ਲੁਟੇਰਿਆਂ ਵਲੋਂ ਮਾਂ-ਪੁੱਤ ’ਤੇ ਜਾਨਲੇਵਾ ਹਮਲਾ, ਨੌਜਵਾਨ ਦੇ ਪੱਟ ’ਤੇ ਲੱਗੀਆਂ ਦੋ ਗੋਲੀਆਂ
Published : Feb 28, 2022, 11:53 pm IST
Updated : Feb 28, 2022, 11:53 pm IST
SHARE ARTICLE
image
image

ਲੁਟੇਰਿਆਂ ਵਲੋਂ ਮਾਂ-ਪੁੱਤ ’ਤੇ ਜਾਨਲੇਵਾ ਹਮਲਾ, ਨੌਜਵਾਨ ਦੇ ਪੱਟ ’ਤੇ ਲੱਗੀਆਂ ਦੋ ਗੋਲੀਆਂ

ਡੇਰਾ ਬਾਬਾ ਨਾਨਕ, 28 ਫ਼ਰਵਰੀ (ਪੱਤਰ ਪ੍ਰੇਰਕ): ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਉਦੋਵਾਲੀ ਕਲਾਂ ਨੇੜੇ ਖ਼ਰੀਦਦਾਰੀ ਕਰਨ ਜਾ ਰਹੇ ਮਾਂ-ਪੁੱਤ ਨੂੰ ਚਾਰ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਲੁਟੇਰਿਆਂ ਨੇ ਮਾਂ-ਪੁੱਤ ’ਤੇ ਗੋਲੀਆਂ ਚਲਾ ਦਿਤੀਆਂ। ਲੁਟੇਰਿਆਂ ਨਾਲ ਗੁੱਥਮਗੁੱਥੀ ਹੁੰਦਿਆਂ ਪੁੱਤਰ ਦੇ ਪੱਟ ’ਚ ਦੋ ਗੋਲੀਆਂ ਲੱਗੀਆਂ। ਜ਼ਖ਼ਮੀ ਨੌਜਵਾਨ ਇਸ ਵੇਲੇ ਅੰਮ੍ਰਿਤਸਰ ਦੇ ਨਿਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਤਸਬੀਰ ਸਿੰਘ ਵਾਸੀ ਪਿੰਡ ਪੱਡਾ ਨੇ ਦਸਿਆ ਕਿ ਉਸ ਦਾ ਭਤੀਜਾ ਗੁਰਵਿੰਦਰ ਸਿੰਘ ਅਤੇ ਉਸ ਦੀ ਮਾਤਾ ਰਾਜਵੰਤ ਕੌਰ ਖ਼ਰੀਦਦਾਰੀ ਕਰਨ ਲਈ ਧਿਆਨਪੁਰ ਜਾ ਰਹੇ ਸਨ। ਪਿੰਡ ਉਦੋਵਾਲੀ ਨੇੜੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਲੁਟੇਰਿਆਂ ਨੇ ਮਾਂ-ਪੁੱਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਗੁਰਵਿੰਦਰ ਸਿੰਘ ਲੁਟੇਰਿਆਂ ਨਾਲ ਗੁੱਥਮਗੁੱਥਾ ਹੋ ਗਿਆ। ਇਸੇ ਦੌਰਾਨ ਲੁਟੇਰਿਆਂ ਨੇ ਮਾਂ-ਪੁੱਤ ਉਤੇ ਗੋਲੀਆਂ ਚਲਾ ਦਿਤੀਆਂ ਜਿਸ ਦੌਰਾਨ ਦੋ ਗੋਲੀਆਂ ਗੁਰਵਿੰਦਰ ਸਿੰਘ ਦੇ ਪੱਟ ’ਚ ਲੱਗੀਆਂ। ਡੀਐਸਪੀ ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ ਅਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸਐਚਓ ਨਿਸ਼ਾਨ ਸਿੰਘ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਉਨ੍ਹਾਂ ਦਸਿਆ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement