
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਜ਼ਾਰਤ ਨੇ ਬੁੱਧਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਸਕੱਤਰ ਵਾਈ.ਐਸ. ਰੱਤੜਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਜ਼ਾਰਤ ਨੇ ਬੁੱਧਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਸਕੱਤਰ ਵਾਈ.ਐਸ. ਰੱਤੜਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ। ਮੀਟਿੰਗ ਦੌਰਾਨ ਵਜ਼ਾਰਤ ਨੇ ਰੱਤੜਾ ਵੱਲੋਂ ਪੰਜਾਬ ਦੀ ਕੀਤੀ ਸੇਵਾ ਅਤੇ ਸੂਬੇ ਦੀ ਬਿਹਤਰੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ, ਜਦਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਾਬਲ ਅਫ਼ਸਰ ਤੇ ਵਧੀਆ ਮਨੁੱਖ ਵਜੋਂ ਯਾਦ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਰੱਤੜਾ ਨੂੰ ਆਪਣੇ ਪੁਰਾਣੇ ਮਿੱਤਰ ਤੇ ਕੁਸ਼ਲ ਸਿਵਲ ਪ੍ਰਸ਼ਾਸਕ ਵਜੋਂ ਚੇਤੇ ਕਰਦਿਆਂ ਆਖਿਆ ‘‘ਅਸੀਂ ਦੋਵਾਂ ਨੇ ਫੌਜ ਵਿੱਚ ਇਕੱਠੇ ਕਮਿਸ਼ਨ ਹਾਸਲ ਕੀਤਾ ਸੀ ਪਰ ਰੱਤੜਾ ਇੰਜਨੀਅਰਿੰਗ ਕੋਰ ਵਿੱਚ ਚਲੇ ਗਏ, ਜਦਕਿ ਮੈਂ ਇਨਫੈਂਟਰੀ ਨਾਲ ਜੁੜ ਗਿਆ।’’ ਮੁੱਖ ਸਕੱਤਰ ਵਿਨੀ ਮਹਾਜਨ ਨੇ ਰੱਤੜਾ ਨੂੰ ਸੱਚਾਈ ਉਤੇ ਪਹਿਰਾ ਦੇਣ ਵਾਲਾ ਇਮਾਨਦਾਰ ਅਫ਼ਸਰ ਦੱਸਿਆ, ਜਦਕਿ ਰਾਣਾ ਸੋਢੀ ਨੇ ਉਨ੍ਹਾਂ ਦੇ ਦੇਹਾਂਤ ਨੂੰ ਪੰਜਾਬ ਲਈ ਵੱਡਾ ਘਾਟਾ ਦੱਸਿਆ।