ਪਿੰਡਾਂ ਦੇ ਗੁਰਦੁਆਰਿਆਂ ‘ਚ ਲਗਾਏ ਜਾਣ ਦਵਾਈਆਂ ਦੇ ਲੰਗਰ: ਐਚਐਸ ਫ਼ੂਲਕਾ
Published : Dec 31, 2019, 10:31 am IST
Updated : Dec 31, 2019, 10:43 am IST
SHARE ARTICLE
HS Phoolka
HS Phoolka

ਸਾਬਕਾ ਵਿਧਾਇਕ ਐਚਐਸ ਫੂਲਕਾ ਨੇ ਪੰਜਾਬ ‘ਚ ਮੁਢਲੀ ਸਿਹਤ ਸੇਵਾਵਾਂ ਦੀ ਹਾਲਤ ‘ਤੇ...

ਚੰਡੀਗੜ: ਸਾਬਕਾ ਵਿਧਾਇਕ ਐਚਐਸ ਫੂਲਕਾ ਨੇ ਪੰਜਾਬ ‘ਚ ਮੁਢਲੀ ਸਿਹਤ ਸੇਵਾਵਾਂ ਦੀ ਹਾਲਤ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਵਾਈਆਂ ਦਾ ਲੰਗਰ ਲਗਾਉਣ ਦਾ ਸੁਝਾਅ ਦਿੱਤਾ ਹੈ।

Gurdwara Sri Manji Sahib Gurdwara Sahib

ਫੂਲਕਾ ਨੇ ਜੱਥੇਦਾਰ ਸਾਹਿਬਾਨ ਨੂੰ ਪੱਤਰ ਲਿਖਕੇ ਇਸ ਯੋਜਨਾ ਦਾ ਪ੍ਰਸਤਾਵ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਿਜੀ ਤੌਰ ‘ਤੇ ਵੀ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਕੇ ਇਸ ਸਬੰਧੀ ਗੱਲ ਕਰਨਗੇ।

Giani Harpreet Singh Giani Harpreet Singh

ਉਨ੍ਹਾਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਸੰਗਤ ਨੂੰ ਅਪੀਲ ਕਰਨ ਕਿ ਉਹ ਆਪਣੇ ਪਿੰਡਾਂ ਦੇ ਕਿਸੇ ਵੀ ਗੁਰੁਦਵਾਰੇ ਵਿੱਚ ਜਾ ਕੇ ਹਫ਼ਤੇ ਵਿੱਚ ਇੱਕ ਵਾਰ ਦਵਾਈਆਂ ਦਾ ਲੰਗਰ ਲਗਾਓ। ਜਥੇਦਾਰ ਸਾਹਿਬ ਵੀ ਡਾਕਟਰਾਂ ਨੂੰ ਅਪੀਲ ਕਰਨ ਕਿ ਉਹ ਨਜਦੀਕੀ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਹਫ਼ਤੇ ‘ਚ ਇੱਕ ਵਾਰ ਆਪਣੀ ਸੇਵਾਵਾਂ ਦੇਣ।

MedicineMedicine

ਫੂਲਕਾ ਦਾ ਕਹਿਣਾ ਹੈ ਕਿ 75 ਫੀਸਦੀ ਪਿੰਡਾਂ ‘ਚ ਤਾਂ ਡਿਸਪੈਂਸਰੀਆਂ ਹੀ ਨਹੀਂ ਹਨ, ਜੋ 25 ਫੀਸਦੀ ਪਿੰਡਾਂ ਵਿੱਚ ਡਿਸਪੈਂਸਰੀਆਂ ਹਨ। ਉਨ੍ਹਾਂ ਵਿੱਚ ਜਾਂ ਤਾਂ ਡਾਕਟਰ ਨਹੀਂ ਹਨ ਜਾਂ ਫਿਰ ਦਵਾਇਆਂ ਨਹੀਂ ਹਨ ਅਤੇ ਮੁਢਲੀ ਸਿਹਤ ਸੇਵਾਵਾਂ ਪਿੰਡਾਂ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਫੂਲਕਾ ਨੇ ਕਿਹਾ ਕਿ ਉਹ ਮੋਬਾਇਲ ਡਿਸਪੈਂਸਰੀ ਦਾ ਦਾਖਾ ਹਲਕੇ ਵਿੱਚ ਪ੍ਰੋਜੈਕਟ ਚਲਾ ਰਹੇ ਹਨ।

HS PhoolkaHS Phoolka

ਜਿੱਥੇ ਲੋਕ ਬਹੁਤ ਲਾਭ ਲੈ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਜਾਣ ਦੀ ਬਜਾਏ ਵਧੀਆ ਇਲਾਜ ਪ੍ਰਬੰਧ ਨੂੰ ਵੇਖਦੇ ਹੋਏ ਉਨ੍ਹਾਂ ਦੇ ਕੋਲ ਆ ਰਹੇ ਹਨ। ਇਸ ਪ੍ਰੋਜੈਕਟ ਦੀ ਉਨ੍ਹਾਂ ਨੇ ਵਿਧਾਇਕ ਹੋਣ ਦੇ ਸਮੇਂ ਵਿਧਾਨ ਸਭਾ ਵਿੱਚ ਵੀ ਜਾਣਕਾਰੀ ਦਿੱਤੀ ਸੀ, ਪਰ ਸਰਕਾਰ ਨੇ ਭਰੋਸੇ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਨਹੀਂ ਅਪਣਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement