
ਵਿਕਰਮਜੀਤ ਸਿੰਘ ਉਰਫ਼ ਵਿੱਕੀ ਵਰਲਡ ਨੇ ਨੌਜਵਾਨ ਲੜਕੇ-ਲੜਕੀਆਂ ਨਾਲ ਮਿਲ ਕੇ ਗਰੋਹ ਬਣਾਇਆ ਸੀ
ਤਰਨਤਾਰਨ : ਸੀਆਈਏ ਸਟਾਫ਼ ਤਰਨਤਾਰਨ ਵਲੋਂ ਦੋ ਵਿਅਕਤੀਆਂ ਤੇ ਇਕ ਔਰਤ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿਚ ਹੈਰੋਇਨ, ਪਿਸਤੌਲ, ਰੌਂਦ ਨਕਦੀ ਤੇ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਇਸ ਸਬੰਧੀ ਅੱਜ ਤਰਨਤਾਰਨ ਦੇ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਸ: ਰਸ਼ਾਪਲ ਸਿੰਘ ਇੰਚਾਂ: ਸੀਆਈਏ ਤਰਨਤਾਰਨ ਪਾਸ ਕਿਸੇ ਖਾਸ ਮੁਖਬਰ ਨੇ ਇਤਲਾਹ ਦਿਤੀ ਕਿ ਤਰਨਤਾਰਨ ਸ਼ਹਿਰ ਦੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਵਰਲਡ ਨੇ ਨੌਜਵਾਨ ਲੜਕੇ-ਲੜਕੀਆਂ ਨਾਲ ਮਿਲ ਕੇ ਇਕ ਗਰੋਹ ਬਣਾਇਆ ਹੈ ਅਤੇ ਇਹ ਵੱਡੀ ਪੱਧਰ 'ਤੇ ਹੈਰੋਇਨ ਵੇਚਦੇ ਹਨ।
ਅੱਜ ਵੀ ਇਸ ਗਿਰੋਹ ਦੇਦ ਮੈਂਬਰ ਚਿੱਟੇ ਰੰਗ ਦੀ ਬਿਨਾਂ ਨੰਬਰੀ ਕਰੇਟਾ ਕਾਰ ਤੇ ਸਵਾਰ ਹੋ ਕਿ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੇ ਹਨ। ਇੰਚਾਰਜ ਸੀ.ਆਈ.ਏ ਸਟਾਫ ਤਰਨਤਾਰਨ ਵੱਲੋ ਬਾਠ ਰੋਡ ਤੇ ਹਰਦੀਪ ਸਿੰਘ ਪੀਸੀਐਸ ਉਪ ਕਪਤਾਨ ਇੰਨਵੈਸਟੀਗੇਸ਼ਨ ਤਰਨਤਾਰਨ ਦੀ ਹਾਜਰੀ ਵਿਚ ਨਾਕਬੰਦੀ ਕੀਤੀ ਗਈ ਅਤੇ ਨਾਕਾਬੰਦੀ ਕੀਤੀ ਗਈ ਅਤੇ ਨਾਕਬੰਦੀ ਦੌਰਾਨ ਇਕ ਕਰੇਟਾ ਕਾਰ ਰੋਕ ਕੇ ਉਸ ਵਿੱਚ ਬੈਠੇ 2 ਨੌਜਵਾਨ ਲੜਕੇ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ।
ਰਿਸੂ ਬਾਬਾ ਪੁੱਤਰ ਮਨਜੀਤ ਸਿੰਘ ਕੌਮ ਮਹਿਰਾ ਵਾਸੀ ਗੁਰਦਆਰਾ ਲਕੀਰ ਸਹਿਬ ਫਤਿਚੱਕ ਕੋਲੋਂ ਇਕ ਕਿਲੋ ਵੀਹ ਗ੍ਰਾਮ ਹੈਰੋਇਨ, ਪਿਸਟਲ 30 ਬੋਰ ਸਮੇਤ ਮੈਗਜ਼ੀਨ, ਰੌਂਦ 30 ਬੋਰ-08 ਅਤੇ 90,000 ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਚਾਹਲ ਨੇ ਦਸਿਆ ਕਿ ਦੋਸ਼ੀਆਂ ਵਿਰੁਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।