ਬਰਗਰ ਦੀ ਰੇਹੜੀ ਲਾਉਣ ਵਾਲੇ ਰਵਿੰਦਰਪਾਲ ਸਿੰਘ ਲੜਨਗੇ ਚੋਣਾਂ
Published : Apr 28, 2019, 11:03 am IST
Updated : Apr 28, 2019, 11:08 am IST
SHARE ARTICLE
Burger rehabilitationist Ravinder Pal Singh will contest the election
Burger rehabilitationist Ravinder Pal Singh will contest the election

ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਸੌਂਪਿਆ ਨਾਮਜ਼ਦਗੀ ਪੱਤਰ

ਲੁਧਿਆਣਾ: ਲੁਧਿਆਣਾ ਲੋਕ ਸਭਾ ਹਲਕੇ ਤੋਂ ਮਾਡਲ ਟਾਊਨ ਐਕਸਟੈਂਸ਼ਨ ਵਿਚ ਬਰਗਰ ਦੀ ਰੇਹੜੀ ਲਾਉਣ ਵਾਲੇ ਰਵਿੰਦਰਪਾਲ ਸਿੰਘ ਵੀ ਚੋਣ ਲੜ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਨਾਮਜ਼ਦਗੀ ਪੱਤਰ ਸੌਂਪ ਦਿੱਤਾ ਹੈ। ਦਸਤਾਵੇਜ਼ਾਂ ਮੁਤਾਬਕ ਰਵਿੰਦਰਪਾਲ ਸਿੰਘ 8ਵੀਂ ਪਾਸ ਹਨ। ਇਸ ਦੇ ਇਲਾਵਾ ਜਮਾਲਪੁਰ ਥਾਣੇ ਵਿਚ ਉਨ੍ਹਾਂ ਖ਼ਿਲਾਫ਼ ਆਈਪੀਸੀ ਧਾਰਾ 306 ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦਾ ਪਰਚਾ ਵੀ ਦਰਜ ਹੈ।

PhotoPhoto

ਨਾਮਜ਼ਦਗੀ ਭਰਨ ਤੋਂ ਬਾਅਦ ਨਿਯਮ ਮੁਤਾਬਕ ਰਵਿੰਦਰਪਾਲ ਸਿੰਘ ਨੂੰ ਸੁਰੱਖਿਆ ਲਈ ਚੋਣ ਅਧਿਕਾਰੀ ਵੱਲੋਂ ਦੋ ਗੰਨਮੈਨ ਮੁਹੱਈਆ ਕਰਵਾਏ ਗਏ ਹਨ ਜੋ ਗਿਣਤੀ ਵਾਲੇ ਦਿਨ ਤਕ ਉਨ੍ਹਾਂ ਨਾਲ ਰਹਿਣਗੇ। ਰਵਿੰਦਰਪਾਲ ਸਿੰਘ ਸਮਰਾਲਾ ਚੌਕ ਇਲਾਕੇ ਵਿਚ ਆਪਣੀ ਮਾਂ ਨਾਲ ਰਹਿੰਦੇ ਹਨ। ਉਨ੍ਹਾਂ ਕੋਲ ਦੋ ਕਮਰਿਆਂ ਦਾ ਮਕਾਨ ਹੈ। ਇਕ ਕਮਰੇ ਵਿਚ ਆਪਣੀ ਮਾਂ ਨਾਲ ਰਹਿੰਦੇ ਹਨ ਤੇ ਦੂਜੇ ਕਮਰੇ ਵਿਚ ਬਰਗਰ ਤਿਆਰ ਹੁੰਦੇ ਹਨ।

Ravinderpal Singh Ravinderpal Singh

ਹੁਣ ਸਵਾਲ ਇਹ ਹੈ ਕਿ ਦੋਵਾਂ ਗੰਨਮੈਨਾਂ ਨੂੰ ਰੱਖਿਆ ਕਿੱਥੇ ਜਾਏਗਾ? ਇਸ ਲਈ ਉਨ੍ਹਾਂ ਗਲੀ ਵਿਚ ਹੀ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਕਮਰਾ ਲੈ ਲਿਆ ਹੈ। ਨਾਮਜ਼ਦਗੀ ਪਿੱਛੋਂ ਰਵਿੰਦਰਪਾਲ ਸਿੰਘ ਇੱਕ ਐਕਟਿਵਾ 'ਤੇ ਗੰਨਮੈਨ ਨੂੰ ਨਾਲ ਲੈ ਕੇ ਆਪਣੀ ਬਰਗਰਾਂ ਦੀ ਰੇਹੜੀ ਤਕ ਪਹੁੰਚੇ। ਉਨ੍ਹਾਂ ਕੋਲ ਇੱਕ ਹੀ ਐਕਟਿਵਾ ਹੈ। ਇਸ ਲਈ ਦੂਜੇ ਗੰਨਮੈਨ ਨੂੰ ਘਰ ਹੀ ਛੱਡਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵਾਂ ਗੰਨਮੈਨਜ਼ ਨੂੰ ਨਾਲ ਲੈ ਕੇ ਚੱਲਣ ਵਿਚ ਕਾਫ਼ੀ ਦਿੱਕਤ ਆ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement