Punjab Budget 2020 Live- ਕਿਸਾਨਾਂ ਲਈ ਖੁਸ਼ਖ਼ਬਰੀ, ਮਨਪ੍ਰੀਤ ਬਾਦਲ ਨੇ ਕੀਤਾ ਵੱਡਾ ਐਲਾਨ
Published : Feb 28, 2020, 12:30 pm IST
Updated : Feb 28, 2020, 3:00 pm IST
SHARE ARTICLE
Photo
Photo

ਪੰਜਾਬ ਸਰਕਾਰ ਵੱਲੋਂ ਅੱਜ ਸਾਲ 2020-21 ਲਈ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ ਸਾਲ 2020-21 ਲਈ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਈ ਵੱਡੇ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰੱਖੇਗੀ। ਉਹਨਾਂ ਕਿਹਾ ਕਿ ''ਮੇਕ ਇਨ ਪੰਜਾਬ' ਨੂੰ ਪਹਿਲ ਦਿੱਤੀ ਜਾਵੇਗੀ।

Punjab GovtPhoto

  • ਕੁੱਲ ਬਜਟ ਕਰੀਬ 1 ਲੱਖ 54 ਹਜ਼ਾਰ 805 ਕਰੋੜ।
  • 2 ਲੱਖ 48 ਹਜ਼ਾਰ 230 ਕਰੋੜ ਰੁਪਏ ਦਾ ਕਰਜ਼ਾ
  • ਕਿਸਾਨਾਂ ਲਈ 2 ਹਜ਼ਾਰ ਕਰੋੜ ਰਾਖਵੇਂ।
  • 520 ਕਰੋੜ ਰੁਪਏ ਗੈਰ-ਜ਼ਮੀਨੇ ਤੇ ਮਜ਼ਦੂਰਾਂ ਦੇ ਕਰਜ਼ ਲਈ ਰਾਖਵੇਂ। 
  • ਗੁਰਦਾਸਪੁਰ ਅਤੇ ਬਲਾਚੋਰ ਵਿਖੇ ਨਵੀਂ ਖੇਤੀਬਾੜੀ ਯੂਨੀਵਰਸਿਟੀਆਂ ਖੁੱਲਣਗੀਆਂ।

FarmerPhoto

  • ਕਿਸਾਨਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ।
  • ਮੁਹਾਲੀ ਵਿਖੇ ਮਾਰਕਿਟ ਇੰਟੈਲੀਜੈਂਸ ਵਿੰਗ ਖੋਲ੍ਹਿਆ ਜਾਵੇਗਾ।
  • ਖੇਤ ਮਜ਼ਦੂਰਾਂ ਲਈ ਕਰਜ਼ਾ ਮੁਆਫੀ ਦਾ ਐਲ਼ਾਨ। 
  • ਅਕਾਲੀ ਦਲ ਨੇ ਪੰਜਾਬ ਨਾਲ ਧੋਖਾ ਕੀਤਾ-ਮਨਪ੍ਰੀਤ ਬਾਦਲ।
  • ਪੀਣ ਵਾਲੇ ਪਾਣੀ ਲਈ 2 ਹਜ਼ਾਰ ਕਰੋੜ 29 ਕਰੋੜ।

Punjab WaterPhoto

  • ਸਿੱਖਿਆ ਲਈ 13 ਹਜ਼ਾਰ 92 ਕਰੋੜ।
  • ਸਿਹਤ ਲਈ 4 ਹਜ਼ਾਰ 675 ਕਰੋੜ।
  • ਸੜਕਾਂ ਲਈ 2 ਹਜ਼ਰ 276 ਕਰੋੜ।
  • ਸਰਕਾਰੀ ਸਕੂਲਾਂ 'ਚ 12ਵੀਂ ਤੱਕ ਮੁਫਤ ਸਿੱਖਿਆ ਦਾ ਐਲਾਨ।
  • 10 ਲੱਖ ਸਮਾਰਟ ਫੋਨਾਂ ਲਈ 100 ਕਰੋੜ ਦੀ ਤਜਵੀਜ਼। 

EducationPhoto

  • ਤਰਨਤਾਰਨ 'ਚ ਬਣੇਗੀ ਲਾਅ ਯੂਨੀਵਰਸਿਟੀ।
  • ਪੇਂਡੂ ਵਿਕਾਸ ਲਈ 526 ਕਰੋੜ।
  • ਪੰਜਾਬ ਵਿਚ ਖੋਲ੍ਹਿਆ ਜਾਵੇਗਾ ਮਿਲਟਰੀ ਟ੍ਰੇਨਿੰਗ ਸਕੂਲ।
  • ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 25 ਕਰੋੜ।
  • ਅਵਾਰਾ ਪਸ਼ੂਆਂ ਲਈ 25 ਕਰੋੜ ਰਾਖਵੇਂ।

PhotoPhoto

  • ਪਰਾਲੀ ਨਾ ਸਾੜਨ 'ਤੇ ਬੋਨਸ।
  • ਜੀਰੀ ਦੀ ਬਜਾਏ ਮੱਕੀ ਦੀ ਫ਼ਸਲ ਨੂੰ ਤਰਜੀਹ।
  • ਬੱਸੀ ਪਠਾਣਾਂ ਮਿਲਕ ਪਲਾਂਟ ਜਲਦ ਸ਼ੁਰੂ ਹੋਵੇਗਾ।
  • ਬਿਰਧ ਆਸ਼ਰਮ  ਲਈ 5 ਕਰੋੜ।

Punjab Assembly Session February 2020Photo

  • ਯੂਨੀਵਰਸਿਟੀ ਗ੍ਰਾਂਟ ਵਿਚ 6 ਫੀਸਦੀ ਵਾਧਾ ਜਾਰੀ। 
  • ਸਮਾਰਟ ਸਕੂਲਾਂ ਲਈ 100 ਕਰੋੜ। 
  • ਪੰਜਾਬ 'ਚ 19 ਨਵੇਂ ਆਈਟੀਆਈ ਸਥਾਪਤ ਕੀਤੇ ਜਾਣਗੇ।
  • ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਬਣੇਗਾ ਨਵਾਂ ਹਸਪਤਾਲ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement