
ਬੱਚੇ ਦੀ ਕਿਡਨੀ ਅਤੇ ਲਿਵਰ ਵਿਚ ਇੰਨਫੈਕਸ਼ਨ
ਪਟਿਆਲਾ- ਹਲਕੇ ਖੰਘ ਅਤੇ ਜ਼ੁਕਾਮ ਹੋਣ ‘ਤੇ 5 ਸਾਲ ਦੇ ਬੱਚੇ ਨੂੰ ਇਕ ਨਿਜੀ ਡਾਕਟਰ ਨੇ ਸੀਮਤ ਦਵਾਈ ਦਿੱਤਾ। ਦਵਾਈ ਪੀਣ ਤੋਂ ਬਾਅਦ ਹੀ ਬੱਚੇ ਨੂੰ ਉਲਟੀਆਂ ਹੋਣ ਲੱਗੀਆਂ। ਸਿਹਤ ਖਰਾਬ ਹੋਣ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਟੈਸਟ ਤੋਂ ਬਾਅਦ ਪਤਾ ਚੱਲਿਆ ਬੱਚੇ ਦੇ ਲਿਵਰ ਅਤੇ ਕਿਡਨੀ ਵਿਚ ਇੰਨਫੈਕਸ਼ਨ ਹੋ ਗਈ ਹੈ। ਅਤੇ ਟਾਈਫਾਈਡ ਹੋਣ ਦੇ ਨਾਨ-ਨਾਲ ਉਸ ਦੇ ਸੈੱਲ ਵੀ ਘੱਟ ਹੋ ਗਏ ਹਨ। ਬੱਚੇ ਦੀ ਹਾਲਤ ਨੂੰ ਦੇਖਦਿਆਂ ਹੋਏ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ।
File
ਜਿਥੇ ਭੀੜ ਹੋਣ ਦੇ ਕਾਰਨ ਪਰਿਵਾਰ ਨੇ ਬੱਚੇ ਨੂੰ ਸੈਕਟਰ-32 ਵਿਖੇ ਐਮਰਜੈਂਸੀ ਹਸਪਤਾਲ ਪਹੁੰਚਾਇਆ। ਜਿਥੇ ਇਲਾਜ ਦੌਰਾਨ ਬੱਚੇ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ। ਹੁਣ ਬੱਚਾ ਕੋਮਾ ਵਿਚ ਹੈ। ਬੱਚਾ 6 ਫਰਵਰੀ ਤੋਂ ਹਸਪਤਾਲ ਵਿਚ ਜ਼ਿੰਦਗੀ ਲਈ ਲੜ ਰਿਹਾ ਹੈ। ਥਾਣਾ ਸ਼ੰਭੂ ਪੁਲਿਸ ਨੇ ਬੱਚੇ ਦੇ ਪਿਤਾ ਅਵਤਾਰ ਸਿੰਘ ਪਿੰਡ ਨੌਸ਼ਹਿਰਾ ਦੇ ਬਿਆਨਾਂ ਤੋਂ ਬਾਅਦ ਮੁਲਜ਼ਮ ਡਾਕਟਰ ਗਰਜਾ ਸਿੰਘ ਅਤੇ ਉਸ ਦੇ ਲੜਕੇ ਕੁਲਵਿੰਦਰ ਸਿੰਘ ਪਿੰਡ ਘੱਗਰ ਸਰਾਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਜੇ ਦੋਵੇਂ ਫਰਾਰ ਹਨ।
File
ਪੀੜਤ ਬੱਚੇ ਸਰਬਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਿੱਚ ਇੱਕ ਪਤਨੀ ਅਤੇ ਇੱਕ 9 ਸਾਲ ਦੀ ਬੇਟੀ ਅਤੇ ਇੱਕ 5 ਸਾਲ ਦਾ ਪੁੱਤਰ ਸਰਬਜੀਤ ਹੈ। ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਸਰਬਜੀਤ ਸਕੂਲ ਤੋਂ ਵਾਪਸ ਆਇਆ ਸੀ ਅਤੇ ਉਸ ਨੂੰ ਹਲਕੀ ਖਾਂਸੀ ਅਤੇ ਜ਼ੁਕਾਮ ਸੀ। ਉਹ ਉਸ ਨੂੰ ਪਿੰਡ ਘੱਗਰ ਸਰਾਏ ਵਿਖੇ ਸਥਿਤ ਡਾ ਗਰਜਾ ਸਿੰਘ ਦੇ ਕਲੀਨਿਕ ਵਿਚ ਲੈ ਗਿਆ। ਇੱਕ ਖਾਂਸੀ ਦਾ ਸਿਰਪ ਅਤੇ ਕੁਝ ਗੋਲੀਆਂ ਡਾਕਟਰ ਦੁਆਰਾ ਬੱਚੇ ਨੂੰ ਦਿੱਤੀਆਂ ਗਈਆਂ।
