ਸਿੰਗਲਾ ਦੇ ਅੰਬੈਸਡਰ ਆਫ ਹੋਪ ਨੂੰ ਪਹਿਲੇ ਦਿਨ ਮਿਲੀਆਂ 10 ਹਜਾਰ ਤੋਂ ਵੱਧ ਐਂਟਰੀਆਂ 
Published : Apr 28, 2020, 7:26 pm IST
Updated : Apr 28, 2020, 7:27 pm IST
SHARE ARTICLE
Photo
Photo

ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਅੰਬੈਸਡਰ ਆਫ ਹੋਪ ਨੂੰ ਪੰਜਾਬ ਦੇ ਸਕੂਲੀ ਬੱਚਿਆਂ ਦੇ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ

ਚੰਡੀਗੜ੍ਹ: ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਅੰਬੈਸਡਰ ਆਫ ਹੋਪ ਨੂੰ ਪੰਜਾਬ ਦੇ ਸਕੂਲੀ ਬੱਚਿਆਂ ਦੇ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਹੁਣ ਤੱਕ 10 ਹਜਾਰ ਤੋਂ ਵੱਧ ਬੱਚਿਆਂ ਨੇ ਮੰਤਰੀ ਨੂੰ ਆਪਣੀ ਵੀਡੀਓ ਬਣਾ ਕੇ ਭੇਜੀ ਹੈ| ਆਪਣੇ ਵਰਗੀ ਇਹ ਪਹਿਲੀ ਪ੍ਰਤੀਯੋਗਿਤਾ ਵਿਚ ਸੂਬੇ ਦੇ 18 ਲੱਖ ਵਿਦਿਆਰਥੀ ਸ਼ਾਮਿਲ ਹੋਣਗੇ |

Vijay Inder SinglaPhoto

ਮੁਹਿੰਮ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਫੇਸਬੂਕ, ਟਿੱਕ ਟੋਕ, ਸਨੈਪਚੈਟ ਅਤੇ ਟਵਿੱਟਰ ਉਪਰ ਵੀਡੀਓ ਸਾਂਝੇ ਕੀਤੇ | ਵੀਡੀਓ ਸੰਦੇਸ਼ ਪੰਜਾਬ ਸਕੂਲ ਸਿਖਿਆ ਬੋਰਡ ਅਤੇ ਸਕੂਲੀ ਵਿਦਿਆਰਥੀਆਂ ਦੇ ਵ੍ਹਟਸਐਪ ਗਰੁੱਪ ਵਿਚ ਵੀ ਵਾਇਰਲ ਹੋ ਰਹੇ ਹਨ | ਜੇਤੂਆਂ ਦੇ ਲਈ ਸਭ ਤੋਂ ਵੱਡੀ ਸਰਹਾਣਾ ਪੁਰਸਕਾਰ ਹਨ, ਜਿਨ੍ਹਾਂ ਨੂੰ ਇਸ ਮੁਹਿੰਮ ਦੇ ਅੰਤ ਤੱਕ ਚੁਣਿਆ ਜਾਵੇਗਾ |

Vijay Inder SinglaPhoto

ਹਰ ਜ਼ਿਲ੍ਹੇ ਦੇ ਤਿੰਨ ਜੇਤੂਆਂ ਨੂੰ ਸੂਚੀਬੱਧ ਕੀਤਾ ਜਾਵੇਗਾ, ਜਿਨ੍ਹਾਂ ਨੂੰ ਕ੍ਰਮਵਾਰ ਪਹਿਲੇ,ਦੂਸਰੇ ਅਤੇ ਤੀਸਰੇ ਇਨਾਮ ਦੇ ਰੂਪ ਵਿਚ ਐਪਲ ਆਈਪੈਡ, ਲੈਪਟਾਪ ਅਤੇ ਐਂਡਰਾਇਡ ਟੈਬਲੇਟ ਦਿੱਤੇ ਜਾਣਗੇ | ਮੁਕਾਬਲੇ ਦੇ ਸਾਰੇ ਉਮੀਦਵਾਰਾਂ ਨੂੰ ਅੰਬੈਸਡਰ ਆਫ ਹੋਪ ਦੇ ਪ੍ਰਮਾਣ ਪੱਤਰ ਦੇ ਰੂਪ ਵਿਚ ਇੱਕ ਪ੍ਰਸ਼ੰਸਾ ਪੱਤਰ ਵੀ ਮਿਲੇਗਾ |

