
ਸਿੱਧੂ ਦੀ ਸੋਨੀਆ ਤੇ ਪ੍ਰਿਯੰਕਾ ਨਾਲ ਬੈਠਕ ਚ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਚ ਸਿੱਧੂ ਦੀ ਭੂਮਿਕਾ ਤੇ ਵਿਚਾਰ ਕੀਤਾ ਗਿਆ ਹੋਣ ਦੀ ਚਰਚਾ...
ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਚ ਬਜਟ ਸੈਸ਼ਨ ਦੌਰਾਨ ਕਾਂਗਰਸ ਹਾਈਕਮਾਨ ਨਾਲ ਬੈਠਕਾਂ ਨੇ ਕਾਂਗਰਸੀ ਸਫ਼ਾਂ ਚ ਚਰਚਾ ਮਘਾ ਦਿੱਤੀ ਹੈ ਖੁਦ ਸਿੱਧੂ ਨੇ ਅੱਜ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੌਮੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਆਪਣੀ ਤਸਵੀਰ ਜਾਰੀ ਕੀਤੀ।
Punjab Budget session
ਹਾਲਾਂਕਿ ਸਿੱਧੂ ਵੱਲੋਂ ਜਾਰੀ ਕੀਤੇ ਗਏ ਆਪਣੇ ਇਕ ਸੰਖੇਪ ਪ੍ਰੈੱਸ ਬਿਆਨ ਚ ਕਿਹਾ ਗਿਆ ਹੈ ਕਿ, 'ਮੈਨੂੰ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਦਿੱਲੀ ਸੱਦਿਆ ਗਿਆ ਸੀ। ਇਸ ਸੰਬੰਧ ਵਿਚ ਮੈਂ 25 ਫਰਵਰੀ,2020 ਨੂੰ ਕਾਂਗਰਸ ਦੇ ਜਨਰਲ ਸਕੱਤਰ ਸ੍ਰੀਮਤੀ ਪ੍ਰਇੰਕਾ ਗਾਂਧੀ ਜੀ ਨਾਲ ਉਨ੍ਹਾਂ ਦੀ ਰਹਾਇਸ ਵਿਖੇ 40 ਮਿੰਟ ਮੁਲਾਕਾਤ ਕੀਤੀ। ਇਸੇ ਲੜੀ ਵਿੱਚ,ਅਗਲੇ ਦਿਨ ਅਰਥਾਤ 26 ਫਰਵਰੀ, 2020 ਨੂੰ ਕਾਂਗਰਸ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੋਵਾਂ ਨਾਲ ਦਸ ਜਨਪਥ ਵਿਖੇ ਇਕ ਘੰਟੇ ਤੋਂ ਵੱਧ ਸਮੇਂ ਲਈ ਮੁਲਾਕਾਤ ਕੀਤੀ।
Punjab Budget
ਇਹਨਾਂ ਮੁਲਾਕਾਤਾਂ ਦੌਰਾਨ ਮੈਂ ਹਾਈ ਕਮਾਂਡ ਨੂੰ ਪੰਜਾਬ ਦੀ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਉੱਪਰ ਲੈ ਕੇ ਆਉਣ ਤੇ ਇਸਨੂੰ ਆਤਮ ਨਿਰਭਰ ਬਨਾਉਣ ਦੇ ਆਪਣੇ ਰੋਡ-ਮੈਪ ਤੋਂ ਵੀ ਜਾਣੂ ਕਰਵਾਇਆ। ਦੋਵੇਂ ਮੁਲਾਕਾਤਾਂ ਵਿਚ ਹਾਈ ਕਮਾਂਡ ਨੇ ਮੇਰੇ ਵਿਚਾਰਾਂ ਨੂੰ ਬਹੁਤ ਠਰੰਮੇ ਅਤੇ ਗੌਰ ਨਾਲ ਸੁਣਿਆ।
Navjot singh sidhu