File
ਉਸ ਸਮੇਂ ਤੋਂ, ਬੱਚੇ ਦੀ ਸਿਹਤ ਵਿਗੜਦੀ ਗਈ। ਸਰਕਾਰੀ ਹਸਪਤਾਲ ਰਾਜਪੁਰਾ ਦੇ ਬਾਲ ਮਾਹਰ ਡਾ. ਸੰਦੀਪ ਨੇ ਦੱਸਿਆ ਕਿ ਕੋਲਡ ਬੈਸਟ-ਪੀਸੀ ਅਖਵਾਉਣ ਵਾਲੀ ਇਹ ਖਾਂਸੀ ਦਾ ਸਿਰਪ ਛੋਟੇ ਬੱਚਿਆਂ ਲਈ ਘਾਤਕ ਹੈ। ਇਸ ਵਿਚ ਡੀ ਐਥਲੀਨ ਗਲਾਈਕੋ ਨਾਮਕ ਜੋ ਪਾਇਆ ਜਾਂਦਾ ਹੈ ਉਹ ਬੱਚਿਆਂ ਦੇ ਲਿਵਰ ਅਤੇ ਕਿਡਨੀ ‘ਤੇ ਸਿੱਧਾ ਅਸਰ ਕਰਦਾ ਹੈ। ਇਸ ਤੋਂ ਖੂਨ ਵਿਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਤੋਂ ਇੰਨਫੈਕਸ਼ਨ ਹੋ ਜਾਂਦਾ ਹੈ। ਇਹ ਦਵਾਈ ਬੈਨ ਕੀਤਾ ਜਾ ਚੁੱਕੀ ਹੈ।
File
ਚਾਈਲਡ ਮਾਹਰ ਡਾਕਟਰ ਹਰਸ਼ਿੰਦਰ ਕੌਰ- ਸਾਲ 2011 ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਮਰੀਕਾ ਦੁਵਾਰਾ ਚੇਤਾਵਨੀ ਦਿੱਤੀ ਗਈ ਸੀ। ਇਸ ਦਵਾਈ ਨੂੰ 4 ਸਾਲ ਤੋਂ ਛੋਟੇ ਬੱਚਿਆਂ ਨੂੰ ਦੇਣ ਤੋਂ ਮਨ੍ਹਾ ਕੀਤਾ ਗਿਆ ਸੀ। ਬੀਪੀ, ਸ਼ੂਗਰ ਅਤੇ ਗਰਭਵਤੀ ਔਰਤਾਂ ਨੂੰ ਵੀ ਇਹ ਦਵਾਈ ਦੇਣ ਤੋਂ ਮਨ੍ਹਾਂ ਕੀਤੀ ਗਿਆ ਸੀ। ਕੇਂਦਰ ਸਰਕਾਰ ਦੀ ਟੀਮ ਨੇ ਪਿਛਲੇ ਦਿਨੀਂ ਅੰਬਾਲਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਛਾਪਾ ਮਾਰਿਆ ਸੀ। ਇਸ ਦਵਾਈ ਨਾਲ ਹਿਮਾਚਲ ਅਤੇ ਜੰਮੂ ਵਿੱਚ ਵੀ ਬੱਚੇ ਮਰ ਗਏ ਹਨ। ਥਾਣਾ ਸ਼ੰਭੂ ਦੇ ਏਐਸਆਈ ਮੋਹਰ ਸਿੰਘ ਨੇ ਦੱਸਿਆ ਕਿ ਪੀਜੀਆਈ ਦੇ ਡਾਕਟਰਾਂ ਦੀਆਂ ਹਦਾਇਤਾਂ ਅਤੇ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਡਾਕਟਰ ਅਤੇ ਉਸਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਫਰਾਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।