ਆਪਣੀ ਤਰ੍ਹਾਂ ਦੀ ਇਹ ਪਹਿਲੀ ਪ੍ਰਤੀਯੋਗਤਾ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੇ ਸਮੇ ਵਿਚ ਸਕਾਰਤਮਕ ਵਿਚਾਰਾਂ ਨੂੰ ਸਾਂਝਾ ਕਰਨ ਦੇ ਲਈ ਸੱਦਾ ਦਿੰਦੀ  ਹੈ | ਮੰਤਰੀ ਸਿੰਗਲ ਨੇ ਆਪਣੇ ਫੇਸਬੂਕ ਪੇਜ ਤੇ ਮੁਕਾਬਲੇ ਦੀ ਸ਼ੁਰੁਆਤ ਕਰਦੇ ਹੋਏ ਕਿਹਾ ਕਿ ਬੱਚੇ ਸਮਾਜ ਦੇ ਸਭ ਤੋਂ ਵੱਧ ਆਸ਼ਾਵਾਦੀ ਹਿੱਸਾ ਹਨ ਅਤੇ ਆਪਣੇ ਪਰਿਵਾਰਾਂ ਅਤੇ ਆਲੇ ਦੁਆਲੇ ਦੇ ਲੋਕਾਂ ਵਿਚ ਸਕਰਾਤ੍ਮਕਤਾ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |

StudentsStudents

ਮੰਤਰੀ ਸਿੰਗਲਾ ਨੇ ਕਿਹਾ,"ਪੰਜਾਬ ਦੇ ਸਾਰੇ ਸਕੂਲਾਂ ਦੇ ਪਹਿਲੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀ ਬਿਨ੍ਹਾਂ ਕਿਸੇ ਫੀਸ ਦੇ ਇਸ ਮੁਕਾਬਲੇ 'ਚ ਹਿੱਸਾ ਲੈ ਸਕਦੇ ਹਨ ਅਤੇ #AmbassadorsOfHope ਹੈਸ਼ਟੈਗ ਦਾ ਉਪਯੋਗ ਕਰਦੇ ਹੋਏ ਆਪਣਾ ਵੀਡੀਉ ਫੇਸਬੁੱਕ,ਟਿਕ ਟਾਕ, ਇੰਸਟਾਗਰਾਮ,ਟਵਿੱਟਰ ਅਤੇ ਸਨੈਪਚੈਪ ਦੇ ਮਾਧਿਅਮ ਜ਼ਰੀਏ ਸਾਡੇ ਨਾਲ ਸਾਂਝਾ ਕਰ ਸਕਦੇ ਹਨ, ਤਾਂ ਜੋ ਅਸੀਂ ਉਨ੍ਹਾਂ ਨੂੰ ਦੇਖ ਕੇ ਜਾਂਚ ਸਕੀਏੇ ।

StudentsStudents

ਉਨ੍ਹਾਂ  ਨੇ ਕਿਹਾ ਕਿ ਇਸ ਮੁਕਾਬਲੇ ਦਾ ਉਦੇਸ਼ ਬੱਚਿਆਂ ਵਿੱਚ ਸਕਰਾਤਮਕਤਾ ਅਤੇ ਅੱਗੇ ਵੱਧਣ ਦੀਆਂ ਉਮੰਗਾਂ ਨੂੰ ਉਜਾਗਰ ਕਰਨਾ ਹੈ, ਤਾਂ ਜੋ ਉਹ ਮੁਸ਼ਕਿਲ ਘੜੀ 'ਚ ਵੀ ਵੱਡੇ ਸੁਫਨੇ ਦੇਖ ਸਕਣ ਅਤੇ ਕੋਰੋਨਾ ਮਹਾਂਮਾਰੀ ਦੇ ਡਰ ਤੋਂ ਖੁਦ ਨੂੰ ਬਚਾ ਸਕਣ। ਉਨ੍ਹਾਂ  ਨੇ ਕਿਹਾ ਕਿ ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਦੀ ਵੀ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਵੱਧ ਤੋੰ ਵੱਧ ਵਿਦਿਆਰਥੀਆਂ  ਦੀ ਭਾਗੀਦਾਰੀ ਨੂੰ ਸੁਨਿਸ਼ਚਿਤ ਬਣਾਉਣ ਵਾਲੇ ਸਕੂਲਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ।

