
ਤਲਾਸ਼ੀ ਦੌਰਾਨ 2 ਕਿਲੋ ਹੈਰੋਇਨ, 1 ਪਿਸਤੌਲ, 1 ਮੈਗਜ਼ੀਨ ਤੇ 8 ਰੌਂਦ ਬਰਾਮਦ
BSF ਵਲੋਂ ਗੋਲੀਬਾਰੀ ਕਰਨ 'ਤੇ ਤਸਕਰ ਫ਼ਰਾਰ
ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਸਰਹੱਦ 'ਤੇ ਆਏ ਦਿਨ ਤਸਕਰਾਂ ਦੇ ਮਨਸੂਬਿਆਂ ਨੂੰ ਭਾਰਤੀ ਸੁਰੱਖਿਆ ਬਲਾਂ ਵਲੋਂ ਨਾਕਾਮ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਖੂਫ਼ੀਆ ਜਾਣਕਾਰੀ ਦੇ ਅਧਾਰ 'ਤੇ ਤਲਾਸ਼ੀ ਮੁਹਿੰਮ ਦੌਰਾਨ ਬੀਐੱਸਐਫ ਦੇ ਜਵਾਨਾਂ ਨੇ ਅਬੋਹਰ ਦੇ ਐੱਨਐੱਸ ਵਾਲਾ ਬਾਰਡਰ ਚੌਕੀ ਦੇ ਖੇਤਰ ਵਿੱਚ .30 ਪਿਸਤੌਲ, ਇੱਕ ਮੈਗਜ਼ੀਨ ਅਤੇ ਅੱਠ ਗੋਲੀਆਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀ ਅਦਾਲਤ ਵਿੱਚ ਪੇਸ਼
ਤਲਾਸ਼ੀ ਮੁਹਿੰਮ ਦੌਰਾਨ ਦੋ ਪੈਕੇਟ (ਦੋ ਕਿਲੋ) ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਬੀਐਸਐਫ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 28 ਮਾਰਚ ਤੜਕੇ 3:13 ਵਜੇ ਕੰਡਿਆਲੀ ਤਾਰ ਨੇੜੇ ਕੁਝ ਹਲਚਲ ਦਿਖਾਈ ਦਿਤੀ। ਸੁਰੱਖਿਆ ਬਲਾਂ ਵਲੋਂ ਗੋਲੀਬਾਰੀ ਕੀਤੀ ਗਈ ਜਿਸ 'ਤੇ ਤਸਕਰ ਫ਼ਰਾਰ ਹੋ ਗਏ। ਇਸ ਤੋਂ ਬਾਅਦ ਅਧਿਕਾਰੀਆਂ ਵਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਉਪਰੋਕਤ ਚੀਜ਼ਾਂ ਦੀ ਬਰਾਮਦਗੀ ਹੋਈ ਹੈ।