25,16,885 ਵੋਟਰਾਂ ਵਾਲਾ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ
Published : Apr 21, 2019, 8:02 pm IST
Updated : Apr 21, 2019, 8:02 pm IST
SHARE ARTICLE
Voters in Punjab
Voters in Punjab

ਪਟਿਆਲਾ 16,91510 ਵੋਟਰਾਂ ਵਾਲਾ ਸਭ ਤੋਂ ਵੱਡਾ ਲੋਕ ਸਭਾ ਹਲਕਾ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀ ਮੁਤਾਬਕ ਪੰਜਾਬ ‘ਚ 20,37,4375 ਕੁੱਲ ਵੋਟਰ ਹਨ, ਜਿੰਨ੍ਹਾਂ ਵਿਚੋਂ ਮਰਦ ਵੋਟਰਾਂ ਦੀ ਗਿਣਤੀ 1,07,54,157 ਅਤੇ ਮਹਿਲਾ ਵੋਟਰਾਂ ਦੀ ਗਿਣਤੀ 96,19,711 ਹੈ ਜਦਕਿ 507 ਵੋਟਰ ਤੀਜਾ ਲਿੰਗ (ਥਰਡ ਜੈਂਡਰ) ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਗਿਲ (ਰਾਖਵਾਂ) ਹਲਕਾ 2,49,487 (1,32735 ਮਰਦ ਅਤੇ 1,16749 ਮਹਿਲਾ) ਵੋਟਰਾਂ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਹੈ।

VotersVoters

ਵਿਧਾਨ ਸਭਾ ਹਲਕਾ ਡੇਰਾ ਬਸੀ 2,44,404 (1,28,756 ਮਰਦ ਅਤੇ 1,15,639 ਮਹਿਲਾ) ਵੋਟਰਾਂ ਵਾਲਾ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਸਭ ਵਿਧਾਨ ਸਭਾ ਹਲਕਾ ਹੈ। ਇਸੇ ਤਰ੍ਹਾਂ ਕੁੱਲ 14 ਵਿਧਾਨ ਸਭਾ ਹਲਕਿਆਂ ਵਾਲਾ ਲੁਧਿਆਣਾ ਜ਼ਿਲ੍ਹਾ 25,16,885 ਵੋਟਰਾਂ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਜਦਕਿ 4,36,627 ਵੋਟਰਾਂ ਵਜੋਂ ਮਹਿਜ 3 ਵਿਧਾਨ ਸਭਾ ਹਲਕਿਆਂ ਵਾਲਾ ਫ਼ਤਿਹਗੜ੍ਹ ਸਾਹਿਬ ਵੋਟਰ ਗਿਣਤੀ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ।

VoteVote

ਇਸ ਤੋਂ ਇਲਾਵਾ ਪਟਿਆਲਾ ਲੋਕਸਭਾ ਹਲਕੇ ਵਿਚ ਸਭ ਤੋਂ ਵੱਧ 16,91,510 (8,88,482 ਮਰਦ, 8,02,691 ਮਹਿਲਾ ਅਤੇ 67 ਤੀਜਾ ਲਿੰਗ) ਵੋਟਰ ਹਨ। ਪੰਜਾਬ ਦੇ ਇਹ ਕੁੱਲ 2,03,74,375 ਵੋਟਰ 19 ਮਈ 2019 ਨੂੰ ਪੰਜਾਬ ਦੇ ਕੁੱਲ 14460 ਪੋਲਿੰਗ ਕੇਂਦਰਾਂ ਅਤੇ 23213 ਪੋਲਿੰਗ ਬੂਥਾਂ ਉਤੇ ਦੇਸ਼ ਦੀਆਂ ਆਮ ਚੋਣਾਂ ਲਈ ਤੀਜੇ ਅਤੇ ਆਖ਼ਰੀ ਗੇੜ ਤਹਿਤ ਅਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਜਿੰਨ੍ਹਾਂ ਵਿਚ 249 ਗੰਭੀਰ ਬੂਥ, 509 ਅਤਿ ਸੰਵੇਦਨਸ਼ੀਲ ਬੂਥ, 719 ਸੰਵੇਦਨਸ਼ੀਲ ਬੂਥ ਅਤੇ ਐਤਕਾਂ ਪਹਿਲੀ ਵਾਰ 12 ਹਜ਼ਾਰ 2 ਵੈਬਕਾਸਟਿੰਗ ਬੂਥ ਐਲਾਨੇ ਗਏ ਹਨ।

ਜਿਸ ਤਹਿਤ ਮਤਦਾਨ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਰਹੇਗਾ ਅਤੇ 23 ਮਈ 2019 ਨੂੰ ਸਵੇਰੇ ਅੱਠ ਵਜੇ ਤੋਂ ਪੂਰੇ ਮੁਲਕ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM
Advertisement