Vijay Inder SinglaPhoto

ਇਸ ਮੁਹਿੰਮ ਨਾਲ ਵੱਧ ਤੋੰ ਵੱਧ ਬੱਚੇ ਜੁੜਣ, ਇਸ ਦੇ  ਲਈ ਕੋਈ ਫੀਸ ਜਾਂ ਦਾਖਲੇ ਦੀ ਪ੍ਰਕਿਰਿਆ ਵੀ ਬਹੁਤ ਆਸਾਨ ਹੈ । ਕਿਉਂਕਿ ਇਸ ਮੁਹਿੰਮ ਦਾ ਉਦੇਸ਼ ਕੋਵਿਡ19 ਅਤੇ ਲਾਕਡਾਊਨ ਦੇ ਦੌਰਾਨ ਬੱਚਿਆਂ ਨੂੰ ਰਚਨਾਤਮਕ ਰੂਪ ਨਾਲ ਆਪਣੇ ਸਮੇਂ ਦਾ ਉਪਯੋਗ ਕਰਨ ਦੇ ਲਈ ਪ੍ਰੇਰਿਤ ਕਰਨਾ ਹੈ । ਸਿੰਗਲਾ ਨੇ ਕਿਹਾ ਕਿ ਮੈਂ ਵੀਡੀਉ ਕਾਨਫਰੰਸ ਦੇ ਮਾਧਿਅਮ ਨਾਲ ਜੇਤੂਆਂ ਦੇ ਨਾਲ ਇਕ ਮੀਟਿੰਗ ਵੀ ਜ਼ਰੂਰ ਕਰਾਂਗਾ ਤਾਂ ਜੋ ਉਨ੍ਹਾਂ ਨੂੰ ਉਤਸਾਹਿਤ ਕੀਤਾ ਜਾ ਸਕੇ ਅਤੇ ਪੰਜਾਬ ਦੀ ਬਿਹਤਰੀ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ ਜਾ ਸਕੇ ।

ਸਿੰਗਲਾ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੰਤਵ ਇਸ ਨਕਰਾਤਮਕਤਾ ਭਰਪੂਰ ਮਹੌਲ 'ਚ ਬੱਚਿਆਂ ਦੀ ਉਮੀਦਾਂ ਅਤੇ ਉਮੰਗਾਂ ਨੂੰ ਜਿਉਂਦਾ ਰੱਖਿਆ ਜਾ ਸਕੇ ।
ਮੁਕਾਬਲੇ ਦੇ ਨਿਯਮਾਂ ਨੂੰ ਸਮਝਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਵੀਡੀਉ 1 ਮਿੰਟ ਤੋੰ ਘੱਟ ਅਤੇ 3 ਮਿੰਟ ਤੋੰ ਵੱਧ ਨਾ ਹੋਵੇ । ਵਿਦਿਆਰਥੀ ਆਪਣੇ ਵਿਚਾਰਾਂ ਨੂੰ ਭਾਸ਼ਣ,ਗੀਤ, ਕਵਿਤਾ,ਨਾਚ ਜਾਂ ਨਾਟਕ ਦੇ ਰੂਪ 'ਚ ਸਾਂਝਾ ਕਰ ਸਕਦੇ ਹਨ ।

Vijay Inder SinglaPhoto

ਵੀਡੀਉ ਅਪਲੋਡ ਕਰਦੇ ਸਮੇਂ ਵਿਦਿਆਰਥੀਆਂ  ਨੂੰ ਹੈਸ਼ਟੈਗ #AmbassadorsOfHope ਦਾ ਉਪਯੋਗ ਕਰਦੇ ਹੋਏ ਸਕੂਲ ਤੇ ਜ਼ਿਲ੍ਹੇ ਦੇ ਨਾਮ ਨਾਲ ਆਪਣਾ ਨਾਮ ਸਾਂਝਾ ਕਰਨਾ ਹੈ । ਵਿਦਿਆਰਥੀ ਸੋਸ਼ਲ ਮੀਡੀਆ ਤੇ ਅਪਲੋਡ ਆਪਣੀ ਵੀਡੀਉ ਦਾ ਲਿੰਕ  ambassadorsofhopepunjab@gmail.com 'ਤੇ ਭੇਜ  ਸਕਦੇ ਹਨ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement