ਕਿਸਾਨ ਅੰਦੋਲਨ ਦਾ ਹੱਲ ਦੋ ਮਿੰਟ 'ਚ ਸੰਭਵ, ਪਰ ਜ਼ਿੱਦ 'ਤੇ ਅੜੀ ਹੈ ਕੇਂਦਰ ਸਰਕਾਰ : ਗਹਿਲੋਤ
Published : Feb 28, 2021, 6:40 am IST
Updated : Feb 28, 2021, 6:46 am IST
SHARE ARTICLE
image
image

ਕਿਸਾਨ ਅੰਦੋਲਨ ਦਾ ਹੱਲ ਦੋ ਮਿੰਟ 'ਚ ਸੰਭਵ, ਪਰ ਜ਼ਿੱਦ 'ਤੇ ਅੜੀ ਹੈ ਕੇਂਦਰ ਸਰਕਾਰ : ਗਹਿਲੋਤ

ਕਿਹਾ, ਸਰਕਾਰ ਦੇ ਰਵਈਏ ਤੋਂ ਦੁਨੀਆਂ ਭਰ 'ਚ ਭਾਰਤ ਦੀ ਛਵੀ ਪ੍ਰਭਾਵਤ ਹੋ ਰਹੀ ਹੈ

ਜੈਪੁਰ, 27 ਫ਼ਰਵਰੀ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਅੰਦੋਲਨ ਦਾ ਹੱਲ ਦੋ ਮਿੰਟਾਂ ਵਿਚ ਨਿਕਲ ਸਕਦਾ ਹੈ, ਪਰ ਕੇਂਦਰ ਦੀ ਸਰਕਾਰ ਜ਼ਿੱਦ 'ਤੇ ਅੜੀ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਜ਼ਿੱਦ ਚੰਗੀ ਨਹੀਂ ਹੁੰਦੀ | ਗਹਿਲੋਤ ਸਨਿਚਰਵਾਰ ਨੂੰ  ਡੂੰਗਰਗੜ੍ਹ 'ਚ ਪਿਲਾਨੀਆਂ ਦੀ ਢਾਣੀ ਧਨੇਰੂ 'ਚ ਕਿਸਾਨ ਪੰਚਾਇਤ ਨੂੰ  ਸੰਬੋਧਤ ਕਰ ਰਹੇ ਸਨ | 
ਕਿਸਾਨ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਗਹਿਲੋਤ ਨੇ ਕਿਹਾ, ''ਸਰਕਾਰਾਂ ਨੂੰ  ਵੋਟਰਾਂ, ਭਾਵੇਂ ਉਹ ਕਿਸਾਨ ਹੋਵੇ ਜਾਂ ਮਜਦੂਰ ਸਨਮਾਨ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ  ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਸੌ ਦਿਨ ਹੋਣ ਨੂੰ  ਆਏ ਹਨ, 200 ਲੋਕ ਮਰ ਚੁੱਕੇ ਹਨ, ਪਤਾ ਨਹੀਂ ਕਦੋਂ ਤਕ ਇਹ ਅੰਦੋਲਨ ਚਲੇਗਾ |'' ਉਨ੍ਹਾਂ ਕਿਹਾ, ''ਕੀ ਇਹ ਤਰੀਕਾ ਚੰਗਾ ਹੈ ਲੋਕਤੰਤਰ 'ਚ? ਕੀ ਕੋਈ ਰਸਤਾ ਨਹੀਂ ਨਿਕਲ ਸਕਦਾ? ਤੁਸੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ  ਖ਼ਤਮ ਕਰ ਦਉ | ਕਿਸਾਨਾਂ ਨੂੰ  ਸੱਦਾ ਭੇਜ ਕੇ ਗੱਲਬਾਤ ਕਰੋ | ਵਿਰੋਧੀ ਪੱਖ ਨੂੰ  ਪੁੱਛ ਕੇ ਨਵੇਂ ਕਾਨੂੰਨ ਲਿਆਉ | 
ਸਰਕਾਰ ਨੂੰ  ਤਰਸ ਭਾਵਨਾ ਦਿਖਾਉਣੀ ਚਾਹੀਦੀ ਹੈ ਅਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ, ਉਨ੍ਹਾਂ ਦੀ ਤਕਲੀਫ਼ ਨੂੰ  ਸਮਝਣਾ ਚਾਹੀਦਾ ਹੈ ਕਿ ਠੰਢ 'ਚ ਉਨ੍ਹਾਂ ਉੱਤੇ ਕੀ  ਗੁਜ਼ਰ ਰਹੀ ਹੈ | ਮੋਦੀ ਅਤੇ ਅਮਿਤ ਸ਼ਾਹ ਨੂੰ  ਰਾਤ ਦੀ ਨੀਂਦ ਕਿਵੇਂ ਆਉਂਦੀ ਹੋਵੇਗੀ, ਇਹ ਸਮਝ ਤੋਂ ਪਰੇ ਹੈ |'' 
ਗਹਿਲੋਤ ਨੇ ਕਿਹਾ ਕਿ ਲੋਕਤੰਤਰ 'ਚ ਸਰਕਾਰਾਂ ਬਦਲਦੀ ਰਹਿੰਦੀ ਹੈ ਪਰ ਦੇਸ਼ 'ਚ ਅਜਿਹਾ ਮਾਹੌਲ ਨਹੀਂ ਦੇਖਿਆ ਗਿਆ | ਮੁੱਖ ਮੰਤਰੀ ਨੇ ਕਿਹਾ ਕਿ ਇਸ ਅੰਦੋਲਨ ਨੂੰ  ਲੈ ਕੇ ਸਰਕਾਰ imageimageਦੇ ਰਵਈਏ ਤੋਂ ਦੁਨੀਆਂ ਭਰ 'ਚ ਭਾਰਤ ਦੀ ਛਵੀ ਪ੍ਰਭਾਵਤ ਹੋ ਰਹੀ ਹੈ | ਕਿਹਾ ਜਾ ਰਿਹਾ ਹੈ ਕਿ ਲੋਕਤੰਤਰ ਦੀ ਧੱਜੀਆਂ ਉਡ ਰਹੀਆਂ ਹਨ, ਲੋਕਤੰਤਰ ਕਮਜ਼ੋਰ ਹੋ ਰਿਹਾ ਹੈ | ਪੱਤਰਕਾਰਾਂ ਅਤੇ ਕਾਰਕੁਨਾਂ ਨੂੰ  ਜੇਲ 'ਚ ਭੇਜਿਆ ਜਾ ਰਿਹਾ ਹੈ | 
ਕਿਸਾਨ ਪੰਚਾਇਤ ਨੂੰ  ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਸੰਬੋਧਿਤ ਕੀਤਾ | ਉਨ੍ਹਾਂ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ  ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਤਿੰਨੇ ਕਾਨੂੰਨ ਕੁੱਝ ਲੋਕਾਂ ਦੀ ਜੇਬਾਂ ਭਰਨ ਲਈ ਬਣਾਏ ਹਨ | ਸਭਾ 'ਚ ਕਾਂਗਰਸ ਦੇ ਪ੍ਰਦੇਸ਼ ਇੰਚਾਰਜ ਅਜੇ ਮਾਕਨ ਅਤੇ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਵੀ ਮੌਜੂਦ ਸਨ |     (ਪੀਟੀਆਈ)

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement