਪਿੰਡ ਦਾ ਸੁਧਾਰ ਫਿਰ ਵੀ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਜੋ ਕਾਰਜ ਕੈਪਟਨ ਵਲੋਂ ਕਰਵਾਏ ਗਏ ਸਨ ਉਨ੍ਹਾਂ ’ਤੇ ਹੀ ਅਗਲੀਆਂ ਸਰਕਾਰਾਂ ਲਿਪਾ ਪੋਚੀ ਕਰੀ ਜਾਂਦੀਆਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਪਿੰਡ ’ਚ ਗਰਾਂਟਾਂ ਤਾਂ ਬਹੁਤ ਦਿਤੀਆਂ ਪੈਸੇ ਵੀ ਬਹੁਤ ਲਗਾਏ ਪਰ ਪਤਾ ਨਹੀਂ ਸਾਡੇ ਪਿੰਡ ਦੀ ਬਦਕਿਸਮਤੀ ਹੈ ਪਿੰਡ ਦਾ ਸੁਧਾਰ ਨਹੀਂ ਹੋ ਸਕਿਆ।

ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਇੰਨੇ ਪੈਸੇ ਕਿਥੇ ਲਗਾਏ, ਕਿਥੇ ਗਏ ਕੁੱਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਪਿੰਡ ਦੇ ਪਾਣੀ ਦਾ ਨੀਕਾਸ ਨਾ ਹੋਣਾ ਦੂਜਾ ਵੱਡਾ ਪਿੰਡ ਹੋਣ ਕਰ ਕੇ ਹਸਪਤਾਲ ਵੀ ਛੋਟਾ ਹੈ ਜੋ ਕਿ ਵੱਡਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ਬਹੁਤ ਵਧੀਆ ਬਣੀ ਹੋਈ ਪਰ ਇਸ ਵਿਚ ਕੋਈ ਡਾਕਟਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਪੰਜ ਬੈਂਕ ਤੇ ਇਕ ਡਾਕਖ਼ਾਨਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਪਿੰਡ ਸਹੂਲਤਾਂ ਤਾਂ ਪੂਰੀਆਂ ਦਿਤੀਆਂ ਗਈਆਂ ਪਰ ਸਾਰੀਆਂ ਸਹੂਲਤਾਂ ਅਧੁਰੀਆਂ ਹੀ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਪਿੰਡ ਸਿਆਸਤ ਦੀ ਭੇਟ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਪਿੰਡ ਵਿਚ 9 ਪੰਚਾਈਤਾਂ ਸਨ ਤੇ ਸਾਡੇ ਪਿੰਡ ਵਾਸੀ ਰਾਜਨੀਤੀ ਤੋਂ ਉਪਰ ਉਠ ਕੇ ਗੱਲ ਕਰਦੇ ਸੀ ਪਰ ਹੁਣ ਸਾਡੇ ਪਿੰਡ ਵਿਚ ਰਾਜਨੀਤੀ ਵੜ ਗਈ ਹੈ ਤੇ ਪਿੰਡ ਵਿਚ ਪਾਰਟੀ

ਬਾਜ਼ੀ ਹੋ ਗਈ ਹੈ, ਅਲੱਗ ਅਲੱਗ ਧੜੇ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਲੋਕ ਸਿਆਸੀ ਲੀਡਰਾਂ ਦੇ ਧੜੇ ਚੜ੍ਹ ਕੇ ਵੀ ਕਾਫ਼ੀ ਨੁਕਸਾਨ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਹੁਣ ਨਸ਼ੇ ਪੱਤਾ ਵੀ ਜ਼ੋਰਾਂ ’ਤੇ ਹੈ ਤੇ ਸਾਡੇ ਨੌਜਵਾਨ ਇਸ ਵਿਚ ਫਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਕੁੱਝ ਸਿਆਸੀ ਲੀਡਰਾਂ ਦੀ ਦੇਣ ਹੈ। ਪਿੰਡ ਵਾਸੀ ਦਰਸ਼ਨ ਸਿੰਘ (ਸਾਬਕਾ ਫ਼ੌਜੀ) ਨੇ ਕਿਹਾ ਕਿ ਕਿਸੇ ਟਾਈਮ ਸਾਡਾ ਪਿੰਡ ਪਹਿਲੇ ਸਥਾਨ ’ਤੇ ਸੀ ਪਰ ਹੁਣ ਇਹ ਜ਼ੀਰੋ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੇਲੇ ਪਿੰਡ ਵਿਚ ਚੰਗੇ ਕੰਮ ਹੋਏ ਹਨ। ਪਰ ਸਾਡੇ ਪਿੰਡ ਦੇ ਪਾਣੀ ਦਾ ਨਿਕਾਸ ਨਹੀਂ ਹੈ ਜਿਸ ਕਰ ਕੇ ਆਡੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਗਲੀ ਵਿਚ ਖੜ੍ਹ ਗੰਦੇ ਪਾਣੀ ਵਿਚੋਂ ਲੰਘਣਾ ਬਹੁਤ ਔਖਾ ਹੁੰਦਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਡੇ ਪਿੰਡ ਦਾ ਜਾਇਜਾ ਲੈਣ ਤੇ ਜੋ ਸਾਡੇ ਪਿੰਡ ਵਿਚ ਸਮੱਸਿਆਵਾਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement