
ਬਨੂੜ ਪੁਲਿਸ ਨੇ ਕੈਂਟਰ ਸਵਾਰ ਦੋ ਵਿਆਕਤੀਆਂ ਨੂੰ 300 ਪੇਟੀਆਂ ਨਾਜਾਇਸ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਸੁਭਾਸ਼ ਕੁਮਾਰ ਨੇ ਦਸਿਆ ਕਿ ਏਐਸਆਈ
ਬਨੂੜ, 27 ਅਪ੍ਰੈਲ (ਅਵਤਾਰ ਸਿੰਘ): ਬਨੂੜ ਪੁਲਿਸ ਨੇ ਕੈਂਟਰ ਸਵਾਰ ਦੋ ਵਿਆਕਤੀਆਂ ਨੂੰ 300 ਪੇਟੀਆਂ ਨਾਜਾਇਸ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਸੁਭਾਸ਼ ਕੁਮਾਰ ਨੇ ਦਸਿਆ ਕਿ ਏਐਸਆਈ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਝਾਂਸਲਾ ਬੱਸ ਅੱਡੇ 'ਤੇ ਨਾਕਾ ਲਾਇਆ ਹੋਇਆ ਸੀ। ਜਦੋਂ ਉਨ੍ਹਾਂ ਸ਼ੱਕ ਦੇ ਅਧਾਰ 'ਤੇ ਰਾਜਪੁਰਾ ਤੋਂ ਬਨੂੜ ਵਲ ਆਉਂਦੇ ਇਕ ਕੈਂਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕੈਂਟਰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਮੁਸਤੈਦੀ ਨਾਲ ਦਬੋਚ ਲਿਆ।
File photo
ਜਦੋ ਕੈਂਟਰ ਦੀ ਤਲਾਸ਼ੀ ਕੀਤੀ, ਉਸ ਵਿਚੋਂ 300 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜੋ ਸਿਰਫ ਯੂਪੀ 'ਚ ਹੀ ਵੇਚੀ ਜਾ ਸਕਦੀ ਹੈ। ਥਾਣਾ ਮੁਖੀ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਧਾਰਾ 188 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕੁਰਬਾਨ ਪੁੱਤਰ ਇਰਫਾਨ ਵਾਸੀ ਨੌਗਾਵਾਂ ਤੇ ਸ਼ਾਹਨਵਾਜ ਪੁੱਤਰ ਇਮਰਾਨ ਵਾਸੀ ਬੇਹਟ ਦੋਵੇਂ ਜ਼ਿਲ੍ਹਾ ਸਹਾਰਨਪੁਰ ਵਜੋਂ ਹੋਈ ਹੈ।