
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 29 ਅਤੇ 30 ਜਨਵਰੀ ਨੂੰ ਲਈ ਗਈ ਪੰਜਾਬੀ ਵਾਧੂ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ ਅੱਜ ਯਾਨੀ 28 ਫ਼ਰਵਰੀ ਨੂੰ ਬਾਅਦ...
ਐਸ.ਏ.ਐਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 29 ਅਤੇ 30 ਜਨਵਰੀ ਨੂੰ ਲਈ ਗਈ ਪੰਜਾਬੀ ਵਾਧੂ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ ਅੱਜ ਯਾਨੀ 28 ਫ਼ਰਵਰੀ ਨੂੰ ਬਾਅਦ ਦੁਪਹਿਰ ਬੋਰਡ ਦੀ ਵੈਬਸਾਈਟ www.pseb.ac.in/ ਉੱਤੇ ਅਪਲੋਡ ਕਰ ਦਿੱਤਾ ਜਾਵੇਗਾ। ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਬੰਧਤ ਪ੍ਰੀਖਿਆਰਥੀ ਅੱਜ ਬਾਅਦ ਦੁਪਹਿਰ ਅਪਣਾ ਨਤੀਜਾ ਦੇਖ ਸਕਦੇ ਹਨ।