ਪੰਜਾਬ ਨੂੰ ਇਸਦੀ ਗੁਆਚੀ ਖੁਸ਼ਹਾਲੀ ਦਿਵਾਉਣ ਖ਼ਾਤਰ ਇਸਨੂੰ ਪੈਰਾਂ ਸਿਰ ਖੜ੍ਹੇ ਕਰਨ ਦੇ ਆਪਣੇ ਰੋਡ-ਮੈਪ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਮੰਤਰੀ-ਮੰਡਲ ਅਤੇ ਆਮ ਲੋਕਾਂ ਵਿਚਕਾਰ ਰੱਖਦਾ ਰਿਹਾ ਹਾਂ।' ਪਰ ਜਾਣਕਾਰ ਹਲਕਿਆਂ ਦੀ ਮੰਨੀਏ ਤਾਂ ਸਿੱਧੂ ਦੀ ਇਹ ਉੱਚ ਪੱਧਰੀ ਬੈਠਕ ਦੌਰਾਨ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਦੀ ਕਾਂਗਰਸ ਪਾਰਟੀ ਦੇ ਵਿੱਚ ਭੂਮਿਕਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਦੱਸੀ ਜਾ ਰਹੀ ਹੈ ਹਾਲਾਂਕਿ ਸਿੱਧੂ ਨੂੰ ਪੰਜਾਬ ਕੈਬਨਿਟ ਵਿੱਚ ਵਾਪਸ ਲੈਣ ਅਤੇ ਉਪ ਮੁੱਖ ਮੰਤਰੀ ਤੱਕ ਬਣਾਏ ਜਾਣ ਦੀਆਂ ਚਰਚਾਵਾਂ ਜ਼ੋਰਾਂ ਤੇ ਰਹੀਆਂ ਹਨ।
Navjot singh sidhu
ਪਰ ਜਾਣਕਾਰ ਹਲਕਿਆਂ ਮੁਤਾਬਿਕ ਸਿੱਧੂ ਨੇ ਇਨ੍ਹਾਂ ਸਾਰੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਧੂ ਹੁਣੇ ਤੋਂ ਹੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਭੂਮਿਕਾ ਅਤੇ ਸਥਿਤੀ ਸਪੱਸ਼ਟ ਕਰਨਾ ਚਾਹੁੰਦੇ ਹਨ । ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਧੂ ਜਲਦ ਹੀ ਆਪਣਾ ਸਿਆਸੀ ਗੁਪਤਵਾਸ ਛੱਡ ਸਰਗਰਮ ਸਿਆਸਤ ਵਿੱਚ ਕੁੱਦਣ ਜਾ ਰਹੇ ਹਨ।
Navjot Singh Sidhu
ਸਿੱਧੂ ਦੀ ਕਾਂਗਰਸ ਹਾਈਕਮਾਨ ਨਾਲ ਇਹ ਬੈਠਕ ਉਸ ਵੇਲੇ ਹੋਈ ਹੈ ਜਦੋਂ ਆਮ ਆਦਮੀ ਪਾਰਟੀ, ਟਕਸਾਲੀ ਅਕਾਲੀ ਦਲ ਅਤੇ ਹੋਰ ਫਰੰਟ ਸਿੱਧੂ ਨੂੰ ਪੰਜਾਬ ਵਿੱਚ ਆਗਾਮੀ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਪਿਛਲੀਆਂ ਆਮ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਸੀਟ ਕਾਂਗਰਸ ਹਾਰ ਗਈ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਸਿੱਧੂ ਦੀ ਬੇਤੁਕੀ ਬਿਆਨਬਾਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
Captain
ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਵਿੱਚ ਸਿੱਧੂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ ਹੈ ਤੇ ਇਸ ਮਗਰੋਂ ਅਚਾਨਕ ਸਿੱਧੂ ਤੋਂ ਇਹ ਵਿਭਾਗ ਵਾਪਸ ਲੈ ਲਿਆ ਗਿਆ ਸੀ। ਸਿੱਧੂ ਨੂੰ ਬਿਜਲੀ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਸਿੱਧੂ ਉਸ ਮਗਰੋਂ ਤੋਂ ਹੀ ਸਿਆਸੀ ਗੁਪਤਵਾਸ ਵਿੱਚ ਚਲੇ ਗਏ ਸਨ।